ਦਿੱਲੀ ਪੁਲਸ ਦਾ ਦਾਅਵਾ; ਦਿਸ਼ਾ, ਨਿਕਿਤਾ ਤੇ ਸ਼ਾਂਤਨੂੰ ਨੇ ਬਣਾਈ ‘ਟੂਲਕਿੱਟ’, ਇੰਝ ਰਚੀ ਸਾਜਿਸ਼

Monday, Feb 15, 2021 - 06:28 PM (IST)

ਨਵੀਂ ਦਿੱਲੀ— ਕਿਸਾਨ ਅੰਦੋਲਨ ਨਾਲ ਜੁੜਿਆ ‘ਟੂਲਕਿੱਟ’ ਦਾ ਮਾਮਲਾ ਭਖਦਾ ਜਾ ਰਿਹਾ ਹੈ। ਦਿੱਲੀ ਪੁਲਸ ਵਲੋਂ ਇਸ ਮਾਮਲੇ ’ਚ ਪੌਣ-ਪਾਣੀ ਵਰਕਰ ਦਿਸ਼ਾ ਰਵੀ ਨੂੰ ਬੇਂਗਲੁਰੂ ਤੋਂ ਗਿ੍ਰਫ਼ਤਾਰ ਕੀਤਾ ਗਿਆ। ਕਿਸਾਨ ਅੰਦੋਲਨ ਦੇ ਮੁੱਦੇ ਨੂੰ ਹਥਿਆਰ ਬਣਾ ਕੇ ਦੇਸ਼ ਨੂੰ ਬਦਨਾਮ ਕਰਨ ਅਤੇ ਮਾਹੌਲ ਖਰਾਬ ਕਰਨ ਲਈ ਬਣਾਈ ਗਈ ‘ਟੂਲਕਿੱਟ’ ਵਿਚ ਦਿੱਲੀ ਪੁਲਸ ਨੇ ਇਸ ਨੂੰ ਤਿਆਰ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸ ਕੇਸ ਵਿਚ ਦਿਸ਼ਾ ਰਵੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ 2 ਹੋਰ ਲੋਕਾਂ ਦੀ ਭਾਲ ਜਾਰੀ ਹੈ। ਦਿੱਲੀ ਪੁਲਸ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਟੂਲਕਿੱਟ ਸਾਜਿਸ਼ ’ਚ ‘ਪੋਏਟਿਕ ਜਸਟਿਸ ਫਾਊਂਡੇਸ਼ਨ’ ਸ਼ਾਮਲ ਹੈ। ਇਸ ਟੂਲਕਿੱਟ ’ਚ ਗਲਤ ਜਾਣਕਾਰੀਆਂ ਦਿੱਤੀਆਂ ਗਈਆਂ ਹਨ। ਪੁਲਸ ਮੁਤਾਬਕ ਜਨਵਰੀ ’ਚ ਟੂਲਕਿੱਟ ਬਣਾਈ ਗਈ, ਤਾਂ ਕਿ ਅੰਦੋਲਨ ਨੂੰ ਵਧਾਇਆ ਜਾ ਸਕੇ। ਇਸ ਨੂੰ ਵਿਦੇਸ਼ਾਂ ਵਿਚ ਲਿਜਾਇਆ ਜਾ ਸਕੇ ਅਤੇ ਵਿਦੇਸ਼ਾਂ ਵਿਚ ਭਾਰਤ ਦੇ ਦੂਤਘਰ ਨੂੰ ਨਿਸ਼ਾਨਾ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ : ਗਰੇਟਾ ਥਨਬਰਗ ਮਾਮਲਾ- ਟੂਲਕਿੱਟ ਸਾਂਝੀ ਕਰਨ 'ਤੇ ਬੈਂਗਲੁਰੂ ਦੀ 21 ਸਾਲਾ ਦਿਸ਼ਾ ਰਵੀ ਗ੍ਰਿਫ਼ਤਾਰ

PunjabKesari

ਦਿੱਲੀ ਪੁਲਸ ਮੁਤਾਬਕ-
ਦੇਸ਼ ਦਾ ਮਾਹੌਲ ਖਰਾਬ ਕਰਨ ਲਈ ਤਿਆਰ ਕੀਤੀ ਗਈ ਟੂਲਕਿੱਟ ਦੀ ਮੁੱਖ ਸਾਜਿਸ਼ਕਰਤਾ ਦਿਸ਼ਾ ਰਵੀ ਹੈ।
ਵਾਤਾਵਰਣ ਵਰਕਰ ਗਰੇਟਾ ਥਨਬਰਗ ਨੇ ਟੂਲਕਿੱਟ ਨੂੰ ਟਵੀਟ ਕਰਨ ਮਗਰੋਂ ਡਿਲੀਟ ਕੀਤਾ ਸੀ, ਉਸ ਨੂੰ ਦਿਸ਼ਾ ਰਵੀ ਨੇ ਕਈ ਵਾਰ ਐਡਿਟ ਕੀਤਾ ਸੀ।
ਕੋਰਟ ਵਿਚ ਜਦੋਂ ਸੁਣਵਾਈ ਹੋਈ ਤਾਂ ਦਿਸ਼ਾ ਨੇ ਮੰਨਿਆ ਕਿ ਉਸ ਨੇ ਦੋ ਲਾਈਨਾਂ ਐਡਿਟ ਕੀਤੀਆਂ ਸਨ।
ਪੁਲਸ ਨੇ ਦਿਸ਼ਾ ਦਾ ਮੋਬਾਇਲ ਜ਼ਬਤ ਕੀਤਾ ਹੈ ਪਰ ਉਸ ਦਾ ਡਾਟਾ ਪਹਿਲਾਂ ਹੀ ਡਿਲੀਟ ਕੀਤਾ ਜਾ ਚੁੱਕਾ ਸੀ, ਜਿਸ ਨੂੰ ਹੁਣ ਪੁਲਸ ਰਿਟ੍ਰੀਵ ਕਰੇਗੀ।

ਇਹ ਵੀ ਪੜ੍ਹੋ : ਜਾਣੋ ਕੌਣ ਹੈ ਟੂਲਕਿੱਟ ਮਾਮਲੇ 'ਚ ਗ੍ਰਿਫ਼ਤਾਰ ਹੋਈ ਦਿਸ਼ਾ ਰਵੀ 

PunjabKesari

ਇੰਝ ਰਚੀ ਸਾਜਿਸ਼-

ਪ੍ਰੈੱਸ ਕਾਨਫਰੰਸ ਵਿਚ ਦਿੱਲੀ ਪੁਲਸ ਨੇ ਕਿਹਾ ਕਿ 11 ਜਨਵਰੀ ਨੂੰ ‘ਜੂਮ’ ਮੀਟਿੰਗ ਕੀਤੀ ਗਈ ਸੀ। ਇਸ ਮੀਟਿੰਗ ਵਿਚ ਨਿਕਿਤਾ, ਸ਼ਾਂਤਨੂੰ ਅਤੇ ਦਿਸ਼ਾ ਰਵੀ ਸ਼ਾਮਲ ਸਨ। ਇਸ ਮੀਟਿੰਗ ਵਿਚ ਇਹ ਤੈਅ ਕੀਤਾ ਗਿਆ ਸੀ ਕਿ 26 ਜਨਵਰੀ ਤੋਂ ਪਹਿਲਾਂ ਟਵਿੱਟਰ ਸਟਾਰਮ ਪੈਦਾ ਕੀਤਾ ਜਾਵੇਗਾ। ਪੁਲਸ ਮੁਤਾਬਕ ਲੱਗਭਗ 60 ਤੋਂ 70 ਲੋਕ ਇਸ ਜੂਮ ਮੀਟਿੰਗ ਵਿਚ ਸ਼ਾਮਲ ਹੋਏ ਸਨ। ਅਜੇ ਤਕ ਇਸ ਮਾਮਲੇ ’ਚ ਜੋ ਤਿੰਨ ਨਾਂ ਸਾਹਮਣੇ ਆਏ ਹਨ- ਉਨ੍ਹਾਂ ’ਚ ਦਿਸ਼ਾ ਰਵੀ, ਨਿਕਿਤਾ ਜੈਕਬ ਅਤੇ ਸ਼ਾਂਤਨੂੰ ਸ਼ਾਮਲ ਹਨ। 

PunjabKesari

ਦੱਸ ਦੇਈਏ ਕਿ ਦਿੱਲੀ ਪੁਲਸ ਦੀ ਸਾਈਬਰ ਸੈੱਲ ਦੇ ਅਧਿਕਾਰੀਆਂ ਨੇ 22 ਸਾਲਾ ਦਿਸ਼ਾ ਰਵੀ ਨੂੰ ਬੇਂਗਲੁਰੂ ਤੋਂ ਗਿ੍ਰਫ਼ਤਾਰ ਕੀਤਾ। ਪੁਲਸ ਨੇ ਦੋਸ਼ ਲਾਇਆ ਕਿ ਭਾਰਤ ਖ਼ਿਲਾਫ਼ ਨਫ਼ਰਤ ਫੈਲਾਉਣ ਲਈ ਰਵੀ ਅਤੇ ਹੋਰਨਾਂ ਨੇ ਖ਼ਾਲਿਸਤਾਨੀ ਪੱਖੀ ਸਮੂਹ ‘ਪੋਏਟਿਕ ਜਸਟਿਸ ਫਾਊਂਡੇਸ਼ਨ’ ਨਾਲ ਮਿਲੀਭਗਤ ਕੀਤੀ ਹੈ। ਦਿਸ਼ਾ ਫਿਲਹਾਲ 5 ਦਿਨਾਂ ਦੀ ਪੁਲਸ ਰਿਮਾਂਡ ’ਤੇ ਹੈ।


Tanu

Content Editor

Related News