ਕੱਲ ਦਿਸੇਗਾ ਅੰਸ਼ਿਕ ਸੂਰਜ ਗ੍ਰਹਿਣ, ਜਾਣੋ ਕੀ ਪਵੇਗਾ ਪ੍ਰਭਾਵ ਅਤੇ ਕਿਸ ਤਰ੍ਹਾਂ ਕਰੋ ਬਚਾਅ?

Thursday, Jul 12, 2018 - 05:34 PM (IST)

ਕੱਲ ਦਿਸੇਗਾ ਅੰਸ਼ਿਕ ਸੂਰਜ ਗ੍ਰਹਿਣ, ਜਾਣੋ ਕੀ ਪਵੇਗਾ ਪ੍ਰਭਾਵ ਅਤੇ ਕਿਸ ਤਰ੍ਹਾਂ ਕਰੋ ਬਚਾਅ?

ਨਵੀਂ ਦਿੱਲੀ— ਸਾਲ ਦਾ ਦੂਜਾ ਸੂਰਜ ਗ੍ਰਹਿਣ 13 ਜੁਲਾਈ ਨੂੰ ਲੱਗੇਗਾ ਜੋ ਕਿ 2 ਘੰਟੇ 25 ਮਿੰਟ ਤੱਕ ਰਹੇਗਾ। ਇਸ ਤੋਂ ਪਹਿਲਾਂ 15 ਫਰਵਰੀ ਨੂੰ ਸਾਲ 2018 ਦਾ ਪਹਿਲਾ ਸੂਰਜ ਗ੍ਰਹਿਣ ਲੱਗਾ ਸੀ। ਤੁਹਾਨੂੰ ਦੱਸ ਦਈਏ ਕਿ ਇਸ ਮਹੀਨੇ 2-2 ਗ੍ਰਹਿਣ ਲੱਗਣ ਵਾਲੇ ਹਨ। ਸੂਰਜ ਗ੍ਰਹਿਣ ਦੇ ਬਾਅਦ 27 ਜੁਲਾਈ ਨੂੰ ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ ਲੱਗੇਗਾ। ਇਸ ਦੇ ਬਾਅਦ ਅਗਲੇ ਮਹੀਨੇ ਯਾਨੀ ਅਗਸਤ 'ਚ ਸਾਲ ਦਾ ਤੀਜਾ ਗ੍ਰਹਿਣ ਵੀ ਲੱਗਣ ਵਾਲਾ ਹੈ।
ਕੀ ਹੁੰਦਾ ਹੈ ਸੂਰਜ ਗ੍ਰਹਿਣ?
ਪ੍ਰਿਥਵੀ ਆਪਣੀ ਧੁਰੀ 'ਤੇ ਘੁੰਮਣ ਦੇ ਨਾਲ-ਨਾਲ ਸੂਰਜ ਦੇ ਚਾਰੋਂ ਪਾਸੇ ਚੱਕਰ ਲਗਾਉਂਦੀ ਹੈ। ਦੂਜੇ ਪਾਸੇ ਚੰਦਰਮਾ ਪ੍ਰਿਥਵੀ ਦਾ ਉਪ-ਗ੍ਰਹਿ ਹੈ ਅਤੇ ਉਸ ਦੇ ਚੱਕਰ ਲਗਾਉਂਦਾ ਹੈ। ਜਦੋਂ ਵੀ ਚੰਦਰਮਾ ਚੱਕਰ ਕੱਟਦੇ-ਕੱਟਦੇ ਸੂਰਜ ਅਤੇ ਪ੍ਰਿਥਵੀ ਵਿਚਕਾਰ ਆ ਜਾਂਦਾ ਹੈ ਤਾਂ ਉਦੋਂ ਪ੍ਰਿਥਵੀ 'ਤੇ ਸੂਰਜ ਪੂਰਨ ਰੂਪ ਨਾਲ ਦਿਸਣਾ ਬੰਦ ਹੋ ਜਾਂਦਾ ਹੈ, ਇਸ ਘਟਨਾ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ।
ਸੂਰਜ ਗ੍ਰਹਿਣ ਦਾ ਸਮਾਂ
ਇਸ ਵਾਰ ਦਾ ਸੂਰਜ ਗ੍ਰਹਿਣ ਪੁਨਰਵਸੁ ਨਕਸ਼ੱਤਰ ਅਤੇ ਹਰਸ਼ਣ ਯੋਗ 'ਚ ਪਵੇਗਾ ਜੋ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ 9.44 'ਤੇ ਖਤਮ ਹੋਵੇਗਾ। ਗ੍ਰਹਿਣ ਕਾਲ ਦਾ ਸੂਤਕ ਲਗਭਗ 12 ਘੰਟੇ ਪਹਿਲਾਂ ਲੱਗੇਗਾ।
ਸੂਰਜ ਗ੍ਰ੍ਰਹਿਣ ਤੋਂ ਪਹਿਲਾਂ ਕਰੋ  ਇਹ 3 ਕੰਮ
1. ਸੂਰਜ ਗ੍ਰਹਿਣ ਲੱਗਣ ਤੋਂ ਪਹਿਲਾਂ ਦੁੱਧ-ਦਹੀਂ ਵਰਗੀਆਂ ਚੀਜ਼ਾਂ 'ਚ ਤੁਲਸੀ ਦੇ ਪੱਤੇ ਪਾ ਦਿਓ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਇਨ੍ਹਾਂ ਚੀਜ਼ਾਂ 'ਤੇ ਗ੍ਰਹਿਣ ਦਾ ਅਸਰ ਨਹੀਂ ਹੁੰਦਾ।
2. ਗ੍ਰਹਿਣ ਤੋਂ ਪਹਿਲਾਂ ਹੀ ਭੋਜਨ ਕਰ ਲਓ। ਬਣੇ ਹੋਏ ਭੋਜਨ ਨੂੰ ਬਚਾਓ ਨਹੀਂ ਉਸ ਨੂੰ ਖਾ ਕੇ ਖਤਮ ਕਰ ਦਿਓ।
3. ਜੇਕਰ ਤੁਸੀਂ ਆਰਾਮ ਕਰਨਾ ਹੈ ਤਾਂ ਗ੍ਰਹਿਣ ਤੋਂ ਪਹਿਲਾਂ ਹੀ ਕਰੋ।
ਸੂਰਜ ਗ੍ਰਹਿਣ ਦੇ ਸਮੇਂ ਨਾ ਕਰੋ ਇਹ 4 ਕੰਮ
ਸੂਰਜ ਗ੍ਰਹਿਣ 'ਚ ਚੰਦਰਮਾ ਸੂਰਜ ਦੀਆਂ ਕਿਰਨਾਂ ਨੂੰ ਰੋਕ ਲੈਂਦਾ ਹੈ ਯਾਨੀ ਕਿ ਜਦੋਂ ਤੱਕ ਚੰਦਰਮਾ ਸੂਰਜ ਦੀਆਂ ਕਿਰਨਾਂ ਨੂੰ ਧਰਤੀ ਤੱਕ ਪੁੱਜਣ ਨਹੀਂ ਦਿੰਦਾ ਉਦੋਂ ਤੱਕ ਸੂਰਜ ਗ੍ਰਹਿਣ ਲੱਗਾ ਰਹਿੰਦਾ ਹੈ। 
1. ਮਾਨਤਾ ਹੈ ਕਿ ਇਸ ਦੌਰਾਨ ਪੂਜਾ-ਪਾਠ ਅਤੇ ਮੂਰਤੀ ਪੂਜਾ ਨਹੀਂ ਕਰਨੀ ਚਾਹੀਦੀ।
2. ਸੂਰਜ ਗ੍ਰਹਿਣ ਦੌਰਾਨ ਤੁਲਸੀ ਦੇ ਪੌਦੇ ਨੂੰ ਨਹੀਂ ਛੂਹਣਾ ਚਾਹੀਦਾ।
3. ਗ੍ਰਹਿਣ ਕਾਲ ਦੌਰਾਨ ਖਾਣਾ ਖਾਣ ਅਤੇ ਪਕਾਉਣ ਦੀ ਮਨਾਹੀ ਹੁੰਦੀ ਹੈ।
4. ਗ੍ਰਹਿਣ ਦੌਰਾਨ ਸੌਣਾ ਨਹੀਂ ਚਾਹੀਦਾ।
ਸੂਰਜ ਗ੍ਰਹਿਣ ਦੇ ਬਾਅਦ ਕਰੋ ਇਹ 3 ਕੰਮ
1. ਗ੍ਰਹਿਣ ਖਤਮ ਹੋਣ ਦੇ ਬਾਅਦ ਸਭ ਤੋਂ ਪਹਿਲਾਂ ਨਹਾਉਣਾ ਚਾਹੀਦਾ ਹੈ।
2. ਤੁਲਸੀ ਦੇ ਪੌਦੇ 'ਤੇ ਗੰਗਾਜਲ ਦਾ ਛਿੜਕਾਅ ਕਰੋ। 
3. ਗਰੀਬਾਂ ਅਤੇ ਜ਼ਰੂਰਤਮੰਦਾਂ ਨੂੰ ਸਮਰੱਥਾ ਮੁਤਾਬਕ ਦਾਨ ਦਿਓ।


Related News