ਟਾਇਲਟ ''ਚ ਲਟਕਦੀ ਮਿਲੀ ਲਾਸ਼, 2 ਦਿਨਾਂ ਤੱਕ ਬੇਟੇ ਨੂੰ ਬਾਹਰ ਲੱਭਦੇ ਰਹੇ ਮਾਤਾ-ਪਿਤਾ
Friday, Aug 11, 2017 - 01:05 PM (IST)
ਕਾਨਪੁਰ— ਯੂ.ਪੀ ਦੇ ਕਾਨਪੁਰ 'ਚ ਵੀਰਵਾਰ ਨੂੰ ਇਕ ਵਿਅਕਤੀ ਦੀ ਲਾਸ਼ ਉਸੀ ਦੇ ਘਰ 'ਚੋਂ ਬਰਾਮਦ ਹੋਈ। ਦੱਸਿਆ ਜਾ ਰਿਹਾ ਹੈ ਕਿ 2 ਦਿਨਾਂ ਤੱਕ ਉਸ ਦੇ ਪਰਿਵਾਰਕ ਮੈਂਬਰ ਇੱਧਰ-ਉਧਰ ਤਲਾਸ਼ ਦੇ ਰਹੇ। ਉਸ ਦੀ ਲਾਸ਼ ਛੱਤ 'ਤੇ ਬੰਦ ਪਏ ਟਾਇਲਟ 'ਚ ਮਿਲੀ। ਉਸ ਨੇ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ ਸੀ। ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਮੌਕੇ 'ਤੇ ਪੁੱਜੀ ਫਾਰੈਂਸਿਕ ਟੀਮ ਨੇ ਵੀ ਘਟਨਾ ਸਥਾਨ ਦੀ ਜਾਂਚ ਕੀਤੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਕਿਦਵਾਈ ਨਗਰ ਥਾਣਾ ਖੇਤਰ ਦੇ ਸਾਕੇਤ ਨਗਰ 'ਚ ਰਹਿਣ ਵਾਲੇ ਰਾਮ ਪ੍ਰਤਾਪ ਦੀ ਆਟੋ ਮੋਬਾਇਲ ਦੀ ਦੁਕਾਨ ਹੈ। ਪਰਿਵਾਰ 'ਚ ਪਤਨੀ ਗਾਇਤਰੀ, ਬੇਟਾ ਸ਼ੋਭਰਾਜ, ਬੇਟਾ ਧਨਰਾਜ ਅਤੇ ਸਭ ਤੋਂ ਛੋਟਾ ਬੇਟਾ ਦੇਵਰਾਜ ਰਹਿੰਦੇ ਹਨ। ਮ੍ਰਿਤਕ ਸ਼ੋਭਰਾਜ ਆਪਣੇ ਪਿਤਾ ਨਾਲ ਆਟੋ ਮੋਬਾਇਲ ਦੀ ਦੁਕਾਨ ਚਲਾਉਂਦਾ ਸੀ। ਦੂਜਾ ਬੇਟਾ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਿਹਾ ਹੈ ਅਤੇ ਸਭ ਤੋਂ ਛੋਟਾ ਬੇਟਾ ਦੇਵਰਾਜ ਦਿੱਲੀ 'ਚ ਰਹਿੰਦਾ ਹੈ। ਸ਼ੋਭਰਾਜ ਦਾ ਫਰਵਰੀ 2017 'ਚ ਵਿਆਹ ਹੋਇਆ ਸੀ। ਉਸ ਦੀ ਪਤਨੀ ਏਕਤਾ ਰੱਖੜੀ 'ਚ ਪੇਕੇ ਗਈ ਸੀ ਅਤੇ ਉਥੇ ਹੀ ਉਸ ਦੇ ਬੀ.ਐਡ ਦੇ ਪੇਪਰ ਸਨ।

ਜਾਣਕਾਰੀ ਮੁਤਾਬਕ ਮ੍ਰਿਤਕ ਬੀਤੇ 8 ਅਗਸਤ ਦੀ ਸਵੇਰ ਦੁਕਾਨ ਜਾਣ ਦੀ ਗੱਲ ਕਹਿ ਕੇ ਘਰ ਤੋਂ ਨਿਕਲ ਗਿਆ। ਜਦੋਂ ਉਹ ਦੇਰ ਰਾਤ ਤੱਕ ਘਰ ਨਹੀਂ ਆਇਆ ਤਾਂ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ। ਜਦੋਂ ਉਸ ਦਾ ਕੁਝ ਪਤਾ ਨਹੀਂ ਚੱਲਿਆ ਤਾਂ ਪਰਿਵਾਰਕ ਮੈਂਬਰਾਂ ਨੇ ਕਿਦਵਾਈ ਨਗਰ ਥਾਣੇ 'ਚ ਰਿਪੋਰਟ ਦਰਜ ਕਰਵਾਈ। ਵੀਰਵਾਰ ਸਵੇਰੇ ਮ੍ਰਿਤਕ ਦੀ ਮਾਂ ਛੱਤ 'ਤੇ ਟਹਿਲ ਰਹੀ ਸੀ ਕਿ ਉਦੋਂ ਉਨ੍ਹਾਂ ਨੂੰ ਛੱਤ 'ਤੇ ਬਣੇ ਟਾਇਲਟ ਤੋਂ ਬਦਬੂ ਆਈ ਤਾਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਬੇਟੇ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਛੱਤ 'ਤੇ ਬਣੇ ਟਾਇਲਟ ਦੀ ਵਰਤੋਂ ਨਹੀਂ ਹੁੰਦੀ ਹੈ। ਉਥੇ ਹੀ ਬੇਟੇ ਦੀ ਲਾਸ਼ ਮਿਲੀ ਹੈ। ਮੈਨੂੰ ਨਹੀਂ ਪਤਾ ਕਿ ਉਸ ਨੇ ਅਜਿਹਾ ਕਿਉਂ ਕੀਤਾ ਹੈ, ਸਾਨੂੰ ਕਿਸੇ ਗੱਲ ਦੀ ਮੁਸ਼ਕਲ ਨਹੀਂ ਹੈ। ਅਸੀਂ ਤਾਂ ਬੇਟੇ ਨੂੰ ਇੱਧਰ-ਉਧਰ ਤਲਾਸ਼ ਦੇ ਰਹੇ ਪਰ ਮੈਨੂੰ ਕੀ ਪਤਾ ਸੀ ਕਿ ਜਿਸ ਨੂੰ ਬਾਹਰ ਲੱਭ ਰਹੇ ਹਾਂ, ਉਸੀ ਦੀ ਲਾਸ਼ ਘਰ 'ਚ ਹੀ ਲਟਕ ਰਹੀ ਹੈ। ਨੂੰਹ ਵੀ ਇੱਥੇ ਨਹੀਂ ਸੀ। ਅਜਿਹਾ ਕੀ ਹੋ ਗਿਆ ਕਿ ਬੇਟੇ ਨੇ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ।

ਐਸ.ਪੀ ਸਾਊਥ ਅਸ਼ੋਕ ਕੁਮਾਰ ਨੇ ਕਿਹਾ ਕਿ ਮ੍ਰਿਤਕ 3 ਸਾਲ ਪਹਿਲੇ ਬੀ.ਟੇ ਕਰ ਚੁੱਕਿਆ ਸੀ ਪਰ ਉਸ ਦੀ ਨੌਕਰੀ ਨਹੀਂ ਲੱਗੀ ਸੀ। ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਉਸ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਮੌਤ ਦੀ ਸਥਿਤੀ ਹੋਰ ਵੀ ਸਾਫ ਹੋ ਜਾਵੇਗੀ।
