ਮੰਦਰ ਦੀ ਉਸਾਰੀ ਲਈ ਤੋਗੜੀਆ ਨੇ ਮੋਦੀ ਸਰਕਾਰ ਨੂੰ ਦਿੱਤਾ 4 ਮਹੀਨਿਆਂ ਦਾ ਅਲਟੀਮੇਟਮ

Tuesday, Jun 26, 2018 - 11:12 PM (IST)

ਮੰਦਰ ਦੀ ਉਸਾਰੀ ਲਈ ਤੋਗੜੀਆ ਨੇ ਮੋਦੀ ਸਰਕਾਰ ਨੂੰ ਦਿੱਤਾ 4 ਮਹੀਨਿਆਂ ਦਾ ਅਲਟੀਮੇਟਮ

ਲਖਨਊ — ਅਯੁੱਧਿਆ 'ਚ ਰਾਮ ਮੰਦਰ ਦੀ ਉਸਾਰੀ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ 4 ਮਹੀਨਿਆਂ ਦਾ ਅਲਟੀਮੇਟਮ ਦਿੰਦੇ ਹੋਏ ਨਵ-ਗਠਿਤ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ (ਅਹਿੱਤ) ਦੇ ਮੁਖੀ ਪ੍ਰਵੀਨ ਤੋਗੜੀਆ ਨੇ ਕੇਂਦਰ ਸਰਕਾਰ ਨੂੰ ਅਯੁੱਧਿਆ 'ਚ ਰਾਮ ਮੰਦਰ ਦੀ ਉਸਾਰੀ ਲਈ 4 ਮਹੀਨਿਆਂ ਦਾ ਮੰਗਲਵਾਰ ਅਲਟੀਮੇਟਮ ਦਿੱਤਾ।  ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਮਿੱਥੀ ਸਮਾਂ ਹੱਦ ਅੰਦਰ ਰਾਮ ਮੰਦਰ ਬਣਾਉਣ ਲਈ ਕੋਈ ਬਿੱਲ ਨਾ ਲਿਆਂਦਾ ਤਾਂ ਸੰਤ ਸਮਾਜ ਅਕਤੂਬਰ 'ਚ ਲਖਨਊ ਤੋਂ ਅਯੁੱਧਿਆ ਤਕ ਮਾਰਚ ਕਰੇਗਾ।
ਉਨ੍ਹਾਂ ਸਪੱਸ਼ਟ ਕਿਹਾ ਕਿ ਜੇ ਹੁਣ ਵੀ ਭਾਜਪਾ ਨੇ ਮੰਦਰ ਬਣਾਉਣ ਲਈ ਕੁਝ ਨਾ ਕੀਤਾ ਤਾਂ ਫਿਰ ਕਦੇ ਵੀ ਮੰਦਰ ਨਹੀਂ ਬਣ ਸਕੇਗਾ। ਅਸੀਂ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਹਮਾਇਤ ਨਹੀਂ ਕਰਾਂਗੇ।  ਮੌਜੂਦਾ ਸਰਕਾਰ ਨੇ 2014 'ਚ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ।


Related News