ਇੰਡੀਅਨ ਆਰਮੀ'' ''ਚ 10ਵੀਂ ਪਾਸ ਨੌਜਵਾਨਾਂ ਲਈ ਨਿਕਲੀਆਂ ਭਰਤੀਆਂ, (ਵੀਡੀਓ)
Friday, Jun 15, 2018 - 09:55 AM (IST)
'ਨਵੀਂ ਦਿੱਲੀ— 'ਇੰਡੀਅਨ ਆਰਮੀ' 'ਚ 10ਵੀਂ ਪਾਸ ਬੇਰੁਜ਼ਗਾਰ ਨੌਜਵਾਨਾਂ ਲਈ 'Tradesman Mate'' ਦੇ ਅਹੁੱਦੇ ਦੀਆਂ ਭਰਤੀਆਂ ਨਿਕਲੀਆਂ ਹਨ। ਇਸ ਨੌਕਰੀ ਲਈ ਅਰਜ਼ੀ ਲਾਉਣ ਦੀ ਆਖ਼ਰੀ ਤਾਰੀਖ 23 ਜੂਨ ਹੈ। ਉਮੀਦਵਾਰਾਂ ਦੀ ਉਮਰ 18 ਤੋਂ ਲੈ ਕੇ 30 ਸਾਲ ਤੱਕ ਨਿਰਧਾਰਿਤ ਕੀਤੀ ਗਈ ਹੈ। ਇਸ ਸੰਬੰਧੀ ਹੋਰ ਵਧੇਰੇ ਜਾਣਕਾਰੀ ਲਈ ਉਮੀਦਵਾਰ 'ਇੰਡੀਅਨ ਆਰਮੀ' ਦੀ ਵੈਬਸਾਈਟ ਤੋਂ ਹਾਸਿਲ ਕਰ ਸਕਦੇ ਹਨ।
ਵੈੱਬਸਾਈਟ—https://indianarmy.nic.in/index.aspx
ਵਿੱਦਿਅਕ ਯੋਗਤਾ— 10ਵੀਂ ਪਾਸ + ਹਿੰਦੀ ਭਾਸ਼ਾ ਦਾ ਗਿਆਨ
ਉਮਰ ਹੱਦ— ਜਨਰਲ ਵਰਗ ਲਈ 18 ਤੋਂ 25 ਸਾਲ, ਓ.ਬੀ.ਸੀ. ਲਈ 28 ਸਾਲ, ਐੈੱਸ.ਸੀ./ਐੈੱਸ.ਟੀ. ਵਰਗ ਲਈ 30 ਸਾਲ
ਇੰਨੀ ਹੋਵੇਗੀ ਤਨਖ਼ਾਹ
ਤਨਖ਼ਾਹ- 18,000/- ਰੁਪਏ ਦਿੱਤੀ ਜਾਵੇਗੀ।
ਅਰਜ਼ੀ ਲਾਉਣ ਦੀ ਆਖ਼ਰੀ ਤਾਰੀਖ- 23 ਜੂਨ, 2018
ਵਧੇਰੇ ਜਾਣਕਾਰੀ ਲਈ - www.indianarmy.nic.in