TMC ਸੰਸਦ ਮੈਂਬਰ ਮਹੂਆ ਮੋਇਤਰਾ ਨੇ ਬੀਜਦ ਆਗੂ ਨਾਲ ਕਰਵਾਇਆ ਵਿਆਹ

Thursday, Jun 05, 2025 - 05:29 PM (IST)

TMC ਸੰਸਦ ਮੈਂਬਰ ਮਹੂਆ ਮੋਇਤਰਾ ਨੇ ਬੀਜਦ ਆਗੂ ਨਾਲ ਕਰਵਾਇਆ ਵਿਆਹ

ਨਵੀਂ ਦਿੱਲੀ- ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਇਸ ਹਫ਼ਤੇ ਜਰਮਨੀ 'ਚ ਬੀਜੂ ਜਨਤਾ ਦਲ (ਬੀਜੇਡੀ) ਦੇ ਸਾਬਕਾ ਸੰਸਦ ਮੈਂਬਰ ਅਤੇ ਵਕੀਲ ਪਿਨਾਕੀ ਮਿਸ਼ਰਾ ਨਾਲ ਵਿਆਹ ਕਰਵਾ ਲਿਆ। ਖ਼ਬਰਾਂ ਅਨੁਸਾਰ, ਮੋਇਤਰਾ (50) ਅਤੇ ਮਿਸ਼ਰਾ (65) ਦਾ ਵਿਆਹ 3 ਜੂਨ ਨੂੰ ਜਰਮਨੀ 'ਚ ਹੋਇਆ ਸੀ। ਇਸ ਸੰਬੰਧ 'ਚ ਮੋਇਤਰਾ ਅਤੇ ਮਿਸ਼ਰਾ ਨੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਜਦੋਂ ਤ੍ਰਿਣਮੂਲ ਕਾਂਗਰਸ ਦੇ ਕੁਝ ਸੰਸਦ ਮੈਂਬਰਾਂ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ : ਭਾਜਪਾ ਆਗੂ ਦਾ ਗੋਲੀ ਮਾਰ ਕੇ ਕਤਲ

ਇਨਵੈਸਟਮੈਂਟ ਬੈਂਕਰ ਦੇ ਪੇਸ਼ੇ ਤੋਂ ਰਾਜਨੀਤੀ 'ਚ ਆਈ ਮੋਇਤਰਾ ਪੱਛਮੀ ਬੰਗਾਲ ਦੇ ਕ੍ਰਿਸ਼ਨਾਨਗਰ ਤੋਂ ਲੋਕ ਸਭਾ ਮੈਂਬਰ ਹੈ। ਉਹ ਦੂਜੀ ਵਾਰ ਲੋਕ ਸਭਾ 'ਚ ਇਸ ਖੇਤਰ ਦਾ ਪ੍ਰਤੀਨਿਧੀਤੱਵ ਕਰ ਰਹੀ ਹੈ। ਇਸ ਤੋਂ ਪਹਿਲਾਂ, ਉਹ ਇਕ ਵਾਰ ਰਾਜ ਵਿਧਾਨ ਸਭਾ ਦੀ ਮੈਂਬਰ ਰਹਿ ਚੁੱਕੀ ਹੈ। ਮੋਇਤਰਾ ਦਾ ਪਹਿਲਾਂ ਵਿਆਹ ਡੈਨਿਸ਼ ਫਾਈਨੈਂਸਰ ਲਾਰਸ ਬ੍ਰੋਰਸਨ ਨਾਲ ਹੋਇਆ ਸੀ। ਸੀਨੀਅਰ ਬੀਜੇਡੀ ਨੇਤਾ ਮਿਸ਼ਰਾ ਸੁਪਰੀਮ ਕੋਰਟ 'ਚ ਇਕ ਸੀਨੀਅਰ ਵਕੀਲ ਹਨ ਅਤੇ ਓਡੀਸ਼ਾ ਦੇ ਪੁਰੀ ਤੋਂ ਚਾਰ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News