ਤਿਰੂਪਤੀ ''ਚ ਦਾਨ ਕੀਤੇ ਗਏ ਭਗਤਾਂ ਦੇ ਵਾਲ ਪਹੁੰਚ ਰਹੇ ਚੀਨ, ਮਾਮਲੇ ''ਚ ਛਿੜੀ ਸਿਆਸੀ ਲੜਾਈ
Thursday, Apr 01, 2021 - 12:42 PM (IST)
ਅਮਰਾਵਤੀ- ਤਿਰੂਪਤੀ ਤੋਂ ਭਗਤਾਂ ਦੇ ਵਾਲਾਂ ਦੀ ਕਥਿਤ ਸਮੱਗਲਿੰਗ ਮਾਮਲੇ ਵਿਚ ਸਿਆਸੀ ਲੜਾਈ ਛਿੜ ਗਈ ਹੈ। ਆਂਧਰਾ ਪ੍ਰਦੇਸ਼ ਦੇ ਸਾਬਕਾ ਮੰਤਰੀ ਅਤੇ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਦੇ ਸੀਨੀਅਰ ਨੇਤਾ ਅਇੰਨਾ ਪਤਰੁਦੁ ਨੇ ਤਿਰੂਪਤੀ ਮੰਦਰ ਤੋਂ ਵਿਦੇਸ਼ਾਂ ਵਿਚ ਵਾਲਾਂ ਦੀ ਸਮੱਗਲਿੰਗ ਮਾਮਲੇ ਦਾ ਸਨਸਨੀਖੇਜ ਇਲਜ਼ਾਮ ਲਗਾਇਆ। ਅਇੰਨਾ ਦਾ ਕਹਿਣਾ ਹੈ ਕਿ ਵਾਲਾਂ ਦੀ ਤਸਕਰੀ ਵਿਚ ਸੱਤਾਧਾਰੀ ਪਾਰਟੀ ਵਾਈ. ਐੱਸ. ਆਰ. ਕਾਂਗਰਸ ਦੇ ਕਈ ਨੇਤਾ ਸ਼ਾਮਲ ਹਨ।
ਵਾਲ ਭੇਜੇ ਜਾ ਰਹੇ ਥਾਈਲੈਂਡ ਅਤੇ ਚੀਨ
ਟੀ. ਡੀ. ਪੀ. ਨੇਤਾ ਅਇੰਨਾ ਨੇ ਮਿਜ਼ੋਰਮ-ਮਿਆਂਮਾਰ ’ਤੇ ਤੈਨਾਤ ਆਸਾਮ ਰਾਇਫਲਸ ਵਲੋਂ 2 ਕਰੋਡ਼ ਰੁਪਏ ਦੀ ਕੀਮਤ ਵਾਲੇ ਇਨਸਾਨੀ ਵਾਲਾਂ ਦੀ ਜਬਤੀ ਦੀ ਰਿਪੋਰਟ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਰਾਜ ਵਿਚ ਗੈਰਕਾਨੂਨੀ ਸਮੱਗਲਿੰਗ ਦਾ ਭੰਡਾਫੋੜ ਕੀਤਾ ਹੈ। ਅਇੰਨਾ ਦਾ ਇਲਜ਼ਾਮ ਹੈ ਕਿ ਸਮੱਗਲਿੰਗ ਕੀਤੇ ਗਏ ਵਾਲਾਂ ਨੂੰ ਮਿਆਂਮਾਰ ਭੇਜਿਆ ਗਿਆ ਜਿੱਥੋਂ ਉਨ੍ਹਾਂ ਨੂੰ ਅੱਗੇ ਦੀ ਪ੍ਰੀਕਿਰਿਆ ਲਈ ਥਾਈਲੈਂਡ ਅਤੇ ਫਿਰ ਚੀਨ ਭੇਜਿਆ ਗਿਆ।
ਇਹ ਵੀ ਪੜ੍ਹੋ : ਭਾਜਪਾ ਵਰਕਰ ਦੀ ਮਾਂ ਦੀ ਮੌਤ ’ਤੇ ਸ਼ਾਹ ਨੇ ਕਿਹਾ- ‘ਪਰਿਵਾਰ ਦਾ ਦਰਦ ਮਮਤਾ ਦੀਦੀ ਨੂੰ ਪਰੇਸ਼ਾਨ ਕਰੇਗਾ’
ਭਗਤੀ ਭਾਵ ਨਾਲ ਆਪਣੇ ਵਾਲ ਦਾਨ ਕਰਦੇ ਹਨ ਸ਼ਰਧਾਲੂ
ਉਨ੍ਹਾਂ ਦਾ ਦਾਅਵਾ ਹੈ ਕਿ ਪ੍ਰੋਸੈਸਡ ਵਾਲਾਂ ਦਾ ਇਸਤੇਮਾਲ ਵਿਗ ਬਣਾਉਣ ਵਿੱਚ ਕੀਤਾ ਜਾਵੇਗਾ ਜਿਸਦਾ ਵਪਾਰ ਦੁਨੀਆਭਰ ਵਿਚ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੁਨੀਆਭਰ ਤੋਂ ਹਜ਼ਾਰਾਂ ਸ਼ਰਧਾਲੂ ਤਿਰੂਪਤੀ ਆਉਂਦੇ ਹਨ ਅਤੇ ਭਗਵਾਨ ਦੇ ਪ੍ਰਤੀ ਭਗਤੀ ਭਾਵ ਨਾਲ ਆਪਣੇ ਵਾਲ ਦਾਨ ਕਰਦੇ ਹਨ। ਦੂਜੇ ਪਾਸੇ ਮੰਦਰ ਦੀ ਦੇਖਭਾਲ ਕਰਨ ਵਾਲੇ ਤਿਰੂਮਲਾ ਤਿਰੂਪਤੀ ਦੇਵਸਥਾਨਮ ਟੀ. ਟੀ. ਡੀ.) ਟਰੱਸਟ ਨੇ ਇਨ੍ਹਾਂ ਦੋਸ਼ਾਂ ਨੂੰ ਆਧਾਰਹੀਨ ਅਤੇ ਝੂਠਾ ਦੱਸਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ