ਸਬਰੀਮਾਲਾ ਮੰਦਰ ''ਤੇ ਫੈਸਲੇ ਵਿਰੁੱਧ ਰੈਲੀ, ਤ੍ਰਿਪਤੀ ਦੇਸਾਈ ਛੇਤੀ ਮੰਦਰ ਵਿਚ ਕਰੇਗੀ ਦਰਸ਼ਨ

Saturday, Oct 13, 2018 - 06:23 PM (IST)

ਸਬਰੀਮਾਲਾ ਮੰਦਰ ''ਤੇ ਫੈਸਲੇ ਵਿਰੁੱਧ ਰੈਲੀ, ਤ੍ਰਿਪਤੀ ਦੇਸਾਈ ਛੇਤੀ ਮੰਦਰ ਵਿਚ ਕਰੇਗੀ ਦਰਸ਼ਨ

ਤਿਰੁਅਨੰਤਪੁਰਮ (ਭਾਸ਼ਾ)- ਕੇਰਲ ਦੇ ਸਬਰੀਮਾਲਾ ਮੰਦਰ ਵਿਚ ਹਰ ਉਮਰ ਦੀਆਂ ਔਰਤਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਦੇਣ ਦੀ ਸੁਪਰੀਮ ਕੋਰਟ ਦੇ ਹੁਕਮ ਨੂੰ ਲਾਗੂ ਕਰਨ ਦੇ ਖਿਲਾਫ ਭਗਵਾਨ ਅਯੱਪਾ ਦੇ ਹਜ਼ਾਰਾਂ ਭਗਤ ਸ਼ਨੀਵਾਰ ਨੂੰ ਸੜਕਾਂ 'ਤੇ ਉਤਰ ਆਏ। ਉਥੇ ਹੀ ਸਮਾਜਿਕ ਕਾਰਕੁੰਨ ਤ੍ਰਿਪਤੀ ਦੇਸਾਈ ਨੇ ਛੇਤੀ ਹੀ ਪਰਵਤੀ ਮੰਦਰ ਵਿਚ ਦਰਸ਼ਨ ਕਰਨ ਲਈ ਜਾਣ ਦਾ ਐਲਾਨ ਕੀਤਾ ਹੈ। ਮਾਕਪਾ ਦੀ ਅਗਵਾਈ ਵਾਲੀ ਲੈਫਟ ਡੈਮੋਕ੍ਰੇਟਿਕ ਫਰੰਟ (ਐਲ.ਡੀ.ਐਫ.) ਸਰਕਾਰ ਨੇ ਚੋਟੀ ਦੀ ਅਦਾਲਤ ਦੇ ਫੈਸਲੇ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਕ ਮੀਟਿੰਗ ਕਰਕੇ ਮੰਦਰ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਤਿਆਰੀ ਦਾ ਜਾਇਜ਼ਾ ਲਿਆ। ਮਹੀਨੇ ਦੀ ਪੂਜਾ ਲਈ 17 ਅਕਤੂਬਰ ਸ਼ਾਮ ਨੂੰ ਮੰਦਰ ਖੁੱਲੇਗਾ।

ਸਰਕਾਰ ਨੇ ਮੰਦਰ ਵਿਚ ਦੇਸਾਈ ਦੇ ਦਰਸ਼ਨ ਕਰਨ ਵਾਲੇ ਬਿਆਨ 'ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਪਰ ਭਗਵਾਨ ਅਯੱਪਾ ਦੇ ਭਗਤਾਂ ਅਤੇ ਭਾਜਪਾ ਨੇ ਤ੍ਰਿਪਤੀ ਦੇ ਇਸ ਬਿਆਨ ਦੀ ਅਲੋਚਨਾ ਕੀਤੀ ਹੈ। ਭਾਜਪਾ ਮੰਦਰ ਵਿਚ ਔਰਤਾਂ ਦੇ ਦਾਖਲੇ ਖਿਲਾਫ ਮੁਹਿੰਮ ਚਲਾ ਰਹੀ ਹੈ। ਪਡਲਮ ਸ਼ਾਹੀ ਪਰਿਵਾਰ ਦੇ ਮੈਂਬਰ ਸ਼ਸ਼ੀਕੁਮਾਰ ਵਰਮਾ ਨੇ ਦੇਸਾਈ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਤੋਂ ਅਤਿ ਸਰਗਰਮ ਕਦਮ ਚੁੱਕਣ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਵਾਮ ਸਰਕਾਰ ਨੂੰ ਵੀ ਕਿਸੇ ਤਰ੍ਹਾਂ ਦੀ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਰੋਕਣ ਲਈ ਕਦਮ ਚੁੱਕਣ ਨੂੰ ਕਿਹਾ। ਭੂਮਾਤਾ ਬ੍ਰਿਗੇਡ ਦੀ ਨੇਤਾ ਦੇਸਾਈ ਨੇ ਮੁੰਬਈ ਵਿਚ ਕਿਹਾ ਕਿ ਉਹ ਕੁਝ ਔਰਤਾਂ ਨਾਲ ਛੇਤੀ ਹੀ ਮੰਦਰ ਵਿਚ ਦਰਸ਼ਨ ਕਰੇਗੀ। ਉਨ੍ਹਾਂ ਨੇ ਮਲਿਆਲਮ ਟੀਵੀ ਚੈਨਲ ਨੂੰ ਕਿਹਾ ਕਿ ਅਸੀਂ ਛੇਤੀ ਸਬਰੀਮਾਲਾ ਮੰਦਰ ਵਿਚ ਦਰਸ਼ਨ ਕਰਾਂਗੇ। ਭਗਤਾਂ ਦਾ ਅੰਦੋਲਨ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਹੈ।


Related News