''ਟੀਨਾ ਡਾਬੀ ਮੈਡਮ ਪਲੀਜ਼...'' ਪਿੰਡ ''ਚ ਰਹਿਣ ਵਾਲੇ ਬੰਦੇ ਨੇ ਕਰ''ਤੀ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਅਨੋਖੀ ਡਿਮਾਂਡ
Wednesday, Jan 29, 2025 - 04:16 PM (IST)
 
            
            ਜੈਪੁਰ- ਰਾਜਸਥਾਨ ਦੇ ਬਾੜਮੇਰ 'ਚ ਜ਼ਿਲ੍ਹਾ ਅਧਿਕਾਰੀ ਦੀ ਰਾਤ ਦੇ ਚੌਪਾਲ ਦੌਰਾਨ ਇਕ ਸ਼ਿਕਾਇਤਕਰਤਾ ਨੇ ਉਸ ਦੇ ਘਰ ਲਈ ਆਉਣ-ਜਾਣ ਵਾਲਾ ਰਸਤਾ ਬੰਦ ਹੋਣ ਕਾਰਨ ਪ੍ਰਸ਼ਾਸਨ ਤੋਂ ਹੈਲੀਕਾਪਟਰ ਦੀ ਵਿਵਸਥਾ ਕੀਤੇ ਜਾਣ ਦੀ ਮੰਗ ਕੀਤੀ। ਵਿਅਕਤੀ ਦੀ ਲਿਖਤੀ ਸ਼ਿਕਾਇਤ ਅਤੇ ਮੰਗ ਤੋਂ ਉੱਥੇ ਮੌਜੂਦ ਜ਼ਿਲ੍ਹਾ ਅਧਿਕਾਰੀ ਅਤੇ ਹੋਰ ਅਧਿਕਾਰੀ ਹੈਰਾਨ ਹੋ ਗਏ, ਹਾਲਾਂਕਿ ਅਧਿਕਾਰੀਆਂ ਨੇ ਉਸ ਦੀ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ। ਜੋਰਾਪੁਰ ਪਿੰਡ ਦੇ ਵਸਨੀਕ ਮੰਗੀਲਾਲ ਨੇ ਕਿਹਾ ਕਿ ਖੇਤ 'ਚ ਉਸ ਦੇ ਘਰ ਨੂੰ ਜਾਣ ਵਾਲੇ ਰਸਤੇ 'ਤੇ ਹੋਰ ਲੋਕ ਖੇਤੀ ਕਰ ਰਹੇ ਹਨ, ਜਿਸ ਕਾਰਨ ਆਉਣ-ਜਾਣ ਲਈ ਕੋਈ ਰਸਤਾ ਨਹੀਂ ਬਚਿਆ ਹੈ। ਬਾੜਮੇਰ ਦੀ ਜ਼ਿਲ੍ਹਾ ਮੈਜਿਸਟ੍ਰੇਟ ਟੀਨਾ ਡਾਬੀ ਨੇ ਮੰਗਲਵਾਰ ਰਾਤ ਨੂੰ ਅਟਲ ਸੇਵਾ ਕੇਂਦਰ ਚੌਪਾਲ ਵਿਖੇ ਇਕ ਮੀਟਿੰਗ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।
ਡਾਬੀ ਨੇ ਸਬ-ਡਿਵੀਜ਼ਨਲ ਅਫਸਰ (ਐੱਸਡੀਐੱਮ) ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਐੱਸਡੀਐੱਮ ਨੇ ਬੁੱਧਵਾਰ ਨੂੰ ਮੌਕੇ ਦਾ ਮੁਆਇਨਾ ਕੀਤਾ ਅਤੇ ਕਬਜ਼ੇ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ਦੇ ਅੰਦਰ ਕਬਜ਼ੇ ਹਟਾਉਣ ਅਤੇ ਸੜਕ ਖੋਲ੍ਹਣ ਦੇ ਨਿਰਦੇਸ਼ ਦਿੱਤੇ। ਐੱਸਡੀਐੱਮ ਬਦਰੀਨਾਰਾਇਣ ਨੇ ਦੱਸਿਆ ਕਿ ਲੋਕਾਂ ਨੇ ਕੱਚੀ ਸੜਕ 'ਤੇ ਖੇਤੀ ਕਰ ਕੇ ਰਸਤਾ ਰੋਕ ਦਿੱਤਾ, ਜਿਸ ਕਾਰਨ ਸ਼ਿਕਾਇਤਕਰਤਾ ਨੂੰ ਆਉਣ-ਜਾਣ ਦਾ ਰਸਤਾ ਨਹੀਂ ਮਿਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ 'ਤੇ ਕਬਜ਼ੇ ਦਾ ਦੋਸ਼ ਹੈ, ਉਹ ਇਕ ਸਰਕਾਰੀ ਅਧਿਆਪਕ ਹੈ। ਬਦਰੀਨਾਰਾਇਣ ਨੇ ਕਿਹਾ ਕਿ ਪ੍ਰਸ਼ਾਸਨ ਨੇ ਪਹਿਲਾਂ ਵੀ ਇਸ ਸੜਕ ਤੋਂ ਕਬਜ਼ਾ ਹਟਾਇਆ ਸੀ ਪਰ ਬਾਅਦ 'ਚ ਉੱਥੇ ਮੁੜ ਖੇਤੀ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਿਉਂਕਿ ਦੂਜੀ ਵਾਰ ਕਬਜ਼ਾ ਕੀਤਾ ਗਿਆ ਹੈ, ਇਸ ਲਈ ਸਬੰਧਤ ਵਿਅਕਤੀਆਂ ਵਿਰੁੱਧ ਸਜ਼ਾਯੋਗ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            