ਸਾਲ 2023 ''ਚ ਅਗਸਤ ਤੱਕ 65 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ
Monday, Oct 02, 2023 - 06:13 PM (IST)
ਜੰਮੂ (ਵਾਰਤਾ)- ਸਾਲ 2023 'ਚ ਬੀਤੇ ਅਗਸਤ ਤੱਕ 65 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਜੰਮੂ ਕਸ਼ਮੀਰ 'ਚ ਰਿਆਸੀ ਜ਼ਿਲ੍ਹੇ ਦੀਆਂ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਵਿਸ਼ਵ ਪ੍ਰਸਿੱਧ ਮਾਤਾ ਵੈਸ਼ਣੋ ਦੇਵੀ ਗੁਫ਼ਾ ਮੰਦਰ 'ਚ ਮਾਤਾ ਦੇ ਦਰਸ਼ਨ ਕੀਤੇ, ਜਿਨ੍ਹਾਂ 'ਚ ਕਰੀਬ 6,900 ਵਿਦੇਸ਼ੀ ਸ਼ਰਧਾਲੂ ਵੀ ਸ਼ਾਮਲ ਹਨ। ਅਧਿਕਾਰਤ ਸੂਤਰਾਂ ਅਨੁਸਾਰ 2022 'ਚ ਇਸੇ ਮਿਆਦ 'ਚ 60 ਲੱਖ ਤੀਰਥ ਯਾਤਰੀਆਂ ਨੇ ਗੁਫ਼ਾ ਮੰਦਰ ਦੇ ਦਰਸ਼ਨ ਕੀਤੇ ਸਨ, ਉੱਥੇ ਹੀ ਇਸ ਸਾਲ 65,31,142 ਸ਼ਰਧਾਲੂਆਂ ਨੇ ਗੁਫ਼ਾ ਮੰਦਰ 'ਚ ਮਾਤਾ ਦੇ ਦਰਸ਼ਨ ਕੀਤੇ।
ਇਹ ਵੀ ਪੜ੍ਹੋ : 60 ਸਾਲਾ ਸਾਬਕਾ ਫ਼ੌਜੀ ਨੇ ਕਾਇਮ ਕੀਤੀ ਮਿਸਾਲ, ਖੇਤੀਬਾੜੀ 'ਚ ਕਿਸਾਨਾਂ ਨੂੰ ਦਿਖਾਇਆ ਨਵਾਂ ਰਾਹ
ਪਿਛਲੇ ਸਾਲ ਕਿਸੇ ਵੀ ਵਿਦੇਸ਼ੀ ਤੀਰਥ ਯਾਤਰੀ ਨੇ ਗੁਫ਼ਾ ਮੰਦਰ ਦੀ ਯਾਤਰਾ ਨਹੀਂ ਕੀਤੀ ਸੀ ਜਦੋਂ ਕਿ ਮੌਜੂਦਾ ਸਾਲ ਜਨਵਰੀ ਤੋਂ ਮਈ ਤੱਕ ਅਜਿਹੇ ਯਾਤਰੀਆਂ ਦੀ ਗਿਣਤੀ ਘੱਟ ਰਹੀ ਹੈ ਪਰ ਜੂਨ 'ਚ 500, ਜੁਲਾਈ 'ਚ 22 ਤੋਂ ਵੱਧ ਅਤੇ ਅਗਸਤ ਮਹੀਨੇ 4200 ਤੋਂ ਵੱਧ ਵਿਦੇਸ਼ੀ ਤੀਰਥ ਯਾਤਰੀਆਂ ਨੇ ਮਾਤਾ ਦੇ ਦਰਸ਼ਨ ਕੀਤੇ। ਉਨ੍ਹਾਂ ਦੱਸਿਆ ਕਿ 2017 'ਚ 81.78 ਲੱਖ, 2018 'ਚ 85.87 ਲੱਖ, 2019 'ਚ 79.40 ਲੱਖ, 2020 'ਚ 17.20 ਲੱਖ, 2021 'ਚ 55.88 ਲੱਖ, 2022 'ਚ 91.25 ਲੱਖ ਅਤੇ 2023 'ਚ ਅਗਸਤ ਤੱਕ 65.31 ਲੱਖ ਸ਼ਰਧਾਲੂਆਂ ਨੇ ਗੁਫ਼ਾ ਮੰਦਰ ਦਾ ਦੌਰਾ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8