ਦੇਸ਼ ’ਚ ਇਸ ਸਾਲ 27 ਜੁਲਾਈ ਤੱਕ ਲੂ ਨਾਲ 374 ਵਿਅਕਤੀਆਂ ਦੀ ਹੋਈ ਮੌਤ

Friday, Aug 02, 2024 - 09:35 PM (IST)

ਦੇਸ਼ ’ਚ ਇਸ ਸਾਲ 27 ਜੁਲਾਈ ਤੱਕ ਲੂ ਨਾਲ 374 ਵਿਅਕਤੀਆਂ ਦੀ ਹੋਈ ਮੌਤ

ਨਵੀਂ ਦਿੱਲੀ, (ਭਾਸ਼ਾ)- ਦੇਸ਼ ’ਚ ਇਸ ਸਾਲ 1 ਮਾਰਚ ਤੋਂ 27 ਜੁਲਾਈ ਤੱਕ ਭਿਆਨਕ ਗਰਮੀ ਤੇ ਲੂ ਕਾਰਨ 374 ਵਿਅਕਤੀਆਂ ਦੀ ਮੌਤ ਹੋ ਗਈ। ਸ਼ੱਕੀ ਲੂ ਦੇ 67,637 ਮਾਮਲੇ ਦਰਜ ਕੀਤੇ ਗਏ। 

ਕੇਂਦਰੀ ਸਿਹਤ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਸ਼ੁੱਕਰਵਾਰ ਲੋਕ ਸਭਾ ਨੂੰ ਇਹ ਜਾਣਕਾਰੀ ਦਿੱਤੀ। ਇਕ ਸਵਾਲ ਦੇ ਲਿਖਤੀ ਜਵਾਬ ’ਚ ਉਨ੍ਹਾਂ ‘ਨੈਸ਼ਨਲ ਸਮਰ ਡਿਸੀਜ਼ ਐਂਡ ਡੈੱਥ ਸਰਵੀਲੈਂਸ’ ਅਧੀਨ ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ ਵਲੋਂ ਇੱਕਠੇ ਕੀਤੇ ਅੰਕੜੇ ਪੇਸ਼ ਕੀਤੇ, ਜਿਸ ਅਨੁਸਾਰ ਉੱਤਰ ਪ੍ਰਦੇਸ਼ ਇਸ ਮਾਮਲੇ ਵਿਚ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਇੱਥੇ ਗਰਮੀ ਕਾਰਨ 52 ਵਿਅਕਤੀਆਂ ਦੀ ਮੌਤ ਹੋ ਗਈ। ਅੰਕੜਿਆਂ ਮੁਤਾਬਕ ਬਿਹਾਰ ’ਚ 37, ਓਡਿਸ਼ਾ ’ਚ 26 ਤੇ ਦਿੱਲੀ ’ਚ 25 ਵਿਅਕਤੀਆਂ ਦੀ ਗਰਮੀ ਕਾਰਨ ਮੌਤ ਹੋ ਗਈ।


author

Rakesh

Content Editor

Related News