ਕਿਸਾਨਾਂ ਦੀ ਘਰ ਵਾਪਸੀ ਤੋਂ ਬਾਅਦ ਖੁੱਲ੍ਹ ਗਿਆ ਟਿਕਰੀ ਬਾਰਡਰ (ਵੇਖੋ ਤਸਵੀਰਾਂ)

Sunday, Dec 12, 2021 - 12:49 PM (IST)

ਕਿਸਾਨਾਂ ਦੀ ਘਰ ਵਾਪਸੀ ਤੋਂ ਬਾਅਦ ਖੁੱਲ੍ਹ ਗਿਆ ਟਿਕਰੀ ਬਾਰਡਰ (ਵੇਖੋ ਤਸਵੀਰਾਂ)

ਬਹਾਦੁਰਗੜ੍ਹ (ਪ੍ਰਵੀਣ ਧਨਖੜ)— ਕਿਸਾਨ ਅੰਦੋਲਨ ਦੇ ਚੱਲਦੇ ਪਿਛਲੇ 1 ਸਾਲ ਤੋਂ ਵਧੇਰੇ ਸਮੇਂ ਤੋਂ ਬੰਦ ਦਿੱਲੀ ਦੇ ਬਾਰਡਰ ਹੁਣ ਖੁੱਲ੍ਹ ਗਏ ਹਨ। ਟਿਕਰੀ ਬਾਰਡਰ ’ਤੇ ਪੁਲਸ ਨੇ ਆਪਣੇ ਬੈਰੀਕੇਡ ਹਟਾ ਲਏ ਹਨ ਅਤੇ ਲੋਹੇ ਦੀਆਂ ਕਿੱਲਾਂ ਨੂੰ ਵੀ ਉਖਾੜ ਦਿੱਤਾ ਹੈ। ਕਿਸਾਨਾਂ ਵਲੋਂ ਮੋਰਚਾ ਫਤਿਹ ਕਰਨ ਮਗਰੋਂ ਟਰੈਕਟਰ-ਟਰਾਲੀਆਂ ਨਾਲ ਘਰ ਵਾਪਸੀ ਕੀਤੀ ਜਾ ਰਹੀ ਹੈ। ਬੀਤੇ ਕੱਲ੍ਹ ਯਾਨੀ ਕਿ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅੰਮ੍ਰਿਤਸਰ ’ਚ ਦਰਬਾਰ ਸਾਹਿਬ ਨਤਮਸਤਕ ਹੋਣਗੇ।

ਇਹ ਵੀ ਪੜ੍ਹੋ : ਵੱਡੀ ਖ਼ਬਰ: 11 ਦਸੰਬਰ ਨੂੰ ਕਿਸਾਨ ਦਿੱਲੀ ਬਾਰਡਰਾਂ ਤੋਂ ਕਰਨਗੇ ਘਰ ਵਾਪਸੀ

PunjabKesari

ਦੱਸ ਦੇਈਏ ਕਿ ਲੰਬੇ ਸਮੇਂ ਤੋਂ ਬੰਦ ਦਿੱਲੀ-ਰੋਹਤਕ ਨੈਸ਼ਨਲ ਹਾਈਵੇਅ ਹੁਣ ਖੁੱਲ੍ਹ ਗਿਆ ਹੈ। ਇਹ ਹਾਈਵੇਅ ਦਾ ਰਸਤਾ ਅੱਧੇ ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਕਾਫੀ ਹਿੱਸਿਆਂ ਨੂੰ ਜੋੜਦਾ ਹੈ। ਰੋਜ਼ਾਨਾ ਕਰੀਬ 3 ਤੋਂ 4 ਲੱਖ ਵਾਹਨ ਇਸ ਰਸਤਿਓਂ ਹੋ ਕੇ ਦਿੱਲੀ ਨੂੰ ਜਾਂਦੇ ਸਨ ਪਰ 1 ਸਾਲ ਪਹਿਲਾਂ ਕਿਸਾਨ ਅੰਦੋਲਨ ਦੇ ਚੱਲਦੇ ਇਹ ਰਸਤਾ ਬੰਦ ਕਰ ਦਿੱਤਾ ਗਿਆ ਸੀ। ਆਵਾਜਾਈ ਪੱਖੋਂ ਟਿਕਰੀ ਬਾਰਡਰ ਦਾ ਰਸਤਾ ਬੇਹੱਦ ਮਹੱਤਵਪੂਰਨ ਹੈ। ਬਾਰਡਰ ਬੰਦ ਹੋਣ ਕਾਰਨ ਲੋਕਾਂ ਨੂੰ ਕੱਚੇ-ਪੱਕੇ ਰਸਤਿਓਂ ਹੋ ਕੇ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਜਾਣਾ ਪੈਂਦਾ ਸੀ ਪਰ ਰਸਤਾ ਖੁੱਲ੍ਹਣ ਨਾਲ ਆਮ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਵੀ ਖ਼ਤਮ ਹੋ ਗਈ ਹੈ। ਰਸਤੇ ਖੁੱਲ੍ਹਣ ਨਾਲ ਹੀ ਦਿੱਲੀ ਐੱਸ. ਡੀ. ਐੱਮ. ਟੋਲ ਵੀ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ : ਲੰਬੇ ਸੰਘਰਸ਼ ਮਗਰੋਂ ਕਿਸਾਨਾਂ ਦੀ ਹੋਈ ‘ਫਤਿਹ’, 378 ਦਿਨ ਬਾਅਦ ਖਾਲੀ ਹੋ ਰਿਹੈ ਸਿੰਘੂ ਬਾਰਡਰ (ਤਸਵੀਰਾਂ)

PunjabKesari

ਕਿਸਾਨਾਂ ਦਾ ਅੰਦੋਲਨ ਖਤਮ ਹੋਣ ਤੋਂ ਬਾਅਦ ਸ਼ਨੀਵਾਰ ਯਾਨੀ ਕਿ ਕੱਲ੍ਹ ਪੂਰੇ ਦਿਨ ਕਿਸਾਨ ਇੱਥੋਂ ਘਰਾਂ ਨੂੰ ਵਾਪਸੀ ਕਰਦੇ ਹੋਏ ਨਜ਼ਰ ਆਏ। ਸ਼ਨੀਵਾਰ ਨੂੰ ਸੜਕ ਦੇ ਇਕ ਪਾਸੜ ਬਣਾਏ ਗਏ ਸੀਮੈਂਟ ਬੈਰੀਕੇਡ, ਸੜਕ ’ਤੇ ਲਾਈਆਂ ਗਈਆਂ ਕਿੱਲਾਂ, ਕੰਟੀਲੀਆਂ ਤਾਰਾਂ ਨੂੰ ਹਟਾਉਣ ਦਾ ਕੰਮ ਪੂਰਾ ਦਿਨ ਚੱਲਦਾ ਰਿਹਾ। ਇਸ ਲਈ ਮਜ਼ਦੂਰਾਂ ਅਤੇ ਜੇ. ਸੀ. ਬੀ. ਮਸ਼ੀਨਾਂ ਦੀ ਮਦਦ ਲਈ ਗਈ। 

ਇਹ ਵੀ ਪੜ੍ਹੋ : ਸਾਲ ਭਰ ਦਾ ਲੰਬਾ ਸੰਘਰਸ਼, ਜਿੱਤ ਦੀ ਖ਼ੁਸ਼ੀ ਅਤੇ ਅੰਦੋਲਨ ਦੀਆਂ ਯਾਦਾਂ ਨਾਲ ਘਰਾਂ ਨੂੰ ਪਰਤਣ ਲੱਗਾ ‘ਅੰਨਦਾਤਾ’

PunjabKesari

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਾ ਇਕ ਸਾਲ ਪੂਰਾ: ਜਾਣੋ ਸੰਘਰਸ਼ ਤੋਂ ਜਿੱਤ ਤੱਕ ਕੰਡਿਆਂ ਭਰੇ ਸਫਰ ਦੀ ਦਾਸਤਾਨ


author

Tanu

Content Editor

Related News