‘ਸਾਨੂੰ ਕੋਈ ਕਾਹਲੀ ਨਹੀਂ, ਕਾਨੂੰਨ ਵਾਪਸ ਹੋਣ ਤੱਕ ਸਰਹੱਦਾਂ ’ਤੇ ਰਹਾਂਗੇ ਡਟੇ’

12/26/2020 2:17:55 PM

ਨਵੀਂ ਦਿੱਲੀ— ਕੇਂਦਰ ਸਰਕਾਰ ਦੇ ਨਵੇਂ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਅੱਜ ਯਾਨੀ ਕਿ ਸ਼ਨੀਵਾਰ ਨੂੰ 31ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਕਿਸਾਨ ਜਥੇਬੰਦੀਆਂ ਵਲੋਂ ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ’ਤੇ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨਾਲ 5 ਦੌਰ ਦੀ ਗੱਲਬਾਤ ਬੇਸਿੱਟਾ ਰਹੀ। ਗੱਲਬਾਤ ਦੇ ਨਵੇਂ ਪ੍ਰਸਤਾਵ ’ਤੇ ਕਿਸਾਨ ਜਥੇਬੰਦੀਆਂ ਕੀ ਜਵਾਬ ਦੇਣਗੀਆਂ, ਇਹ ਅੱਜ ਹੋਣ ਵਾਲੀ ਬੈਠਕ ’ਚ ਤੈਅ ਹੋਵੇਗਾ। ਕਿਸਾਨ ਯੂਨੀਅਨ ਮੋਰਚਾ ਤਿੰਨੋਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ’ਤੇ ਅੜੀ ਹੋਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਕੋਈ ਕਾਹਲੀ ਨਹੀਂ ਹੈ ਅਤੇ ਅਸੀਂ ਉਦੋਂ ਤੱਕ ਦਿੱਲੀ ਦੀਆਂ ਸੜਕਾਂ ’ਤੇ ਡਟੇ ਰਹਾਂਗੇ, ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋ ਜਾਂਦੇ। ਇਹ ਅੜੀਅਲ ਰਵੱਈਆ ਕੇਂਦਰੀ ਖੇਤੀਬਾੜੀ ਮੰਤਰਾਲਾ ਦੀ ਕਿਸਾਨਾਂ ਨੂੰ ਤੀਜੀ ਚਿੱਠੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੱਲ੍ਹ ਦੇ ਭਾਸ਼ਣ ’ਤੇ ਚਰਚਾ ਮਗਰੋਂ ਬਰਕਰਾਰ ਹੈ।

ਇਹ ਵੀ ਪੜ੍ਹੋ: 31ਵੇਂ ਦਿਨ ’ਚ ਪੁੱਜਾ ‘ਕਿਸਾਨ ਅੰਦੋਲਨ’, ਸਰਕਾਰ ਦੀ ਨਵੀਂ ਚਿੱਠੀ ’ਤੇ ਅੱਜ ਹੋਵੇਗੀ ਅਹਿਮ ਬੈਠਕ

ਕਾਨੂੰਨ ਵਾਪਸ ਲੈ ਲਓ, ਅਸੀਂ ਘਰਾਂ ਨੂੰ ਪਰਤ ਜਾਵਾਂਗੇ—
ਦਿੱਲੀ ਦੇ ਟਿਕਰੀ ਸਰਹੱਦ ’ਤੇ ਵੱਡੀ ਗਿਣਤੀ ’ਚ ਕਿਸਾਨ ਡਟੇ ਹੋਏ ਹਨ। ਇੱਥੇ ਮੌਜੂਦ ਪੰਜਾਬ ਦੇ ਇਕ ਕਿਸਾਨ ਨੇ ਕਿਹਾ ਕਿ ਅੱਜ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਇਕ ਮਹੀਨਾ ਹੋ ਗਿਆ ਹੈ। ਸਰਕਾਰ ਨੂੰ ਤਿੰਨੋਂ ਕਾਨੂੰਨ ਰੱਦ ਕਰਨ ਦੇਣੇ ਚਾਹੀਦੇ ਹਨ। ਜਿਵੇਂ ਹੀ ਕਾਨੂੰਨ ਵਾਪਸ ਹੋਣਗੇ, ਅਸੀਂ ਆਪਣੇ ਘਰਾਂ ਨੂੰ ਪਰਤ ਜਾਵਾਂਗੇ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਤੇਜ਼, ਕਿਸਾਨਾਂ ਨੇ ਦਿੱਲੀ-ਉੱਤਰ ਪ੍ਰਦੇਸ਼ ਸਰਹੱਦ ਨੂੰ ਪੂਰੀ ਤਰ੍ਹਾਂ ਕੀਤਾ ਬੰਦ

ਲੁਧਿਆਣਾ ਤੋਂ ਕਿਸਾਨ ਅੰਦੋਲਨ ’ਚ ਹਿੱਸਾ ਲੈਣ ਆਏ ‘ਨੇਤਰਹੀਨ’
ਲੁਧਿਆਣਾ ਦੇ ਨੈਸ਼ਨਲ ਫੈਡਰੇਸ਼ਨ ਆਫ਼ ਦਿ ਬਲਾਇੰਡ ਤੋਂ ਦਿਵਯਾਂਗਾਂ ਦਾ ਇਕ ਜੱਥਾ ਟਿਕਰੀ ਸਰਹੱਦ ’ਤੇ ਪੁੱਜਾ ਹੈ। ਇਹ ਕਿਸਾਨਾਂ ਦੇ ਅੰਦੋਲਨ ’ਚ ਸ਼ਰੀਕ ਹੋਣ ਆਏ ਹਨ। 

ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦਾ ਅਨੋਖਾ ਢੰਗ, ਕਿਸਾਨ ਨੇ ਖ਼ੁਦ ਨੂੰ ਬੇੜੀਆਂ ’ਚ ਜਕੜਿਆ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News