ਤਿਹਾੜ ਜੇਲ ''ਚ ਰੇਪ ਦਾ ਦੋਸ਼ੀ ਨਿਕਲਿਆ ਕੋਰੋਨਾ ਪਾਜ਼ੇਟਿਵ, ਪੀੜਤਾ ਸੀ ਇਨਫੈਕਟਡ

05/11/2020 6:34:59 PM

ਨਵੀਂ ਦਿੱਲੀ— ਦਿੱਲੀ ਦੀ ਤਿਹਾੜ ਜੇਲ ਵਿਚ ਰੇਪ ਦੇ ਇਕ ਦੋਸ਼ੀ ਦਾ ਕੋਰੋਨਾ ਟੈਸਟ ਕੀਤਾ ਗਿਆ ਹੈ। ਦਰਅਸਲ ਕੈਦੀ 'ਤੇ ਜਿਸ ਔਰਤ ਨਾਲ ਰੇਪ ਕਰਨ ਦਾ ਦੋਸ਼ ਹੈ, ਉਹ ਕੋਰੋਨਾ ਵਾਇਰਸ ਤੋਂ ਪੀੜਤ ਪਾਈ ਗਈ ਹੈ। ਜਿਸ ਤੋਂ ਬਾਅਦ ਦੋਸ਼ੀ ਕੈਦੀ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਹੈ। ਦੋਸ਼ੀ ਕੋਰੋਨਾ ਪਾਜ਼ੇਟਿਵ ਨਿਕਲਿਆ ਹੈ। ਜੇਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ 'ਤੇ ਜਿਸ ਔਰਤ ਨਾਲ ਰੇਪ ਕਰਨ ਦਾ ਦੋਸ਼ ਲੱਗਾ ਹੈ, ਉਹ ਕੋਰੋਨਾ ਵਾਇਰਸ ਪਾਜ਼ੇਟਿਵ ਪਾਈ ਗਈ ਹੈ। ਤਿਹਾੜ ਜੇਲ ਵਿਚ ਬੰਦ ਰੇਪ ਦੇ ਦੋਸ਼ੀ ਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ। ਜਿਸ ਤੋਂ ਬਾਅਦ ਇਸ ਦੋਸ਼ੀ ਨਾਲ ਰਹਿ ਰਹੇ ਦੋ ਹੋਰ ਕੈਦੀਆਂ ਨੂੰ ਵੀ ਵੱਖ ਕਰ ਦਿੱਤਾ ਗਿਆ ਹੈ। ਇਹ ਮਾਮਲਾ ਜੇਲ ਨੰਬਰ-2 ਦਾ ਹੈ।

ਤਿਹਾੜ ਜੇਲ ਵਿਚ ਆਏ ਸਾਰੇ ਕੈਦੀਆਂ ਨੂੰ ਵੱਖਰੇ-ਵੱਖਰੇ ਸੈੱਲ 'ਚ 14 ਦਿਨਾਂ ਲਈ ਕੁਆਰੰਟਾਈਨ ਰੱਖਿਆ ਜਾਵੇਗਾ। ਕੋਰੋਨਾ ਸੰਕਟ ਨੂੰ ਦੇਖਦੇ ਹੋਏ ਤਿਹਾੜ ਜੇਲ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ 'ਤੇ ਇਹ ਕਦਮ ਚੁੱਕ ਰਿਹਾ ਹੈ, ਤਾਂ ਕਿ ਕੈਦੀਆਂ 'ਚ ਵਾਇਰਸ ਫੈਲਣ ਤੋਂ ਰੋਕਿਆ ਜਾ ਸਕੇ। ਦੱਸ ਦੇਈਏ ਕਿ ਜਿਸ ਕੈਦੀ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ, ਉਸ ਦੀ ਉਮਰ 29 ਸਾਲ ਦੀ ਹੈ। ਉਹ 4 ਦਿਨ ਪਹਿਲਾਂ ਹੀ ਤਿਹਾੜ ਜੇਲ 'ਚ ਨਬੀ ਕਰੀਮ ਇਲਾਕੇ ਵਿਚ ਰੇਪ ਅਤੇ ਪਾਕਸੋ ਕੇਸ ਤਹਿਤ ਤਿਹਾੜ ਜੇਲ ਵਿਚ ਬੰਦ ਕੀਤਾ ਗਿਆ ਸੀ।


Tanu

Content Editor

Related News