ਟਿਕਟ ਬੁਕਿੰਗ ਨਿਯਮਾਂ ’ਚ ਬਦਲਾਅ : ‘ਯੂਜ਼ਰ ਆਈ. ਡੀ.’ ਨੂੰ ਆਧਾਰ ਨਾਲ ਜੋੜਣ ’ਤੇ ਮਹੀਨੇ ’ਚ 24 ਟਿਕਟਾਂ ਬੁੱਕ ਕਰਾ ਸਕੋਗੇ
Tuesday, Jun 07, 2022 - 10:38 AM (IST)
ਨਵੀਂ ਦਿੱਲੀ (ਭਾਸ਼ਾ) - ਆਪਣੀ ‘ਯੂਜ਼ਰ ਆਈ. ਡੀ.’ ਨੂੰ ‘ਆਧਾਰ’ ਨਾਲ ਜੋੜਣ ’ਤੇ ਲੋਕ ਭਾਰਤੀ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਨਿਗਮ (ਆਈ. ਆਰ. ਸੀ. ਟੀ. ਸੀ.) ਦੀ ਵੈੱਬਸਾਈਟ ਅਤੇ (ਮੋਬਾਈਲ) ਐਪ ਰਾਹੀਂ ਇਕ ਮਹੀਨੇ ’ਚ ਹੁਣ 24 ਟ੍ਰੇਨ ਟਿਕਟਾਂ ਬੁੱਕ ਕਰ ਸਕਦੇ ਹਨ, ਨਹੀਂ ਤਾਂ ਸਿਰਫ 12 ਟਿਕਟਾਂ ਹੀ ਬੁੱਕ ਕੀਤੀਆਂ ਜਾ ਸਕਦੀਆਂ ਹਨ। ਭਾਰਤੀ ਰੇਲ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ।
ਆਈ. ਆਰ. ਸੀ . ਟੀ. ਸੀ. ਹੁਣ ਤੱਕ ਅਕਾਊਂਟ (ਯੂਜ਼ਰ ਆਈ. ਡੀ.) ਆਧਾਰ ਨਾਲ ਨਾ ਜੁਡ਼ੇ ਹੋਣ ’ਤੇ ਲੋਕਾਂ ਨੂੰ ਮਹੀਨੇ ’ਚ 6 ਟਿਕਟਾਂ ਬੁੱਕ ਕਰਨ ਦੀ ਆਗਿਆ ਦਿੰਦਾ ਸੀ ਅਤੇ ਇਸ ਨਾਲ ਜੁਡ਼ੇ ਹੋਣ ’ਤੇ 12 ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਵਾਰ-ਵਾਰ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਅਤੇ ਉਨ੍ਹਾਂ ਲੋਕਾਂ ਲਈ ਵੀ ਮਦਦਗਾਰ ਹੋਵੇਗਾ, ਜੋ ਪਰਿਵਾਰ ਦੇ ਮੈਂਬਰਾਂ ਲਈ ਇਕ ਹੀ ਅਕਾਊਂਟ (ਯੂਜ਼ਰ ਆਈ. ਡੀ.) ਨਾਲ ਟ੍ਰੇਨ ਦੀ ਟਿਕਟ ਬੁੱਕ ਕਰਦੇ ਹਨ।