ਚੇਨਈ ''ਚ ਪੁਲਸ ਸਟੇਸ਼ਨ ''ਚ ਪੈਟਰੋਲ ਬੰਬ ਸੁੱਟਿਆ
Thursday, Jul 13, 2017 - 03:34 PM (IST)

ਚੇਨਈ— ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਵੀਰਵਾਰ ਦੀ ਸਵੇਰ ਕੁਝ ਸ਼ਰਾਰਤੀ ਤੱਤ ਇਕ ਪੁਲਸ ਸਟੇਸ਼ਨ 'ਚ ਪੈਟਰੋਲ ਪੰਪ ਸੁੱਟ ਕੇ ਫਰਾਰ ਹੋ ਗਏ। ਪੁਲਸ ਸੂਤਰਾਂ ਅਨੁਸਾਰ ਬਾਈਕ ਸਵਾਰ ਕੁਝ ਸ਼ਰਾਰਤੀ ਤੱਤ ਸ਼ਹਿਰ ਦੇ ਬਾਹਰੀ ਖੇਤਰ ਅੰਨਾ ਸਲਾਈ 'ਚ ਤੇਨਮਪੇਟ ਪੁਲਸ ਸਟੇਸ਼ਨ ਦੇ ਪਾਰਕਿੰਗ ਖੇਤਰ 'ਚ ਇਕ ਬੰਬ ਸੁੱਟ ਕੇ ਦੌੜ ਗਏ। ਇਸ ਨਾਲ ਹਾਲਾਂਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਘਟਨਾ ਤੋਂ ਬਾਅਦ ਖੇਤਰ 'ਚ ਡਰ ਦਾ ਮਾਹੌਲ ਹੈ।
ਚੇਨਈ ਪੁਲਸ ਦੇ ਨਗਰ ਕਮਿਸ਼ਨਰ ਏ.ਕੇ. ਵਿਸ਼ਵਨਾਥਨ ਨੇ ਹੋਰ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕੀਤਾ। ਫੋਰੈਂਸਿਕ ਮਾਹਰਾਂ ਨੇ ਵੀ ਹਾਦਸੇ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ। ਦੱਸਿਆ ਜਾ ਰਿਹਾ ਹੈ ਕਿ ਪੁਲਸ ਸਟੇਸ਼ਨ ਦਾ ਸੀ.ਸੀ.ਟੀ.ਵੀ. ਕੈਮਰਾ ਚੱਲ ਨਹੀਂ ਰਿਹਾ ਸੀ। ਪੁਲਸ ਨੇ ਅਪਰਾਧੀਆਂ ਨੂੰ ਫੜਨ ਲਈ ਚਾਰ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਪੁਲਸ ਕੋਲ ਦੀ ਇਮਾਰਤ 'ਚ ਲੱਗੇ ਕੈਮਰੇ ਦੀ ਮਦਦ ਨਾਲ ਅਪਰਾਧੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।