ਉਨਾਓ ''ਚ ਖੇਤ ''ਚ ਦੁਪੱਟੇ ਨਾਲ ਲਟਕਦੀਆਂ ਮਿਲੀਆਂ ਤਿੰਨ ਭੈਣਾਂ, ਦੋ ਦੀ ਮੌਤ
Thursday, Feb 18, 2021 - 02:14 AM (IST)
ਉਨਾਓ - ਉੱਤਰ ਪ੍ਰਦੇਸ਼ ਦੇ ਉਨਾਓ ਵਿੱਚ ਸ਼ੱਕੀ ਹਾਲਾਤਾਂ ਵਿੱਚ ਦੋ ਲੜਕੀਆਂ ਦੀ ਮੌਤ ਹੋ ਗਈ, ਉਥੇ ਹੀ ਇੱਕ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਹੈ। ਤਿੰਨਾਂ ਲੜਕੀਆਂ ਭੈਣਾਂ ਹਨ, ਜੋ ਬੁੱਧਵਾਰ ਨੂੰ ਅਸੋਹਾ ਥਾਣਾ ਖੇਤਰ ਦੇ ਬਬੁਰਹਾ ਵਿੱਚ ਚਾਰਾ ਲੈਣ ਖੇਤ ਗਈਆਂ ਸਨ। ਬਾਅਦ ਇਹ ਤਿੰਨੇ ਇੱਕ ਦੁਪੱਟੇ ਨਾਲ ਲਟਕਦੀਆਂ ਮਿਲੀਆਂ। ਤਿੰਨਾਂ ਨੂੰ ਪੇਂਡੂ ਹਸਪਤਾਲ ਲੈ ਕੇ ਪੁੱਜੇ, ਜਿੱਥੇ ਦੋ ਲੜਕੀਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਜਦੋਂ ਕਿ ਇੱਕ ਲੜਕੀ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਹੈ।
ਉਨਾਓ ਦੇ ਪੁਲਸ ਪ੍ਰਧਾਨ ਸੁਰੇਸ਼ਰਾਵ ਕੁਲਕਰਣੀ ਨੇ ਦੱਸਿਆ ਹੈ ਕਿ ਤਿੰਨੇ ਲੜਕੀਆਂ ਆਪਣੇ ਖੇਤਾਂ ਵਿੱਚ ਚਾਰਾ ਲੈਣ ਗਈਆਂ ਸਨ। ਜਿੱਥੇ ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਗਿਆ। ਸ਼ੁਰੂਆਤੀ ਜਾਂਚ ਵਿੱਚ ਅਜਿਹਾ ਲੱਗਦਾ ਹੈ ਕਿ ਲੜਕੀਆਂ ਦੀ ਮੌਤ ਜ਼ਹਿਰੀਲੇ ਪਦਾਰਥ ਨਾਲ ਹੋਈ ਹੈ। ਘਟਨਾ ਸਥਾਨ 'ਤੇ ਝੱਗ ਵੀ ਮਿਲੇ ਹਨ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਲੜਕੀਆਂ ਨੇ ਕਿਉਂ ਜ਼ਹਿਰੀਲਾ ਪਦਾਰਥ ਖਾਧਾ ਹੈ ਜਾਂ ਫਿਰ ਉਨ੍ਹਾਂ ਨੂੰ ਕਿਸੇ ਨੇ ਜ਼ਹਿਰ ਦਿੱਤਾ ਹੈ।
ਬਬੁਰਹਾ ਪਿੰਡ ਦੇ ਲੋਕਾਂ ਨੇ ਦੱਸਿਆ ਹੈ ਕਿ ਸੰਤੋਸ਼ ਵਰਮਾ ਦੀਆਂ ਤਿੰਨਾਂ ਬੇਟੀਆਂ ਬੁੱਧਵਾਰ ਨੂੰ ਪਸ਼ੂਆਂ ਲਈ ਚਾਰਾ ਲੈਣ ਖੇਤ ਵਿੱਚ ਗਈਆਂ ਸਨ। ਜਦੋਂ ਦੇਰ ਸ਼ਾਮ ਤੱਕ ਉਹ ਨਹੀਂ ਪਰਤੀਆਂ ਤਾਂ ਉਨ੍ਹਾਂ ਦੀ ਤਲਾਸ਼ ਕੀਤੀ ਗਈ। ਤਿੰਨਾਂ ਹੀ ਲੜਕੀਆਂ ਪਿੰਡ ਦੇ ਹੀ ਖੇਤ ਵਿੱਚ ਬੇਹੋਸ਼ੀ ਦੀ ਹਾਲਕ ਵਿੱਚ ਮਿਲੀਆਂ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇੱਥੇ ਦੋ ਦੀ ਮੌਤ ਹੋ ਗਈ ਅਤੇ ਇੱਕ ਕੁੜੀ ਨੂੰ ਗੰਭੀਰ ਹਾਲਤ ਵਿੱਚ ਕਾਨਪੁਰ ਰੈਫਰ ਕਰ ਦਿੱਤਾ ਗਿਆ।