ਮਣੀਪੁਰ ''ਚ ਅੱਗ ਸੰਬੰਧੀ ਘਟਨਾਵਾਂ ''ਚ ਸ਼ਾਮਲ 3 ਲੋਕ ਗ੍ਰਿਫ਼ਤਾਰ, ਹਥਿਆਰਾਂ ਦਾ ਜ਼ਖੀਰਾ ਬਰਾਮਦ

Wednesday, Oct 16, 2024 - 09:58 AM (IST)

ਇੰਫਾਲ (ਭਾਸ਼ਾ)- ਮਣੀਪੁਰ ਪੁਲਸ ਨੇ ਪਿਛਲੇ ਮਹੀਨੇ ਬਿਸ਼ਨੂਪੁਰ ਜ਼ਿਲ੍ਹੇ ਦੇ ਕੁੰਬੀ ਵਿਚ ਡਿਪਟੀ ਕਮਿਸ਼ਨਰ ਦਫ਼ਤਰ (ਐੱਸਡੀਸੀ) ਵਿਚ ਅੱਗ ਲਗਾਉਣ ਦੇ ਦੋਸ਼ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੁੱਧਵਾਰ ਨੂੰ ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਚਾਰ ਦਿਨਾਂ ਲਈ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਸ 'ਚ ਕਿਹਾ ਗਿਆ ਹੈ,"ਇਸ ਘਟਨਾ 'ਚ ਸ਼ਾਮਲ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।'' ਅਣਪਛਾਤੇ ਬਦਮਾਸ਼ਾਂ ਨੇ 26 ਸਤੰਬਰ ਦੀ ਰਾਤ ਨੂੰ ਕੁੰਬੀ 'ਚ ਐੱਸਡੀਸੀ ਦਫ਼ਤਰ ਨੂੰ ਅੱਗ ਲਗਾ ਦਿੱਤੀ ਸੀ। ਹਾਲਾਂਕਿ ਸਥਾਨਕ ਲੋਕਾਂ ਅਤੇ ਪੁਲਸ ਦੀ ਤੁਰੰਤ ਕਾਰਵਾਈ ਕਾਰਨ ਦਫ਼ਤਰ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ।

ਬਿਆਨ ਅਨੁਸਾਰ, ਇਕ ਹੋਰ ਘਟਨਾ 'ਚ ਸੁਰੱਖਿਆ ਬਲਾਂ ਨੇ ਥੌਬਲ ਜ਼ਿਲ੍ਹੇ ਦੇ ਲੇਈਰੋਂਗਥੇਲ ਪਿਤ੍ਰਾ ਉਯੋਕ ਚਿੰਗ ਇਲਾਕਿਆਂ 'ਚ ਤਲਾਸ਼ੀ ਮੁਹਿੰਮ ਦੌਰਾਨ ਹਥਿਆਰਾਂ ਦਾ ਇਕ ਵੱਡਾ ਜ਼ਖੀਰਾ ਬਰਾਮਦ ਕੀਤਾ। ਇਸ 'ਚ ਕਿਹਾ ਗਿਆ ਹੈ ਕਿ ਜ਼ਬਤ ਕੀਤੇ ਗਏ ਹਥਿਆਰਾਂ ਵਿਚ ਇਕ ਮੈਗਜ਼ੀਨ ਨਾਲ ਇਕ 7.62 ਐੱਮਐੱਮ ਏ.ਕੇ. ਰਾਈਫਲ, ਇਕ ਮੈਗਜ਼ੀਨ ਨਾਲ 7.62 ਐੱਸਐੱਲਆਰ ਰਾਈਫ਼ਲ, ਇਕ ਮੈਗਜ਼ੀਨ ਨਾਲ 9 ਐੱਮਐੱਮ ਐੱਸਐੱਮਜੀ ਰਾਈਫਲ, ਇਕ ਮੈਗਜ਼ੀਨ ਨਾਲ 9 ਐੱਮਐੱਮ ਪਿਸਤੌਲ, 12 ਐੱਮਐੱਮ ਬੋਰ ਸਿੰਗਲ ਬੈਰਲ ਬੰਦੂਕ ਅਤੇ ਹੱਥਗੋਲੇ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News