ਤਿੰਨ ਸੰਨਿਆਸੀਆਂ ਨੇ 6 ਸਾਲ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ, Osho ਆਸ਼ਰਮ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ
Monday, Sep 30, 2024 - 08:53 PM (IST)
ਨੈਸ਼ਨਲ ਡੈਸਕ : ਓਸ਼ੋ, ਜਿਨ੍ਹਾਂ ਨੂੰ ਪਹਿਲਾਂ 'ਰਜਨੀਸ਼' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ, ਉਨ੍ਹਾਂ ਦੇ ਪੁਣੇ ਆਸ਼ਰਮ ਤੋਂ ਇਕ ਸਨਸਨੀਖੇਜ਼ ਮਾਮਲੇ ਦਾ ਖੁਲਾਸਾ ਹੋਇਆ ਹੈ। ਦਰਅਸਲ, ਇਕ ਔਰਤ ਨੇ ਬਹੁਤ ਗੰਭੀਰ ਦੋਸ਼ ਲਗਾਏ ਹਨ। 54 ਸਾਲਾਂ ਦੀ ਇਕ ਵਿਦੇਸ਼ੀ ਔਰਤ ਨੇ ਭਾਰਤੀ ਧਰਮਗੁਰੂ ਰਜਨੀਸ਼ ਦੇ ਬਦਨਾਮ ਸੈਕਸ ਪੰਥ ਵਿਚ ਵੱਡੇ ਹੋਣ ਦਾ ਆਪਣਾ ਦੁਖਦਾਈ ਅਨੁਭਵ ਸਾਂਝਾ ਕੀਤਾ ਹੈ। ਉਨ੍ਹਾਂ ਨੂੰ ਓਸ਼ੋ (Osho) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
'ਦਿ ਟਾਈਮਜ਼' ਨਾਲ ਇਕ ਇੰਟਰਵਿਊ ਵਿਚ ਪ੍ਰੇਮ ਸਰਗਮ ਨਾਂ ਦੀ ਇਕ ਔਰਤ ਨੇ 6 ਸਾਲ ਦੀ ਉਮਰ ਤੋਂ ਤਿੰਨ ਸੰਨਿਆਸੀ ਭਾਈਚਾਰਿਆਂ ਵਿਚ ਸਹਿਣ ਕੀਤੇ ਗਏ ਜਿਨਸੀ ਸ਼ੋਸ਼ਣ ਦੇ ਬਾਰੇ ਵਿਚ ਵਿਸਥਾਰ ਨਾਲ ਦੱਸਿਆ। ਸਰਗਮ ਦਾ ਡਰਾਉਣਾ ਸੁਪਨਾ 6 ਸਾਲ ਦੀ ਉਮਰ ਵਿਚ ਸ਼ੁਰੂ ਹੋਇਆ, ਜਦੋਂ ਉਸਦੇ ਪਿਤਾ ਨੇ ਪੁਣੇ ਵਿਚ ਪੰਥ ਦੇ ਆਸ਼ਰਮ ਵਿਚ ਸ਼ਾਮਲ ਹੋਣ ਲਈ ਯੂਕੇ (United Kingdom) ਵਿਚ ਆਪਣਾ ਘਰ ਛੱਡ ਦਿੱਤਾ। ਸਰਗਮ ਅਤੇ ਉਸ ਦੀ ਮਾਂ ਨੂੰ ਛੱਡ ਕੇ ਉਸਨੇ ਇਕ ਸੰਨਿਆਸੀ ਵਜੋਂ ਅਧਿਆਤਮਿਕ ਗਿਆਨ ਪ੍ਰਾਪਤ ਕੀਤਾ।
ਸਰੀਰਕ ਸਬੰਧ ਬਣਾਉਣ ਲਈ ਕੀਤਾ ਮਜਬੂਰ
ਪੀੜਤਾ ਨੇ ਦੱਸਿਆ ਕਿ 7 ਤੋਂ 11 ਸਾਲ ਦੀ ਉਮਰ ਦੇ ਵਿਚਕਾਰ ਉਸ ਨੂੰ ਅਤੇ ਉਸ ਦੀਆਂ ਸਹੇਲੀਆਂ ਨੂੰ ਕਮਿਊਨ ਵਿਚ ਰਹਿਣ ਵਾਲੇ ਬਾਲਗ ਪੁਰਸ਼ਾਂ ਨਾਲ ਜਿਨਸੀ ਹਰਕਤਾਂ ਕਰਨ ਲਈ ਮਜਬੂਰ ਕੀਤਾ ਗਿਆ। ਬਦਸਲੂਕੀ ਇੱਥੇ ਹੀ ਨਹੀਂ ਰੁਕੀ। ਸਰਗਮ ਨੂੰ ਬਾਅਦ ਵਿਚ "ਬੋਰਡਿੰਗ ਸਕੂਲ" ਪ੍ਰੋਗਰਾਮ ਵਿਚ ਜਾਣ ਦੀ ਆੜ ਵਿਚ ਇਕੱਲੀ ਅਤੇ ਅਸੁਰੱਖਿਅਤ, ਸੁਫੋਲਕ 'ਚ ਮੈਡੀਨਾ ਆਸ਼ਰਮ ਵਿਚ ਭੇਜਿਆ ਗਿਆ। ਹਾਲਾਂਕਿ ਸ਼ੋਸ਼ਣ ਜਾਰੀ ਰਿਹਾ। ਜਦੋਂ ਉਹ 12 ਸਾਲ ਦੀ ਸੀ, ਉਦੋਂ ਸਰਗਮ ਅਮਰੀਕਾ ਚਲੀ ਗਈ ਅਤੇ ਓਰੇਗਨ ਵਿਚ ਇਕ ਆਸ਼ਰਮ ਵਿਚ ਆਪਣੀ ਮਾਂ ਨਾਲ ਰਹਿਣ ਲੱਗੀ। ਉਸ ਨੇ ਦੱਸਿਆ ਕਿ 16 ਸਾਲ ਦੀ ਉਮਰ ਵਿਚ ਮੈਂ ਸਮਝ ਗਈ ਸੀ ਕਿ ਮੇਰੇ ਨਾਲ ਕੀ ਹੋਇਆ ਸੀ। ਉਸ ਨੇ ਦੱਸਿਆ ਕਿ ਓਸ਼ੋ ਦੇ ਅੰਦੋਲਨ ਦਾ ਮੰਨਣਾ ਸੀ ਕਿ ਬੱਚਿਆਂ ਨੂੰ ਜਿਨਸੀ ਸਬੰਧਾਂ ਦੇ ਗਿਆਨ ਤੋਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਜਵਾਨੀ ਦੀ ਉਮਰ ਵਿੱਚੋਂ ਲੰਘ ਰਹੀਆਂ ਲੜਕੀਆਂ ਨੂੰ ਬਾਲਗ ਪੁਰਸ਼ਾਂ ਦੁਆਰਾ ਮਾਰਗਦਰਸ਼ਨ ਦਿੱਤਾ ਜਾਣਾ ਚਾਹੀਦਾ ਹੈ। ਦੱਸਣਯੋਗ ਹੈ ਕਿ 1970 ਦੇ ਦਹਾਕੇ ਵਿਚ ਸਥਾਪਿਤ ਰਜਨੀਸ਼ ਦੇ ਸੰਪਰਦਾਇ ਨੇ ਅਧਿਆਤਮਿਕ ਗਿਆਨ ਪ੍ਰਾਪਤ ਕਰਨ ਵਾਲੇ ਪੱਛਮੀ ਦੇਸ਼ਾਂ ਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਸੀ।
ਇਹ ਵੀ ਪੜ੍ਹੋ : ਕੱਲ੍ਹ ਤੋਂ ਬਦਲ ਜਾਣਗੇ Toll Tax ਦੇ ਨਿਯਮ, ਇਸ ਰਸਤੇ 'ਤੇ ਜਾਣਾ ਹੋਇਆ ਮਹਿੰਗਾ
ਭਾਰਤ ਦੇ 'ਸੈਕਸ ਗੁਰੂ'
ਓਸ਼ੋ, ਜਿਨ੍ਹਾਂ ਨੂੰ ਪਹਿਲਾਂ "ਰਜਨੀਸ਼" ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਪੁਣੇ ਵਿਚ ਇਕ ਅਧਿਆਤਮਿਕ ਅੰਦੋਲਨ ਦੀ ਸਥਾਪਨਾ ਕਰਨ ਤੋਂ ਪਹਿਲਾਂ ਦਰਸ਼ਨ ਸ਼ਾਸਤਰ ਦੇ ਇਕ ਲੈਕਚਰਾਰ ਸਨ। ਉਨ੍ਹਾਂ 14 ਸਾਲ ਦੀ ਉਮਰ ਤੋਂ ਜਿਨਸੀ ਆਜ਼ਾਦੀ ਅਤੇ ਸਾਥੀ ਦੀ ਅਦਲਾ-ਬਦਲੀ ਦੀ ਖੁੱਲ੍ਹ ਕੇ ਵਕਾਲਤ ਕੀਤੀ। ਉਨ੍ਹਾਂ ਦੀਆਂ ਵਿਲੱਖਣ ਧਿਆਨ ਦੀਆਂ ਤਕਨੀਕਾਂ ਅਤੇ ਜਿਨਸੀ ਸਬੰਧਾਂ ਪ੍ਰਤੀ ਪਹੁੰਚ ਨੇ ਉਨ੍ਹਾਂ ਨੂੰ ਭਾਰਤ ਵਿਚ "ਸੈਕਸ ਗੁਰੂ" ਦਾ ਉਪਨਾਮ ਦਿਵਾਇਆ। ਅਮਰੀਕਾ ਵਿਚ ਉਨ੍ਹਾਂ ਦੀਆਂ 93 ਲਗਜ਼ਰੀ ਕਾਰਾਂ ਦੇ ਸੰਗ੍ਰਹਿ ਕਾਰਨ ਉਨ੍ਹਾਂ ਨੂੰ "ਰੋਲਸ-ਰਾਇਸ ਗੁਰੂ" ਵੀ ਕਿਹਾ ਜਾਂਦਾ ਸੀ। ਹਾਲਾਂਕਿ, ਓਸ਼ੋ ਦੇ ਪੈਰੋਕਾਰਾਂ ਵਿਚ ਸੈਂਕੜੇ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਪਰ ਇਸ ਵਿਸ਼ੇ 'ਤੇ ਹੁਣ ਤੱਕ ਬਹੁਤ ਘੱਟ ਦਸਤਾਵੇਜ਼ ਮੌਜੂਦ ਹਨ। ਅਮਰੀਕਾ ਵਿਚ ਬਾਲ ਸੁਰੱਖਿਆ ਸੇਵਾਵਾਂ ਵਲੋਂ ਓਰੋਗਨ ਵਿਚ ਓਸ਼ੋ ਦੇ ਪੰਥ ਦੀ ਸਿਰਫ ਇਕ ਵਾਰ ਜਾਂਚ ਕੀਤੀ ਗਈ। ਨੈੱਟਫਲਿਕਸ ਦੀ 2018 ਦੀ ਡਾਕੂਮੈਂਟਰੀ "ਵਾਈਲਡ ਵਾਈਲਡ ਕੰਟਰੀ" ਵਿਚ ਵੀ ਬੱਚਿਆਂ ਦੇ ਅਨੁਭਵਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਸੀ।
ਦੁਨੀਆ ਨੂੰ ਸੱਚਾਈ ਦੱਸਣ ਦੀ ਕੋਸ਼ਿਸ਼
ਪ੍ਰੇਮ ਸਰਗਮ, ਜਿਸ ਨੇ ਓਸ਼ੋ ਦੇ ਪੰਥ ਵਿਚ ਆਪਣੇ ਦੁਖਦਾਈ ਅਨੁਭਵਾਂ ਨੂੰ ਸਾਂਝਾ ਕੀਤਾ ਹੈ, ਦਾ ਕਹਿਣਾ ਹੈ ਕਿ ਉਹ ਚਾਹੁੰਦੀ ਹੈ ਕਿ ਦੁਨੀਆ ਜਾਣੇ ਕਿ ਉਸ ਨਾਲ ਕੀ ਹੋਇਆ ਹੈ। ਉਸ ਨੇ ਦੱਸਿਆ ਕਿ ਅਸੀਂ ਮਾਸੂਮ ਬੱਚੇ ਸੀ ਅਤੇ ਅਧਿਆਤਮਿਕ ਗਿਆਨ ਦੇ ਨਾਂ 'ਤੇ ਸਾਡਾ ਸ਼ੋਸ਼ਣ ਕੀਤਾ ਗਿਆ। ਓਸ਼ੋ ਦਾ ਪੰਥ ਓਰੇਗਨ ਵਿਚ ਇਕ ਯੂਟੋਪੀਅਨ ਸ਼ਹਿਰ ਬਣਾਉਣ ਦੀ ਕੋਸ਼ਿਸ਼ ਕਰਕੇ ਆਖਰਕਾਰ ਅਸਫਲ ਹੋ ਗਿਆ। ਉਸ ਦੀ ਨਿੱਜੀ ਸਕੱਤਰ ਮਾਤਾ ਆਨੰਦ ਸ਼ੀਲਾ ਨੂੰ ਸਮੂਹਿਕ ਭੋਜਨ ਵਿਚ ਜ਼ਹਿਰ ਅਤੇ ਕਤਲ ਕਰਨ ਦੀ ਕੋਸ਼ਿਸ਼ ਸਮੇਤ ਕਈ ਅਪਰਾਧਾਂ ਲਈ ਗ੍ਰਿਫਤਾਰ ਕੀਤਾ ਗਿਆ ਸੀ ਅਤੇ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅੱਜ ਭਾਵੇਂ ਦੁਨੀਆ ਭਰ ਵਿਚ ਓਸ਼ੋ ਦੇ ਪੈਰੋਕਾਰਾਂ ਦੀ ਗਿਣਤੀ ਘੱਟ ਹੈ ਪਰ ਉਨ੍ਹਾਂ ਦਾ ਪ੍ਰਭਾਵ ਅਤੇ ਵਿਵਾਦ ਅੱਜ ਵੀ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8