ਪੁਲਸ ਦੀ ਵੱਡੀ ਕਾਰਵਾਈ ! ਦੋ ਜ਼ਿਲ੍ਹਿਆਂ ਤੋਂ ਇੱਕ ਔਰਤ ਸਮੇਤ ਤਿੰਨ ਅੱਤਵਾਦੀ ਗ੍ਰਿਫ਼ਤਾਰ
Saturday, Jul 26, 2025 - 11:04 AM (IST)

ਨੈਸ਼ਨਲ ਡੈਸਕ : ਮਨੀਪੁਰ ਦੇ ਦੋ ਜ਼ਿਲ੍ਹਿਆਂ ਤੋਂ ਇੱਕ ਔਰਤ ਸਮੇਤ ਤਿੰਨ ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ ਹਨ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਦੋ ਪਾਬੰਦੀਸ਼ੁਦਾ ਸੰਗਠਨਾਂ ਨਾਲ ਜੁੜੇ ਹੋਏ ਹਨ ਅਤੇ ਜਬਰੀ ਵਸੂਲੀ ਦੀਆਂ ਗਤੀਵਿਧੀਆਂ 'ਚ ਸ਼ਾਮਲ ਸਨ। ਪੁਲਸ ਨੇ ਇੱਕ ਬਿਆਨ 'ਚ ਕਿਹਾ ਕਿ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਪੀਡਬਲਯੂਜੀ) ਦੇ ਇੱਕ ਸਰਗਰਮ ਮੈਂਬਰ ਨੂੰ ਵੀਰਵਾਰ ਨੂੰ ਇੰਫਾਲ ਪੱਛਮੀ ਜ਼ਿਲ੍ਹੇ ਦੇ ਸਲਾਮ ਮਾਮੰਗ ਲੀਕਾਈ ਵਿਖੇ ਉਸਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ...ਹੁਣ ਕਿਰਾਏਦਾਰਾਂ ਨੂੰ ਵੀ ਮੁਫ਼ਤ ਮਿਲੇਗੀ 125 ਯੂਨਿਟ ਬਿਜਲੀ ! ਬਸ ਪਵੇਗਾ ਇਹ ਕੰਮ ਕਰਨਾ
ਪੁਲਸ ਨੇ ਬਿਆਨ 'ਚ ਕਿਹਾ ਗਿਆ ਹੈ ਕਿ ਅੱਤਵਾਦੀ ਦੀ ਪਛਾਣ ਸੋਰੋਖਾਈਬਾਮ ਇਨਾਓਚਾ ਸਿੰਘ (47) ਵਜੋਂ ਹੋਈ ਹੈ ਜੋ ਜਬਰੀ ਵਸੂਲੀ ਦੀਆਂ ਗਤੀਵਿਧੀਆਂ 'ਚ ਸ਼ਾਮਲ ਸੀ। ਪੁਲਸ ਨੇ ਕਿਹਾ ਕਿ ਕੇਸੀਪੀ (ਪੀਡਬਲਯੂਜੀ) ਦੇ ਲੈਟਰਹੈੱਡ ਵਾਲੇ ਪੰਜ ਜਬਰੀ ਵਸੂਲੀ ਪੱਤਰ ਅਤੇ ਉਸ ਤੋਂ ਦੋ ਸੀਲ ਜ਼ਬਤ ਕੀਤੀਆਂ ਗਈਆਂ ਹਨ। ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੀ ਇੱਕ ਮਹਿਲਾ ਮੈਂਬਰ ਨੂੰ ਥੌਬਲ ਜ਼ਿਲ੍ਹੇ ਦੇ ਓਇਨਮ ਸਾਓਮਬਾਂਗ ਵਿਖੇ ਉਸਦੇ ਘਰ ਤੋਂ ਗ੍ਰਿਫ਼ਤਾਰ ਕੀਤਾ।
ਇਹ ਵੀ ਪੜ੍ਹੋ...'ਖੂਨੀ ਮੋੜ' 'ਤੇ ਇੱਕ ਹੋਰ ਹਾਦਸਾ ! ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਟਰੱਕ ਪਲਟਿਆ, ਇੱਕ ਦੀ ਮੌਤ
ਉੁਨ੍ਹਾਂ ਕਿਹਾ ਕਿ ਔਰਤ ਦੀ ਪਛਾਣ ਓਇਨਮ ਰੰਜੀਤਾ ਦੇਵੀ (38) ਵਜੋਂ ਹੋਈ ਹੈ ਅਤੇ ਉਹ ਸਕੂਲਾਂ, ਦੁਕਾਨਾਂ ਅਤੇ ਵਪਾਰਕ ਅਦਾਰਿਆਂ ਤੋਂ ਪੈਸੇ ਵਸੂਲਦੀ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਉਸ ਕੋਲੋਂ ਉਨ੍ਹਾਂ ਲੋਕਾਂ ਦੇ ਫੋਨ ਨੰਬਰਾਂ ਵਾਲੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਤੋਂ ਪੈਸੇ ਵਸੂਲੇ ਗਏ ਸਨ। ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਥੌਬਲ ਜ਼ਿਲ੍ਹੇ ਦੇ ਲੀਰੋਂਗਥੇਲ ਪਿਤਰਾ ਖੇਤਰ ਤੋਂ ਇੱਕ ਹੋਰ ਸਰਗਰਮ ਪੀਐਲਏ ਕਾਰਕੁਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸਦੀ ਪਛਾਣ ਅਹੰਤਮ ਸੁਰਜੀਤ ਸਿੰਘ (29) ਵਜੋਂ ਹੋਈ ਹੈ ਅਤੇ ਉਹ ਥੌਬਲ ਜ਼ਿਲ੍ਹੇ ਤੋਂ ਅੱਤਵਾਦੀ ਸੰਗਠਨ ਵਿੱਚ ਜਬਰੀ ਵਸੂਲੀ ਅਤੇ ਨਵੇਂ ਮੈਂਬਰਾਂ ਦੀ ਭਰਤੀ ਵਿੱਚ ਸ਼ਾਮਲ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e