ਜੰਮੂ-ਕਸ਼ਮੀਰ: ਰਾਮਬਨ ''ਚ ਇਕੋ ਪਰਿਵਾਰ ਦੇ ਤਿੰਨ ਜੀਅ ਮਿਲੇ ਮ੍ਰਿਤਕ

01/28/2023 5:33:11 PM

ਬਨੀਹਾਲ- ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਇਕ ਜੋੜੇ ਅਤੇ ਉਸ ਦੀ ਧੀ ਸ਼ਨੀਵਾਰ ਨੂੰ ਆਪਣੇ ਘਰ ਵਿਚ ਮ੍ਰਿਤਕ ਮਿਲੇ। ਸ਼ੱਕ ਹੈ ਕਿ ਸਾਹ ਘੁੱਟਣ ਕਾਰਨ ਉਨ੍ਹਾਂ ਤਿੰਨਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜੋੜੇ ਦੀ ਦੂਜੀ ਧੀ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ। 

ਬਲੀਹੋਟਕੇ ਸਾਨਦਰੋਤ ਪਿੰਡ ਵਿਚ ਜਦੋਂ ਗੁਆਂਢੀਆਂ ਨੂੰ ਚੈਨ ਸਿੰਘ ਦੇ ਘਰ ਤੋਂ ਕੋਈ ਹਰਕਤ ਨਜ਼ਰ ਨਹੀਂ ਆਈ ਤਾਂ ਉਹ ਅੰਦਰ ਗਏ। ਅੰਦਰ ਜਾ ਕੇ ਵੇਖਿਆ ਤਾਂ ਚੈਨ ਸਿੰਘ (67), ਉਨ੍ਹਾਂ ਦੀ ਪਤਨੀ ਸ਼ੰਕਰੀ ਦੇਵੀ (62) ਅਤੇ ਧੀ ਤੀਸ਼ਾ ਦੇਵੀ (30) ਮ੍ਰਿਤਕ ਮਿਲੇ, ਜਦਕਿ 40 ਸਾਲਾ ਵੱਡੀ ਧੀ ਸੋਨਿਕਾ ਸਾਹ ਲੈ ਰਹੀ ਸੀ। ਗੁਆਂਢੀਆਂ ਨੇ ਸੋਨਕਾ ਨੂੰ ਹਸਪਤਾਲ ਪਹੁੰਚਾਇਆ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਕਮਰੇ 'ਚ ਕੁਝ ਪਸ਼ੂ ਵੀ ਮਰੇ ਹੋਏ ਮਿਲੇ ਹਨ।


Tanu

Content Editor

Related News