ਬਦਰੀਨਾਥ ਧਾਮ ''ਚ ਦਰਸ਼ਨਾਂ ਲਈ ਲੱਗੀ ਤਿੰਨ ਕਿਲੋਮੀਟਰ ਲੰਬੀ ਲਾਈਨ, ਮੀਂਹ ''ਚ ਖੜ੍ਹੇ ਰਹੇ ਸ਼ਰਧਾਲੂ

05/20/2024 3:10:20 PM

ਉੱਤਰਾਖੰਡ- ਬਦਰੀਨਾਥ 'ਚ ਐਤਵਾਰ ਨੂੰ ਸ਼ਰਧਾਲੂਆਂ ਨੂੰ ਤਿੰਨ ਕਿਲੋਮੀਟਰ ਲਾਈਨ 'ਚ ਲੱਗ ਕੇ ਭਗਵਾਨ ਦੇ ਦਰਸ਼ਨ ਕਰਨੇ ਪਏ। ਸ਼ਨੀਵਾਰ ਸ਼ਾਮ ਤੋਂ ਹੀ ਵੱਡੀ ਗਿਣਤੀ 'ਚ ਯਾਤਰੀਆਂ ਦਾ ਬਦਰੀਨਾਥ 'ਚ ਆਉਣਾ ਸ਼ੁਰੂ ਹੋ ਗਿਆ ਸੀ। ਐਤਵਾਰ ਨੂੰ ਭਗਵਾਨ ਦੀ ਇਕ ਝਲਕ ਦੇਖਣ ਲਈ ਬਦਰੀਨਾਥ ਮੰਦਰ ਦੇ ਸਿੰਘਦੁਆਰ ਤੋਂ ਲੈ ਕੇ ਦਰਸ਼ਨ ਰਸਤੇ 'ਤੇ ਯਾਤਰੀਆਂ ਦੀ ਤਿੰਨ ਕਿਲੋਮੀਟਰ ਲੰਬੀ ਲਾਈਨ ਲੱਗੀ ਰਹੀ। ਬਦਰੀਨਾਥ ਧਾਮ 'ਚ ਐਤਵਾਰ ਨੂੰ ਮੌਸਮ ਦਾ ਮਿਜਾਜ਼ ਵੀ ਕੁਝ ਵਿਗੜਿਆ ਰਿਹਾ। ਮੀਂਹ ਦੇ ਬਾਵਜੂਦ ਸ਼ਰਧਾਲੂ ਦਰਸ਼ਨਾਂ ਲਈ ਲਾਈਨ 'ਚ ਖੜ੍ਹੇ ਦਿੱਸੇ ਅਤੇ ਦਰਸ਼ਨ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ। ਮੀਂਹ ਦੌਰਾਨ ਬਰਸਾਤੀ ਪਹਿਨ ਸ਼ਰਧਾਲੂ ਲਾਈਨ 'ਚ ਲੱਗੇ ਰਹੇ।

ਬੀਤੇ ਸ਼ਨੀਵਾਰ ਨੂੰ ਜਿੱਥੇ ਬਦਰੀਨਾਥ 'ਚ 21 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਉੱਥੇ ਹੀ ਐਤਵਾਰ ਨੂੰ ਬਦਰੀਨਾਥ ਧਾਮ 'ਚ 28,055 ਯਾਤਰੀਆਂ ਨੇ ਦਰਸ਼ਨ ਕੀਤੇ। ਭਗਵਾਨ ਦੇ ਦਰਸ਼ਨ ਲਈ ਯਾਤਰੀਆਂ ਦੀ ਲਾਈਨ ਇੰਦਰਧਾਰਾ ਪਿੰਡ ਤੋਂ ਅੱਗੇ ਤੱਕ ਲੱਗੀ। ਬਦਰੀਨਾਥ 'ਚ 12 ਸਾਲਾਂ ਤੋਂ ਸਾਧਨਾ ਰਤ ਸਾਧੂ ਰਘੁਨਾਥ ਦਾਸ ਦਾ ਕਹਿਣਾ ਹੈ ਕਿ 2012 ਦੇ ਬਾਅਦ ਪਹਿਲੀ ਵਾਰ ਯਾਤਰੀਆਂ ਦੀ ਇੰਨੀ ਗਿਣਤੀ ਬਦਰੀਨਾਥ 'ਚ ਦਰਸ਼ਨ ਲਈ ਉਹ ਦੇਖ ਰਹੇ ਹਨ। ਬਦਰੀਨਾਥ ਵਾਸੀ ਬਦਰੀ ਲਾਲ ਦੱਸਦੇ ਹਨ ਕਿ ਅਜੇ ਤੱਕ ਨਾਗ ਨਾਗਿਨ ਜਗ੍ਹਾ ਤੱਕ ਹੀ ਦਰਸ਼ਨ ਲਈ ਯਾਤਰੀਆਂ ਦੀ ਲਾਈਨ ਲੱਗਦੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News