ਟਰੱਕ ਨੇ ਸਕੂਟੀ ਨੂੰ 500 ਮੀਟਰ ਘੜੀਸਿਆ, ਮਾਸੂਮ ਬੱਚੇ ਸਮੇਤ 3 ਦੀ ਮੌਤ

Sunday, Mar 19, 2023 - 10:34 AM (IST)

ਟਰੱਕ ਨੇ ਸਕੂਟੀ ਨੂੰ 500 ਮੀਟਰ ਘੜੀਸਿਆ, ਮਾਸੂਮ ਬੱਚੇ ਸਮੇਤ 3 ਦੀ ਮੌਤ

ਸ਼ਾਹਜਹਾਂਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ’ਚ ਇਕ ਟਰੱਕ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਟਰੱਕ ਨੇ ਸਕੂਟੀ ਨੂੰ ਲਗਭਗ 500 ਮੀਟਰ ਤੱਕ ਘੜੀਸਿਆ। ਹਾਦਸੇ ’ਚ 3 ਸਾਲਾ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਸੁਪਰਡੈਂਟ ਆਨੰਦ ਮੁਤਾਬਕ, ਕਟੜਾ ਥਾਣੇ ਅਧੀਨ ਪੈਂਦੇ ਲਾਲਪੁਰ ਪਿੰਡ ਦਾ ਰਹਿਣ ਵਾਲਾ ਰਾਮਦੀਨ (40) ਆਪਣੀ ਭਰਜਾਈ ਸੁਰਜਾ ਦੇਵੀ (35) ਅਤੇ 3 ਸਾਲਾ ਭਤੀਜੇ ਨਾਲ ਸ਼ੁੱਕਰਵਾਰ ਦੇਰ ਰਾਤ ਰਿਸ਼ਤੇਦਾਰੀ ਤੋਂ ਪਰਤ ਰਿਹਾ ਸੀ। 

ਇਹ ਵੀ ਪੜ੍ਹੋ : ਮੱਧ ਪ੍ਰਦੇਸ਼ 'ਚ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, ਟ੍ਰੇਨੀ ਮਹਿਲਾ ਪਾਇਲਟ ਅਤੇ ਟ੍ਰੇਨਰ ਦੀ ਮੌਤ

ਘਟਨਾ ਦੀ ਸੂਚਨਾ ’ਤੇ ਮੌਕੇ ’ਤੇ ਪਹੁੰਚੀ ਪੁਲਸ ਨੇ ਸਕੂਟੀ ਸਵਾਰ ਤਿੰਨਾਂ ਲੋਕਾਂ ਨੂੰ ਇਲਾਜ ਲਈ ਬਰੇਲੀ ਭੇਜਿਆ ਪਰ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਆਨੰਦ ਨੇ ਦੱਸਿਆ ਕਿ ਪੁਲਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ’ਤੇ ਵਾਹਨ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਟਰੱਕ ਨੂੰ ਕਬਜ਼ੇ ’ਚ ਲੈ ਲਿਆ ਹੈ ਅਤੇ ਡਰਾਈਵਰ ਦੀ ਤਲਾਸ਼ ’ਚ ਜੁਟ ਗਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News