ਫ਼ਿਲਮਾਂ ਦੇ ਆਡੀਸ਼ਨ ਬਹਾਨੇ ਔਰਤਾਂ ਦੇ ਬਣਾਏ ਨਗਨ ਵੀਡੀਓ, ਔਰਤ ਸਣੇ 3 ਮੁਲਜ਼ਮ ਗ੍ਰਿਫ਼ਤਾਰ

Thursday, Dec 28, 2023 - 11:42 AM (IST)

ਫ਼ਿਲਮਾਂ ਦੇ ਆਡੀਸ਼ਨ ਬਹਾਨੇ ਔਰਤਾਂ ਦੇ ਬਣਾਏ ਨਗਨ ਵੀਡੀਓ, ਔਰਤ ਸਣੇ 3 ਮੁਲਜ਼ਮ ਗ੍ਰਿਫ਼ਤਾਰ

ਪਾਲਘਰ (ਭਾਸ਼ਾ) - ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੀ ਪੁਲਸ ਨੇ ਫ਼ਿਲਮਾਂ ਲਈ ‘ਆਡੀਸ਼ਨ’ ਦੇਣ ਦੇ ਬਹਾਨੇ ਔਰਤਾਂ ਦੀਆਂ ਨਗਨ ਵੀਡੀਓ ਬਣਾਉਣ ਅਤੇ ਇਸ ਅਸ਼ਲੀਲ ਸਮੱਗਰੀ ਨੂੰ ਵੇਚਣ ਦੇ ਦੋਸ਼ ਵਿਚ ਇਕ ਔਰਤ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨਾਂ ਮੁਲਜ਼ਮਾਂ ਨੇ 1 ਨਵੰਬਰ ਨੂੰ ਅਰਨਾਲਾ ਸਾਗਰੀ ਥਾਣਾ ਖੇਤਰ ਦੇ ਇਕ ਸਥਾਨ ’ਤੇ 18 ਸਾਲਾ ਲੜਕੀ ਸਮੇਤ ਕੁਝ ਔਰਤਾਂ ਨੂੰ ਆਡੀਸ਼ਨ ਲਈ ਬੁਲਾਇਆ ਸੀ।

ਇਹ ਖ਼ਬਰ ਵੀ ਪੜ੍ਹੋ : ਰਣਬੀਰ ਕਪੂਰ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ, ਕ੍ਰਿਸਮਸ ਮੌਕੇ ਕੀਤੀ ਸੀ ਇਹ ਹਰਕਤ

ਮੁਲਜ਼ਮ ਨੇ ਔਰਤਾਂ ਨੂੰ ਫ਼ਿਲਮਾਂ ’ਚ ਕਿਰਦਾਰ/ਰੋਲ ਦੇਣ ਦਾ ਵਾਅਦਾ ਕੀਤਾ ਸੀ। ਕ੍ਰਾਈਮ ਯੂਨਿਟ-III, ਵਿਰਾਰ ਦੇ ਸੀਨੀਅਰ ਇੰਸਪੈਕਟਰ ਪ੍ਰਮੋਦ ਬਦਾਖ ਨੇ ਦੱਸਿਆ ਕਿ ‘ਆਡੀਸ਼ਨ’ ਦੇ ਬਹਾਨੇ, ਤਿੰਨਾਂ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਔਰਤਾਂ ਦੀਆਂ ਨਗਨ ਵੀਡੀਓ ਬਣਾਈਆਂ ਅਤੇ ਫਿਰ ਪੈਸਿਆਂ ਲਈ ਉਨ੍ਹਾਂ ਨੂੰ ਵੈੱਬ ’ਤੇ ਅਪਲੋਡ ਕੀਤਾ। ਸ਼ਿਕਾਇਤ ਮਗਰੋਂ ਪੁਲਸ ਨੇ ਵੱਖ-ਵੱਖ ਸੂਚਨਾਵਾਂ ’ਤੇ ਕਾਰਵਾਈ ਕੀਤੀ।

ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਅਦਾਕਾਰ ਸਾਜਿਦ ਖ਼ਾਨ ਦਾ ਹੋਇਆ ਦੇਹਾਂਤ, ਕੈਂਸਰ ਤੋਂ ਹਾਰੇ ਜ਼ਿੰਦਗੀ ਦੀ ਜੰਗ

ਹਾਲ ਹੀ ਵਿਚ ਵਿਰਾਰ ਤੋਂ ਜੈ ਪ੍ਰਕਾਸ਼ ਜੈਸਵਾਲ (30) ਅਤੇ 33 ਸਾਲਾ ਔਰਤ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੋਂ ਪੁੱਛਗਿੱਛ ਦੇ ਆਧਾਰ ’ਤੇ ਪੁਲਸ ਨੇ ਤੀਜੇ ਮੁਲਜ਼ਮ ਸਰਜੂ ਕੁਮਾਰ ਰਮਾਕਾਂਤ ਵਿਸ਼ਵਕਰਮਾ (25) ਵਾਸੀ ਠਾਣੇ ਜ਼ਿਲੇ ਦੇ ਬਦਲਾਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News