ਰਿਸ਼ਤੇ ਹੋਏ ਤਾਰ-ਤਾਰ, ਸਕੇ ਭਰਾਵਾਂ ਨੇ ਵਿਆਹੁਤਾ ਭੈਣ ਨਾਲ ਕੀਤਾ ਸਮੂਹਕ ਬਲਾਤਕਾਰ

11/07/2017 6:00:21 PM

ਰਾਏਸੇਨ— ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲੇ 'ਚ ਮੰਗਲਵਾਰ ਨੂੰ ਇਕ ਵਿਆਹੁਤਾ ਔਰਤ ਨਾਲ ਤਿੰਨ ਸਕੇ ਭਰਾਵਾਂ ਵੱਲੋਂ ਕਥਿਤ ਤੌਰ 'ਤੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਕਮਿਸ਼ਨਰ ਜਗਤ ਸਿੰਘ ਰਾਜਪੂਤ ਨੇ ਦੱਸਿਆ ਕਿ ਬੇਗਮਗੰਜ 'ਚ ਬਲਾਤਕਾਰ ਦੀ ਸ਼ਿਕਾਰ ਵਿਆਹੁਤਾ ਔਰਤ ਦੀ ਗੁੰਮਸ਼ੁਦਗੀ ਦੀ ਰਿਪੋਰਟ ਉਸ ਦੇ ਪਰਿਵਾਰ ਵਾਲਿਆਂ ਨੇ ਇਕ ਨਵੰਬਰ ਨੂੰ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਔਰਤ ਨੂੰ ਦੋਸ਼ੀ ਕੇਬਲ, ਬਬਲੇਸ਼ ਅਤੇ ਬਾਬਾ ਸਾਹੂ ਔਰਤ ਨੂੰ ਉਸ ਦੇ ਘਰੋਂ ਲੈ ਗਏ ਸਨ।
ਔਰਤ ਨੂੰ ਤਿੰਨੋਂ ਭਰਾ ਵਿਦਿਸ਼ਾ ਅਤੇ ਭੋਪਾਲ ਲੈ ਕੇ ਗਏ ਅਤੇ ਤਿੰਨਾਂ ਨੇ ਹੀ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਕਿਸੇ ਤਰ੍ਹਾਂ ਦੋਸ਼ੀਆਂ ਦੇ ਚੰਗੁਲ ਤੋਂ 3 ਨਵੰਬਰ ਨੂੰ ਘਰ ਪੁੱਜੀ ਅਤੇ 5 ਨਵੰਬਰ ਨੂੰ ਘਟਨਾਕ੍ਰਮ ਦੀ ਪੂਰੀ ਜਾਣਕਾਰੀ ਪੁਲਸ ਨੂੰ ਦੱਸੀ। ਉਨ੍ਹਾਂ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ 'ਤੇ ਤਿੰਨਾਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Related News