ਸੁਨਾਰ ਨੂੰ ਬੰਧਕ ਬਣਾ ਕੇ ਇਕ ਕਰੋੜ ਦੀ ਫਿਰੌਤੀ ਮੰਗਣ ਦੇ ਦੋਸ਼ ''ਚ 3 ਗ੍ਰਿਫ਼ਤਾਰ

Monday, Sep 02, 2024 - 12:36 PM (IST)

ਸੁਨਾਰ ਨੂੰ ਬੰਧਕ ਬਣਾ ਕੇ ਇਕ ਕਰੋੜ ਦੀ ਫਿਰੌਤੀ ਮੰਗਣ ਦੇ ਦੋਸ਼ ''ਚ 3 ਗ੍ਰਿਫ਼ਤਾਰ

ਜੀਂਦ (ਭਾਸ਼ਾ)- ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ ਇਕ ਸੁਨਾਰ ਨੂੰ ਘਰ 'ਚ ਬੰਧਕ ਬਣਾ ਕੇ ਫਿਰੌਤੀ ਮੰਗਣ ਦੇ ਦੋਸ਼ 'ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਤਾਂਗਾ ਚੌਕ ਵਾਸੀ ਸੁਨਾਰ ਪ੍ਰਤੀਕ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਬੀਤੀ 19 ਅਗਸਤ ਨੂੰ ਮਨੋਜ ਨਾਮੀ ਇਕ ਵਿਅਕਤੀ ਨੇ ਉਸ ਨੂੰ ਕਿਹਾ ਕਿ ਉਹ ਸੋਨਾ ਅਤੇ ਚਾਂਦੀ 'ਚ 70 ਲੱਖ ਰੁਪਏ ਦਾ ਨਿਵੇਸ਼ ਕਰਨਾ ਚਾਹੁੰਦਾ ਹੈ ਅਤੇ ਬੀਤੀ 27 ਅਗਸਤ ਨੂੰ ਮਨੋਜ ਨੇ ਇਸ ਸਿਲਸਿਲੇ 'ਚ ਉਸ ਨੂੰ ਮੁੰਢਾਲ ਪਿੰਡ ਬੁਲਾਇਆ। ਸ਼ਿਕਾਇਤ ਅਨੁਸਾਰ, ਜਦੋਂ ਉਹ ਮਨੋਜ ਦੇ ਘਰ ਪਹੁੰਚਿਆ ਤਾਂ ਉੱਥੇ ਸੁਮਿਤ ਅਤੇ ਵਿਕਾਸ ਨਾਂ ਦੇ 2 ਹੋਰ ਲੋਕ ਵੀ ਮੌਜੂਦ ਸਨ।

ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਨੇ ਚਾਕੂ ਦੇ ਜ਼ੋਰ 'ਤੇ ਪੀੜਤ ਨਾਲ ਉਸ ਦੇ ਜਾਣਕਾਰ ਨੂੰ ਫ਼ੋਨ ਕਰਵਾ ਕੇ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਅਤੇ ਰਕਮ ਲੈ ਕੇ ਰੋਹਤਕ ਆਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਰਾਤ 'ਚ ਪ੍ਰਤੀਕ ਕਿਸੇ ਤਰ੍ਹਾਂ ਉਹ ਉਨ੍ਹਾਂ ਦੀ ਚੰਗੁਲ ਤੋਂ ਦੌੜ ਨਿਕਲਣ 'ਚ ਕਾਮਯਾਬ ਹੋ ਗਿਆ ਅਤੇ ਇਕ ਗੱਡੀ 'ਚ ਲਿਫ਼ਟ ਲੈ ਕੇ ਘਰ ਪਹੁੰਚਿਆ। ਸ਼ਹਿਰ ਥਾਣੇ ਦੇ ਜਾਂਚ ਅਧਿਕਾਰੀ ਰੀਨਾ ਨੇ ਦੱਸਿਆ ਕਿ ਪੁਲਸ ਨੇ ਪ੍ਰਤੀਕ ਦੀ ਸ਼ਿਕਾਇਤ 'ਤੇ ਮਨੋਜ, ਵਿਕਾਸ ਅਤੇ ਸੁਮਿਤ ਖ਼ਿਲਾਫ਼ ਸੰਬੰਧਤ ਧਾਰਾਵਾਂ 'ਚ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਨੂੰ ਨਵਾਂ ਬੱਸ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News