ਅਲੀਗੜ੍ਹ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਆਗਰਾ ਤੋਂ ਪਹੁੰਚੀ ਸਪੈਸ਼ਲ ਫੋਰਸ

Saturday, Nov 09, 2024 - 01:00 AM (IST)

ਅਲੀਗੜ੍ਹ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਆਗਰਾ ਤੋਂ ਪਹੁੰਚੀ ਸਪੈਸ਼ਲ ਫੋਰਸ

ਅਲੀਗੜ੍ਹ- ਅਲੀਗੜ੍ਹ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਸ ਪ੍ਰਸ਼ਾਸਨ ਅਲਰਟ ਮੋਡ ’ਤੇ ਆ ਗਿਆ ਹੈ। ਪੁਲਸ ਨੇ ਰਾਤ ਨੂੰ ਹੀ ਰੇਲਵੇ ਸਟੇਸ਼ਨ ’ਤੇ ਹਾਈ ਅਲਰਟ ਕਰਦੇ ਹੋਏ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ। ਉਥੇ ਆਗਰਾ ਤੋਂ ਵੀ ਸਪੈਸ਼ਲ ਫੋਰਸ ਬੁਲਾਈ ਗਈ। ਰੇਲਵੇ ਸਟੇਸ਼ਨ ’ਤੇ ਜੀ. ਆਰ. ਪੀ. ਨਾਲ ਹੀ ਸਿਵਲ ਪੁਲਸ ਵੀ ਤਾਇਨਾਤ ਕਰ ਦਿੱਤੀ ਗਈ ਹੈ।

ਬੰਨਾ ਦੇਵੀ ਥਾਣੇ ਦੀ ਬੰਬੋਲਾ ਚੌਕੀ ਖੇਤਰ ਵਿਚ ਰਿਕਸ਼ਾ ਚਾਲਕ ਨੇ ਰੇਲਵੇ ਸਟੇਸ਼ਨ ਉਡਾਉਣ ਦੀ ਸੂਚਨਾ ਚੌਕੀ ਇੰਚਾਰਜ ਨੂੰ ਦਿੱਤੀ ਸੀ। ਚੌਕੀ ਇੰਚਾਰਜ ਨੇ ਦੱਸਿਆ ਕਿ ਇਸ ਤੋਂ ਬਾਅਦ ਚੌਕੀ ਇੰਚਾਰਜ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਮਾਮਲੇ ਦੀ ਸੂਚਨਾ ਦਿੱਤੀ। ਰਿਕਸ਼ਾ ਚਾਲਕ ਦੀ ਸੂਚਨਾ ’ਤੇ ਪੁਲਸ ਤੁਰੰਤ ਮੌਕੇ ’ਤੇ ਪਹੁੰਚ ਗਈ ਪਰ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਯੋਜਨਾ ਬਣਾਉਣ ਵਾਲੇ ਉਥੋਂ ਭੱਜ ਚੁੱਕੇ ਸਨ।


author

Rakesh

Content Editor

Related News