ਬੰਬੇ ਹਾਈ ਕੋਰਟ ਦੇ 2 ਜੱਜਾਂ ’ਤੇ ਬੰਬ ਨਾਲ ਹਮਲੇ ਦੀ ਧਮਕੀ
Monday, Oct 16, 2023 - 12:01 PM (IST)
ਨਾਗਪੁਰ (ਭਾਸ਼ਾ)- ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੂੰ ਮਿਲੇ ਇਕ ਪੱਤਰ ’ਚ 2 ਜੱਜਾਂ ਨੂੰ ਇਹ ਧਮਕੀ ਦਿੱਤੀ ਗਈ ਹੈ ਕਿ ਜੇ ਉਨ੍ਹਾਂ ਨੇ ਜਾਇਦਾਦ ਸਬੰਧੀ ਝਗੜੇ ਦੇ ਇਕ ਮਾਮਲੇ ਵਿਚ ਉਲਟ ਫ਼ੈਸਲਾ ਦਿੱਤਾ ਤਾਂ ਉਨ੍ਹਾਂ ’ਤੇ ਬੰਬ ਨਾਲ ਹਮਲਾ ਕੀਤਾ ਜਾਵੇਗਾ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਨਾਗਪੁਰ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕਤਲ ਦੇ 49 ਸਾਲ ਪੁਰਾਣੇ ਮਾਮਲੇ 'ਚ ਆਇਆ ਫ਼ੈਸਲਾ, 80 ਸਾਲਾ ਬਜ਼ੁਰਗ ਨੂੰ ਸੁਣਾਈ ਗਈ ਉਮਰ ਕੈਦ
ਉਨ੍ਹਾਂ ਦੱਸਿਆ ਕਿ ਨਾਗਪੁਰ ਬੈਂਚ ਨੂੰ ਇਹ ਪੱਤਰ 11 ਅਕਤੂਬਰ ਨੂੰ ਮਿਲਿਆ ਸੀ, ਜਿਸ ’ਚ ਕਿਹਾ ਗਿਆ ਸੀ ਕਿ ਅਮਰਾਵਤੀ ’ਚ ਵਰੁਡ ਨਗਰ ਕੌਂਸਲ ਵੱਲੋਂ ਕੀਤੇ ਗਏ ਪ੍ਰਾਪਰਟੀ ਟੈਕਸ ’ਚ ਵਾਧੇ ਨੂੰ ਚੁਣੌਤੀ ਦੇਣ ਵਾਲੀ ਪ੍ਰਭਾਕਰ ਕਾਲੇ ਦੀ ਪਟੀਸ਼ਨ ’ਤੇ ਉਲਟ ਫ਼ੈਸਲਾ ਦੇਣ ਦੀ ਸੂਰਤ ’ਚ 2 ਜੱਜਾਂ ’ਤੇ ਬੰਬ ਨਾਲ ਹਮਲਾ ਕੀਤਾ ਜਾਵੇਗਾ। ਅਧਿਕਾਰੀ ਨੇ ਦੱਸਿਆ ਕਿ ਇਹ ਪੱਤਰ ਕਾਲੇ ਦੇ ਨਾਂ ’ਤੇ ਭੇਜਿਆ ਗਿਆ ਸੀ ਅਤੇ ਅਦਾਲਤ ਪ੍ਰਸ਼ਾਸਨ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਅਮਰਾਵਤੀ ਦਿਹਾਤੀ ਪੁਲਸ ਨੇ ਪਟੀਸ਼ਨਰ ਤੋਂ ਪੁੱਛ-ਗਿੱਛ ਕੀਤੀ, ਜਿਸ ਨੇ ਧਮਕੀ ਪੱਤਰ ’ਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8