ਝਾਂਸੀ ਦੇ ਇਸ ਪੁਰਾਣੇ ਖੂਹ ''ਚ ਅਚਾਨਕ ਨਜ਼ਰ ਆਉਣ ਲੱਗੇ ਹਜ਼ਾਰਾਂ ਸੱਪ

Tuesday, Aug 11, 2020 - 02:03 AM (IST)

ਝਾਂਸੀ - ਆਮ ਤੌਰ 'ਤੇ ਖੂਹ ਤੋਂ ਪਾਣੀ ਨਿਕਲਦਾ ਹੈ ਪਰ ਜੇਕਰ ਕੋਈ ਇਹ ਕਹੇ ਕਿ ਖੂਹ ਤੋਂ ਪਾਣੀ ਨਹੀਂ ਸਗੋਂ ਸੱਪ ਨਿਕਲ ਰਹੇ ਹਨ। ਅਜਿਹਾ ਸੁਣ ਕੇ ਹੀ ਰੋਂਗਟੇ ਖੜ੍ਹੇ ਹੋ ਜਾਂਦੇ ਹਨ ਪਰ ਭਰੋਸਾ ਮੰਨੋ ਬੁੰਦੇਲਖੰਡ ਦੇ ਝਾਂਸੀ ਜਨਪਦ 'ਚ ਇੱਕ ਅਜਿਹਾ ਖੂਹ ਹੈ ਜਿੱਥੇ ਅਚਾਨਕ ਸੱਪਾਂ ਦਾ ਸੰਸਾਰ ਆ ਵਸਿਆ। ਉਹ ਵੀ ਇੱਕ-ਦੋ ਨਹੀਂ ਸਗੋਂ ਅਣਗਿਣਤ-ਹਜ਼ਾਰਾਂ ਸੱਪਾਂ ਨਾਲ ਭਰ ਗਿਆ ਹੈ, ਜਿਸ ਦੀ ਵਜ੍ਹਾ ਨਾਲ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਫੈਲ ਗਈ ਹੈ।

ਬੁੰਦੇਲਖੰਡ ਦੇ ਝਾਂਸੀ ਜ਼ਿਲ੍ਹੇ ਦੇ ਮਊਰਾਨੀਪੁਰ ਥਾਣਾ ਖੇਤਰ ਦੇ ਭੰਡਾਰ ਪਿੰਡ 'ਚ ਇੱਕ ਖੂਹ 'ਚ ਇਨ੍ਹੀਂ ਦਿਨੀਂ ਪਾਣੀ ਦੇ ਨਾਲ-ਨਾਲ ਹਜ਼ਾਰਾਂ ਦੀ ਗਿਣਤੀ 'ਚ ਜਹਰੀਲੇ ਸੱਪ ਸਾਫ਼ ਦੇਖੇ ਜਾ ਸਕਦੇ ਹਨ। ਇਹ ਕੋਈ ਮਨ-ਘੜਤ ਕਹਾਣੀ ਨਹੀਂ ਸਗੋਂ ਹਕੀਕਤ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਖੂਹ ਤੋਂ ਪਿੰਡ ਦੇ ਲੋਕ ਪਾਣੀ ਲੈਂਦੇ ਸਨ ਉਸ 'ਚ ਅਚਾਨਕ ਵੱਡੀ ਗਿਣਤੀ 'ਚ ਜਹਰੀਲੇ ਸੱਪ ਨਜ਼ਰ ਆਉਣ ਲੱਗੇ ਜੋ ਇੱਥੇ ਦੇ ਲੋਕਾਂ ਲਈ ਦਹਿਸ਼ਤ ਦਾ ਸਬੱਬ ਬਣ ਗਏ ਹਨ। ਖੂਹ ਦੇ ਅੰਦਰ ਸੱਪਾਂ ਦੇ ਜਖੀਰੇ ਦੀ ਖਬਰ ਜੰਗਲ 'ਚ ਅੱਗ ਵਾਂਗ ਚਾਰੇ ਪਾਸੇ ਫੈਲ ਗਈ। ਦੂਰੋਂ-ਦੂਰੋਂ ਲੋਕ ਉਸ ਖੂਹ ਨੂੰ ਦੇਖਣ ਆ ਰਹੇ ਹਨ ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਸੱਪ ਨਜ਼ਰ ਆ ਰਹੇ ਹਨ।
 


Inder Prajapati

Content Editor

Related News