ਬਿਜਲੀ ਦਾ ਬਿੱਲ ਸਮੇਂ ''ਤੇ ਭਰਨ ਵਾਲਿਆਂ ਨੂੰ ਮਿਲੇਗਾ LED TV ਤੇ ਫੋਨ

Monday, May 04, 2020 - 07:27 PM (IST)

ਬਿਜਲੀ ਦਾ ਬਿੱਲ ਸਮੇਂ ''ਤੇ ਭਰਨ ਵਾਲਿਆਂ ਨੂੰ ਮਿਲੇਗਾ LED TV ਤੇ ਫੋਨ

ਨਵੀਂ ਦਿੱਲੀ (ਪ. ਸ.) : ਦਿੱਲੀ ਦੀ ਬਿਜਲੀ ਵੰਡ ਕੰਪਨੀਆਂ ਨੇ ਆਪਣੇ ਆਪ ਮੀਟਰ ਰੀਡਿੰਗ ਕਰਣ ਅਤੇ ਸਮੇਂ 'ਤੇ ਬਿੱਲ ਭੁਗਤਾਨ ਕਰਣ ਵਾਲੇ ਗਾਹਕਾਂ ਨੂੰ ਐਲ.ਈ.ਡੀ. ਟੀਵੀ ਵਰਗੇ ਇਨਾਮ ਅਤੇ ਬਿੱਲ 'ਚ ਛੋਟ ਦੇਣ ਦੀ ਪੇਸ਼ਕਸ਼ ਕੀਤੀ ਹੈ। ਦੇਸ਼ਵਿਆਪੀ ਲਾਕਡਾਊਨ ਦੌਰਾਨ ਮੀਟਰ ਰੀਡਿੰਗ ਅਤੇ ਬਿਜਲੀ ਬਿੱਲ ਭੇਜਣ 'ਚ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਹੈ।
ਉੱਤਰੀ ਅਤੇ ਉੱਤਰੀ ਪੱਛਮੀ ਵਾਲੇ ਦਿੱਲੀ 'ਚ ਬਿਜਲੀ ਸਪਲਾਈ ਕਰਣ ਵਾਲੀ ਟਾਟਾ ਪਾਵਰ ਦਿੱਲੀ ਵੰਡ ਲਿਮਟਿਡ ਨੇ ਕਿਹਾ ਕਿ 31 ਮਈ ਤੋਂ ਪਹਿਲਾਂ ਬਾਕੀ ਬਿੱਲਾਂ ਦਾ ਭੁਗਤਾਨ ਕਰਣ ਵਾਲੇ ਗਾਹਕਾਂ ਨੂੰ ਐਲ.ਈ.ਡੀ. ਟੀਵੀ, ਏਅਰ ਪਿਊਰੀਫਾਇਰ ਅਤੇ ਮੋਬਾਇਲ ਫੋਨ ਵਰਗੇ ਇਨਾਮ ਮਿਲਣਗੇ। ਕੰਪਨੀ ਨੇ ਇਸ ਦੇ ਲਈ ‘ਪੇਅ ਬਿੱਲ ਐਂਡ ਵਿਨ’ ਯੋਜਨਾ ਸ਼ੁਰੂ ਕੀਤੀ ਹੈ।
ਉਥੇ ਹੀ ਬਾਕੀ ਦਿੱਲੀ 'ਚ ਬਿਜਲੀ ਵੰਡ ਕਰਣ ਵਾਲੀ ਬੀ.ਐਸ.ਈ.ਐਸ. ਦੇ ਬੁਲਾਰਾ ਨੇ ਦੱਸਿਆ, ‘‘30 ਜੂਨ 2020 ਤੱਕ ਆਪਣੇ ਆਪ ਮੀਟਰ ਰੀਡਿੰਗ ਭੇਜਣ ਵਾਲੇ ਗਾਹਕਾਂ ਨੂੰ ਉਨ੍ਹਾਂ ਦੇ ਬਿੱਲ 'ਚ 220 ਰੁਪਏ ਤੱਕ ਦੀ ਛੋਟ ਮਿਲੇਗੀ। ਅਜਿਹੇ ਗਾਹਕਾਂ ਨੂੰ ਬਿੱਲ ਬਣਨ ਤੋਂ ਬਾਅਦ 7 ਦਿਨ ਦੇ ਅੰਦਰ ਬਿੱਲ ਭੁਗਤਾਨ ਕਰਣਾ ਹੋਵੇਗਾ ਅਤੇ ਆਪਣੇ ਆਪ ਮੀਟਰ ਦੀ ਰੀਡਿੰਗ ਭੇਜਣੀ ਹੋਵੇਗੀ। ਬਿੱਲ 'ਚ ਇਹ ਛੋਟ 24 ਮਾਰਚ ਤੋਂ 30 ਜੂਨ ਤੱਕ ਰਹੇਗੀ।


author

Inder Prajapati

Content Editor

Related News