ਗਣਤੰਤਰ ਦਿਵਸ ਦੇ ਉਹ ਅਣਸੁਣੇ ਕਿੱਸੇ, ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਵੀ ਹੋਵੋਗੇ ਹੈਰਾਨ

Wednesday, Jan 26, 2022 - 10:22 AM (IST)

ਗਣਤੰਤਰ ਦਿਵਸ ਦੇ ਉਹ ਅਣਸੁਣੇ ਕਿੱਸੇ, ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਵੀ ਹੋਵੋਗੇ ਹੈਰਾਨ

ਨਵੀਂ ਦਿੱਲੀ- ਦੇਸ਼ ਅੱਜ ਯਾਨੀ ਬੁੱਧਵਾਰ ਨੂੰ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਖਾਸ ਮੌਕੇ ਦੇਸ਼ ਭਰ 'ਚ ਵੱਖ-ਵੱਖ ਆਯੋਜਨ ਕੀਤੇ ਜਾ ਰਹੇ ਹਨ। ਮੁੱਖ ਪ੍ਰੋਗਰਾਮ ਦਿੱਲੀ ਦੇ ਰਾਜਪਥ 'ਤੇ ਹੋ ਰਿਹਾ ਹੈ, ਜਿੱਥੇ ਕਈ ਝਾਂਕੀਆਂ ਅਤੇ ਪਰੇਡ ਕੱਢੀ ਜਾ ਰਹੀ ਹੈ। ਕੋਰੋਨਾ ਕਾਰਨ ਨਿਯਮਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਅੱਜ ਹੀ ਦੇ ਦਿਨ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ। ਇਸ ਸੰਵਿਧਾਨ ਨੂੰ ਤਿਆਰ ਹੋਣ 'ਚ 2 ਸਾਲ 11 ਮਹੀਨੇ ਅਤੇ 18 ਦਿਨ ਲੱਗੇ ਸਨ। 

ਕੈਬਨਿਟ ਮਿਸ਼ਨ ਯੋਜਨਾ ਦੇ ਅਧੀਨ ਸੰਵਿਧਾਨ ਸਭਾ ਦਾ ਗਠਨ ਹੋਇਆ
ਸਾਲ 1946 'ਚ ਕੈਬਨਿਟ ਮਿਸ਼ਨ ਯੋਜਨਾ ਦੇ ਅਧੀਨ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ, ਜਿਸ ਦਾ ਸਪੀਕਰ ਡਾ. ਰਾਜੇਂਦਰ ਪ੍ਰਸਾਦ ਨੂੰ ਅਤੇ ਫਾਰਮੈਟ ਕਮੇਟੀ ਦਾ ਪ੍ਰਧਾਨ ਡਾ. ਬੀ.ਆਰ. ਅੰਬੇਡਕਰ ਨੂੰ ਨਿਯੁਕਤ ਕੀਤਾ ਗਿਆ ਸੀ। ਡ੍ਰਾਫਟ ਰਿਪੋਰਟ ਤਿਆਰ ਕਰਨ ਲਈ 13 ਕਮੇਟੀਆਂ ਗਠਿਤ ਹੋਈਆਂ ਸਨ, ਜਿਸ 'ਚ ਸ਼ੁਰੂਆਤ 'ਚ ਕੁੱਲ 389 ਮੈਂਬਰ ਸਨ। 

ਇਹ ਵੀ ਪੜ੍ਹੋ : Republic Day 2022: ਜਾਣੋਂ ਕਿਉਂ ਮਨਾਇਆ ਜਾਂਦਾ ਹੈ 'ਗਣਤੰਤਰ ਦਿਵਸ', ਕੀ ਹੈ ਇਸ ਦੀ ਖ਼ਾਸੀਅਤ ਤੇ ਮਹੱਤਤਾ

ਸਭ ਤੋਂ ਲੰਬਾ ਲਿਖਿਤ ਸੰਵਿਧਾਨ
ਭਾਰਤੀ ਸੰਵਿਧਾਨ ਨੂੰ ਤਿਆਰ ਹੋਣ 'ਚ 2 ਸਾਲ 11 ਮਹੀਨੇ ਅਤੇ 18 ਦਿਨ ਲੱਗੇ ਜੋ ਦੁਨੀਆ ਦਾ ਸਭ ਤੋਂ ਲੰਬਾ ਲਿਖਿਤ ਸੰਵਿਧਾਨ ਹੈ। ਸੰਵਿਧਾਨ ਨੂੰ 444 ਧਾਰਾਵਾਂ ਅਤੇ 22 ਭਾਗਾਂ ਅਤੇ 12 ਅਨੁਸੂਚੀਆਂ 'ਚ ਵੰਡਿਆ ਗਿਆ ਸੀ। ਇਸ 'ਚ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨ ਦਾ ਵੀ ਮਿਸ਼ਰਨ ਹੈ। ਇਸ ਨੂੰ ਬਣਾਉਣ ਲਈ 10 ਪ੍ਰਮੁੱਖ ਦੇਸ਼ਾਂ ਤੋਂ ਇਲਾਵਾ ਉਸ ਸਮੇਂ ਮੌਜੂਦ 60 ਤੋਂ ਵੱਧ ਸੰਵਿਧਾਨਾਂ ਦੀ ਮਦਦ ਲਈ ਗਈ। ਸੁਤੰਤਰਤਾ, ਸਮਾਨਤਾ ਅਤੇ ਬੰਧੂਤੱਵ ਦੀ ਧਾਰਨਾ ਫਰਾਂਸੀਸੀ ਸੰਵਿਧਾਨ ਤੋਂ ਪ੍ਰੇਰਿਤ ਹੈ, ਜਦੋਂ ਕਿ 5 ਸਾਲਾ ਯੋਜਨਾ ਦੀ ਪ੍ਰੇਰਨਾ ਸੋਵੀਅਤ ਸੰਘ ਦੇ ਸੰਵਿਧਾਨ ਤੋਂ ਲਈ ਗਈ।

1950 ਨੂੰ ਹੋਈ ਸੀ ਪਹਿਲੀ ਪਰੇਡ
26 ਜਨਵਰੀ 1950 ਨੂੰ ਸਵੇਰੇ 10.18 ਵਜੇ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ। 26 ਜਨਵਰੀ 1950 ਨੂੰ ਪਹਿਲੀ ਗਣਤੰਤਰ ਦਿਵਸ ਪਰੇਡ, ਰਾਜਪਥ ਦੀ ਬਜਾਏ ਉਸ ਸਮੇਂ ਇਰਵਿਨ ਸਟੇਡੀਅਮ (ਹੁਣ ਨੈਸ਼ਨਲ ਸਟੇਡੀਅਮ) 'ਚ ਹੋਈ ਸੀ। ਹੁਣ ਰਾਜਪਥ 'ਤੇ ਗਣਤੰਤਰ ਦਿਵਸ ਪਰੇਡ ਆਯੋਜਿਤ ਹੁੰਦੀ ਹੈ, ਜੋ ਕਰੀਬ 8 ਕਿਲੋਮੀਟਰ ਦੀ ਹੁੰਦੀ ਹੈ ਅਤੇ ਇਸ ਦੀ ਸ਼ੁਰੂਆਤ ਰਾਏਸੀਨਾ ਹਿਲ ਤੋਂ ਹੁੰਦੀ ਹੈ। ਉਸ ਤੋਂ ਬਾਅਦ ਰਾਜਪਥ, ਇੰਡੀਆ ਗੇਟ ਤੋਂ ਹੁੰਦੇ ਹੋਏ ਲਾਲ ਕਿਲੇ 'ਤ ਖ਼ਤਮ ਹੁੰਦੀ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਗਣਤੰਤਰ ਦਿਵਸ 'ਤੇ ਦੇਸ਼ ਵਾਸੀਆਂ ਦਿੱਤੀਆਂ ਸ਼ੁੱਭਕਾਮਨਾਵਾਂ

ਹੁੰਦੀ ਹੈ ਸਖ਼ਤ ਜਾਂਚ 
ਗਣਤੰਤਰ ਦਿਵਸ ਦੀ ਪਰੇਡ 'ਚ ਹਿੱਸਾ ਲੈਣ ਵਾਲੇ ਫ਼ੌਜ ਦੇ ਹਰੇਕ ਮੈਂਬਰ ਨੂੰ ਜਾਂਚ 'ਚੋਂ ਲੰਘਣਾ ਪੈਂਦਾ ਹੈ ਅਤੇ ਇਹ ਯਕੀਨੀ ਕੀਤਾ ਜਾਂਦਾ ਹੈ ਕਿ ਇੱਥੇ ਹਿੱਸਾ ਲੈਣ ਵਾਲੇ ਮੈਂਬਰ ਕੋਲ ਕੋਈ ਵੀ ਅਜਿਹੀ ਚੀਜ਼ ਨਾ ਹੋਵੇ, ਜਿਸ ਤੋਂ ਖ਼ਤਰਾ ਪੈਦਾ ਹੋ ਸਕੇ। ਫ਼ੌਜ ਦੇ ਹਰੇਕ ਮੈਂਬਰ ਨੂੰ 4 ਪਰਤਾਂ 'ਚੋਂ ਲੰਘਣਾ ਪੈਂਦਾ ਹੈ, ਨਾਲ ਹੀ ਉਨ੍ਹਾਂ ਦੇ ਹਥਿਆਰਾਂ ਦਾ ਵੀ ਨਿਰੀਖਣ ਕੀਤਾ ਜਾਂਦਾ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਉਨ੍ਹਾਂ ਕੋਲ ਜ਼ਿੰਦਾ ਗੋਲੀਆਂ ਜਾਂ ਕਾਰਤੂਸ ਤਾਂ ਨਹੀਂ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News