ਰਾਮ ਮੰਦਰ ''ਚ ਪ੍ਰਾਣ ਪ੍ਰਤਿਸ਼ਠਾ ਕਾਰਨ ਇਸ ਸਾਲ ਦੀ ਹੋਲੀ ਖ਼ਾਸ : ਅਮਿਤ ਸ਼ਾਹ

03/25/2024 2:58:11 PM

ਅਹਿਮਦਾਬਾਦ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਅਯੁੱਧਿਆ ਦੇ ਰਾਮ ਮੰਦਰ ਵਿਚ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਕਾਰਨ ਇਸ ਦਾ ਸਾਲ ਦੀ ਹੋਲੀ ਖ਼ਾਸ ਹੈ। ਸ਼ਾਹ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਸੋਮਵਾਰ ਨੂੰ ਇੱਥੇ ਭਾਰਤੀ ਜਨਤਾ ਪਾਰਟੀ ਦੇ ਅਧਿਕਾਰੀਆਂ ਨਾਲ ਹੋਲੀ ਮਨਾਈ। ਸ਼ਾਹ ਅਤੇ ਪਟੇਲ ਨੇ ਇੱਥੇ ਥਲਤੇਜ ਇਲਾਕੇ 'ਚ ਭਾਜਪਾ ਦੇ ਗਾਂਧੀਨਗਰ ਲੋਕ ਸਭਾ ਦਫ਼ਤਰ 'ਚ ਇਕੱਠੇ ਹੋਏ ਪਾਰਟੀ ਆਗੂਆਂ ਨੂੰ ਰੰਗ ਲਾਇਆ। ਇਸ ਮੌਕੇ 'ਤੇ ਰਾਜ ਸਭਾ ਮੈਂਬਰ ਮਯੰਕ ਨਾਇਕ, ਵਿਧਾਇਕ ਅਮਿਤ ਠੱਕਰ, ਗਾਂਧੀਨਗਰ ਦੇ ਮੇਅਰ ਹਿਤੇਸ਼ ਮਕਵਾਨਾ, ਗੁਜਰਾਤ ਭਾਜਪਾ ਦੇ ਜਨਰਲ ਸਕੱਤਰ ਕੇਸੀ ਪਟੇਲ ਸਮੇਤ ਕਈ ਹੋਰ ਹਾਜ਼ਰ ਸਨ। ਬੀਤੀ 22 ਜਨਵਰੀ ਨੂੰ ਅਯੁੱਧਿਆ 'ਚ ਹੋਏ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦਾ ਜ਼ਿਕਰ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਇਸ ਸਾਲ ਹੋਲੀ ਸਾਰੇ ਰਾਮ ਭਗਤਾਂ ਲਈ ਖਾਸ ਹੈ ਕਿਉਂਕਿ ਭਗਵਾਨ 500 ਸਾਲਾਂ ਦੇ ਵਕਫੇ ਬਾਅਦ ਰੰਗਾਂ ਦਾ ਤਿਉਹਾਰ ਮਨਾ ਰਹੇ ਹਨ।

ਉਨ੍ਹਾਂ ਕਿਹਾ,''ਇਹ ਹੋਲੀ ਭਗਵਾਨ ਰਾਮ ਦੇ ਹਰ ਭਗਤ ਲਈ ਖਾਸ ਹੈ। ਇਕ ਪੁਰਾਣਾ ਲੋਕ ਗੀਤ ਹੈ, ਜਿਸ 'ਚ ਕਿਹਾ ਗਿਆ ਹੈ ਕਿ ਹੋਲੀ ਖੇਲੇ ਰਘੁਵੀਰਾ ਅਵਧ ਮੇਂ... ਹੁਣ 500 ਸਾਲ ਬਾਅਦ, ਰਘੁਵੀਰ ਅਵਧ 'ਚ ਹੋਲੀ ਖੇਡ ਰਹੇ ਹਨ। ਇਹ ਸਾਰਿਆਂ ਲਈ ਖੁਸ਼ੀ ਦੀ ਗੱਲ ਹੈ।'' ਸ਼ਾਹ ਇਕ ਵਾਰ ਫਿਰ ਲੋਕ ਸਭਾ ਚੋਣਾਂ 'ਚ ਗਾਂਧੀਨਗਰ ਤੋਂ ਭਾਜਪਾ ਦੇ ਉਮੀਦਵਾਰ ਹਨ। ਸ਼ਾਹ ਨੇ ਕਿਹਾ, ''ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਹੋ ਪਰ ਹਮੇਸ਼ਾ ਯਾਦ ਰੱਖੋ ਕਿ ਤੁਹਾਡਾ ਉਮੀਦਵਾਰ ਘੱਟ ਦਿਖਾਈ ਦੇਵੇਗਾ ਜਦੋਂ ਕਿ ਤੁਹਾਨੂੰ ਜਨਤਾ ਵਿਚ ਵਧੇਰੇ ਦਿਖਾਈ ਦੇਣ ਦੀ ਜ਼ਰੂਰਤ ਹੈ।'' ਸਾਲ 2019 'ਚ ਗਾਂਧੀਨਗਰ ਚੋਣ ਖੇਤਰ ਤੋਂ 5 ਲੱਖ ਤੋਂ ਵੱਧ ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News