ਸਲਾਮ : ਭੀਖ ਨਹੀਂ ਮੰਗਣਾ ਚਾਹੁੰਦੀ, ਇਸ ਲਈ ਸੜਕ ’ਤੇ ਇਸ ਤਰ੍ਹਾਂ ਗੁਜ਼ਾਰਾ ਕਰ ਰਹੀ ਇਹ ਬੀਬੀ

Wednesday, Oct 20, 2021 - 04:25 PM (IST)

ਸਲਾਮ : ਭੀਖ ਨਹੀਂ ਮੰਗਣਾ ਚਾਹੁੰਦੀ, ਇਸ ਲਈ ਸੜਕ ’ਤੇ ਇਸ ਤਰ੍ਹਾਂ ਗੁਜ਼ਾਰਾ ਕਰ ਰਹੀ ਇਹ ਬੀਬੀ

ਮੁੰਬਈ- ਜ਼ਿੰਦਗੀ ’ਚ ਕਈ ਤਰ੍ਹਾਂ ਦੇ ਉਤਾਰ-ਚੜ੍ਹਾਵ ਆਉਂਦੇ ਹਨ ਪਰ ਕਈ ਵਾਰ ਇਨਸਾਨ ਆਪਣੀ ਜ਼ਿੰਦਗੀ ਤੋਂ ਇਸ ਕਦਮ ਪਰੇਸ਼ਾਨ ਹੋ ਜਾਂਦਾ ਹੈ ਕਿ ਉਹ ਨਿਰਾਸ਼ ਹੋ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਂਦਾ ਹੈ। ਇਸ ਦਰਮਿਆਨ ਇਕ ਬਜ਼ੁਰਗ ਬੀਬੀ ਨੇ ਜ਼ਿੰਦਗੀ ਆਪਣੇ ਦਮ ’ਤੇ ਕਿਵੇਂ ਜਿਊਂਦੇ ਹਨ ਇਸ ਦੀ ਮਿਸਾਲ ਪੇਸ਼ ਕੀਤੀ ਹੈ। ਇਕ ਰਿਪੋਰਟ ਅਨੁਸਾਰ ਰਤਨ ਨਾਮ ਦੀ ਬੀਬੀ ਪੁਣੇ ਦੇ ਐੱਮ.ਜੀ. ਰੋਡ ’ਤੇ ਪੈਨ ਵੇਚਦੀ ਹੈ। ਉਹ ਬਾਕਸ ’ਚ ਪੈਨ ਰੱਖ ਕੇ ਲੋਕਾਂ ਨੂੰ ਵੇਚਦੀ ਹੈ ਪਰ ਇਸ ਬਾਕਸ ’ਚ ਲਿਖਿਆ ਹੈ ਕਿ ਮੈਂ ਕਿਸੇ ਤੋਂ ਭੀਖ ਨਹੀਂ ਮੰਗਣਾ ਚਾਹੁੰਦੀ। ਪਲੀਜ਼ 10 ਰੁਪਏ ’ਚ ਨੀਲਾ ਪੈਨ ਖਰੀਦ ਲਵੋ, ਸ਼ੁੱਕਰੀਆ, ਆਸ਼ੀਰਵਾਦ।

 

 
 
 
 
 
 
 
 
 
 
 
 
 
 
 
 

A post shared by Shikha Rathi (@sr1708)

ਇਸ ਬਜ਼ੁਰਗ ਬੀਬੀ ਦੇ ਇਸ ਜਜ਼ਬੇ ਨੂੰ ਲੋਕ ਦਿਲੋਂ ਸਲਾਮ ਕਰ ਰਹੇ ਹਨ। ਬਜ਼ੁਰਗ ਬੀਬੀ ਦੀ ਫੋਟੋ ਸੰਸਦ ਮੈਂਬਰ ਵਿਜੇ ਸਾਈ ਰੈੱਡੀ ਵੀ ਨੇ ਟਵੀਟ ਕੀਤੀ। ਇਸ ਤੋਂ ਬਾਅਦ ਲੋਕਾਂ ਨੇ ਰਤਨ ਦੀ ਕਹਾਣੀ ਜਾਣ ਕੇ ਆਪਣੇ ਦਿਲ ਦੀ ਗੱਲ ਵੀ ਸ਼ੇਅਰ ਕੀਤੀ। ਸੋਸ਼ਲ ਮੀਡੀਆ ’ਤੇ ਵੀ ਲੋਕ ਇਸ ਬੀਬੀ ਦੀ ਸ਼ਲਾਘਾ ਕਰ ਰਹੇ ਹਨ। ਕਈ ਲੋਕਾਂ ਨੇ ਬਜ਼ੁਰਗ ਬੀਬੀ ਦੀ ਕਹਾਣੀ ਸ਼ੇਅਰ ਕਰਦੇ ਹੋਏ ਲਿਖਿਆ ਕਿ ਜਦੋਂ ਤੁਸੀਂ ਜ਼ਿੰਦਗੀ ’ਚ ਖ਼ੁਦ ਨੂੰ ਹਰਿਆ ਹੋਇਆ ਮੰਨ ਰਹੇ ਹੋ, ਉਦੋਂ ਇਨ੍ਹਾਂ ਤੋਂ ਪ੍ਰੇਰਨਾ ਲੈ ਲਵੋ, ਕਿਉਂਕਿ ਸਾਡੇ ਵਿਚ ਅਜਿਹੇ ਲੋਕ ਚੁਨਿੰਦਾ ਹੀ ਹੁੰਦੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

 


author

DIsha

Content Editor

Related News