8ਵੇਂ ਬੱਚੇ ਨੂੰ ਜਨਮ ਦੇਣਾ ਇਸ ਔਰਤ ਨੂੰ ਪਿਆ ਭਾਰੀ

Saturday, Dec 30, 2017 - 04:07 PM (IST)

8ਵੇਂ ਬੱਚੇ ਨੂੰ ਜਨਮ ਦੇਣਾ ਇਸ ਔਰਤ ਨੂੰ ਪਿਆ ਭਾਰੀ

ਨਵੀਂ ਦਿੱਲੀ— ਦਿੱਲੀ ਦੇ ਏਮਜ ਹਸਪਤਾਲ 'ਚ ਬਤੌਰ ਸੀਨੀਅਰ ਨਰਸਿੰਗ ਅਫ਼ਸਰ ਕੰਮ ਕਰਨ ਵਾਲੀ ਕੇਰਲ ਦੀ ਸਪਨਾ ਟਰੇਸੀ (43) ਨੂੰ ਕੈਂਸਰ ਦੇ ਇਲਾਜ 'ਚ ਲਾਪਰਵਾਹੀ ਕਰਨੀ ਭਾਰੀ ਪੈ ਗਈ। ਬੀਤੇ ਸੋਮਵਾਰ ਨੂੰ ਕੇਰਲ ਦੇ ਤ੍ਰਿਸ਼ੂਰ 'ਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਕਾਰਨ ਕੈਂਸਰ ਦੇ ਇਲਾਜ 'ਚ ਹੋਈ ਦੇਰੀ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸਪਨਾ ਟਰੇਸੀ ਆਪਣੇ 8ਵੇਂ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਸੀ, ਇਸ ਲਈ ਉਸ ਨੇ ਆਪਣਾ ਇਲਾਜ ਟਾਲ ਦਿੱਤਾ ਅਤੇ ਉਸ ਦੀ ਮੌਤ ਹੋ ਗਈ। ਮਹਿਲਾ ਬਰੈਸਟ ਕੈਂਸਰ ਨਾਲ ਪੀੜਤ ਸੀ। ਸਪਨਾ ਨੇ ਦਸੰਬਰ 2015 'ਚ ਆਪਣੇ 8ਵੇਂ ਬੱਚੇ ਨੂੰ ਜਨਮ ਦਿੱਤਾ ਸੀ। ਬਰੈਸਟ ਕੈਂਸਰ ਦਾ ਸਹੀ ਸਮੇਂ 'ਤੇ ਇਲਾਜ ਨਾ ਕਰਵਾਉਣ ਕਾਰਨ ਸੋਮਵਾਰ ਨੂੰ ਉਸ ਦੀ ਮੌਤ ਹੋ ਗਈ। ਸਾਰੇ ਬੱਚਿਆਂ ਦੀ ਉਮਰ 15 ਸਾਲ ਤੋਂ ਘੱਟ ਹੈ। ਸਪਨਾ ਦੇ ਪਤੀ ਨੇ ਕਿਹਾ ਕਿ 8ਵੇਂ ਬੱਚੇ ਦੌਰਾਨ ਜਦੋਂ ਸਪਨਾ ਤਿੰਨ ਮਹੀਨੇ ਦੀ ਗਰਭਵਤੀ ਸੀ ਤਾਂ ਬਰੈਸਟ ਕੈਂਸਰ ਹੋਣ ਦਾ ਪਤਾ ਲੱਗਾ। ਇਸ ਹਾਲਤ 'ਚ ਕੈਂਸਰ ਦਾ ਇਲਾਜ ਸੰਭਵ ਨਹੀਂ ਸੀ। ਡਾਕਟਰਾਂ ਨੇ ਗਰਭਪਾਤ ਦੀ ਸਲਾਹ ਦਿੱਤੀ। ਡਾਕਟਰਾਂ ਨੇ ਇੱਥੇ ਤੱਕ ਕਿਹਾ ਕਿ ਜੇਕਰ ਆਪਰੇਸ਼ਨ ਨਹੀਂ ਹੋਇਆ ਤਾਂ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਗਰਭਪਾਤ ਦੀ ਸਲਾਹ ਦਿੱਤੀ ਪਰ ਸਪਨਾ ਭਰੂਣ ਕਤਲ ਨਾ ਕਰਨ ਦੇ ਆਪਣੇ ਫੈਸਲੇ 'ਤੇ ਅੜੀ ਰਹੀ। ਪਤੀ ਦਾ ਕਹਿਣਾ ਸੀ ਕਿ ਜੇਕਰ ਸਪਨਾ ਆਪਰੇਸ਼ਨ ਕਰਵਾ ਲੈਂਦੀ ਤਾਂ ਅੱਜ ਜ਼ਿੰਦਾ ਹੁੰਦੀ।


Related News