ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ’ਤੇ ਅਮਿਤ ਸ਼ਾਹ ਦਾ ਬਿਆਨ ਆਇਆ ਸਾਹਮਣੇ

Saturday, Feb 10, 2024 - 04:38 PM (IST)

ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ’ਤੇ ਅਮਿਤ ਸ਼ਾਹ ਦਾ ਬਿਆਨ ਆਇਆ ਸਾਹਮਣੇ

ਨਵੀਂ ਦਿੱਲੀ (ਭਾਸ਼ਾ)- ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਗਠਜੋੜ ਦੀਆਂ ਚਰਚਾਵਾਂ ਜ਼ੋਰਾਂ ’ਤੇ ਹਨ। ਇਸ ਦਰਮਿਆਨ ਅਮਿਤ ਸ਼ਾਹ ਨੇ ਆਖਿਆ ਕਿ ਅਕਾਲੀ ਦਲ ਨਾਲ ਗਠਜੋੜ ਲਈ ਗੱਲਬਾਤ ਚੱਲ ਰਹੀ ਹੈ, ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਗੱਲਬਾਤ ਅਜੇ ਸਿਰਫ ਗੱਲਬਾਤ ਤਕ ਹੀ ਸਮਿਤ ਹੈ। ਸ਼ਾਹ ਨੇ ਕਿਹਾ ਕਿ ਜਯੰਤ ਚੌਧਰੀ ਦੀ ਅਗਵਾਈ ਵਾਲੇ ਰਾਸ਼ਟਰੀ ਲੋਕ ਦਲ (ਰਾਲੋਦ), ਸ਼੍ਰੋਮਣੀ ਅਕਾਲੀ ਦਲ ਅਤੇ ਕੁਝ ਹੋਰ ਖੇਤਰੀ ਦਲਾਂ ਦੇ ਰਾਜਗ 'ਚ ਸ਼ਾਮਲ ਹੋਣ ਦੀ ਸੰਭਾਵਨਾ ਬਾਰੇ ਪੁੱਛੇ ਜਾਣ 'ਤੇ ਗ੍ਰਹਿ ਮੰਤਰੀ ਨੇ ਸੱਤਾਧਾਰੀ ਗਠਜੋੜ 'ਚ ਅਤੇ ਦਲਾਂ ਦੇ ਸ਼ਾਮਲ ਹੋਣ ਦਾ ਸੰਕੇਤ ਦਿੱਤਾ ਅਤੇ ਕਿਹਾ ਕਿ ਭਾਜਪਾ 'ਪਰਿਵਾਰ ਨਿਯੋਜਨ 'ਚ ਭਰੋਸਾ ਕਰਦੀ ਹੈ ਪਰ ਰਾਜਨੀਤੀ 'ਚ ਇਸ ਨੂੰ ਨਹੀਂ ਅਪਣਾਉਂਦੀ। ਸ਼੍ਰੋਮਣੀ ਅਕਾਲੀ ਦਲ ਦੇ ਸ਼ਾਮਲ ਹੋਣ ਦੀ ਸੰਭਾਵਨਾ ਨੂੰ ਲੈ ਕੇ ਮੁੜ ਪੁੱਛੇ ਜਾਣ 'ਤੇ ਸ਼ਾਹ ਨੇ ਕਿਹਾ,''ਗੱਲਬਾਤ ਜਾਰੀ ਹੈ ਪਰ ਕੁਝ ਵੀ ਤੈਅ ਨਹੀਂ ਹੋਇਆ ਹੈ।'' ਸ਼ਾਹ ਨੇ ਕਿਹਾ ਕਿ 2024 ਦਾ ਚੋਣ ਰਾਜਗ ਅਤੇ ਵਿਰੋਧੀ ਧਿਰ ਗਠਜੋੜ 'ਇੰਡੀਆ' (ਇੰਡੀਅਨ ਨੈਸ਼ਨਲ ਡੈਵਲਪਮੈਂਟਲ ਇੰਕਲੂਸਿਵ ਅਲਾਇੰਸ) ਵਿਚਾਲੇ ਨਹੀਂ ਸਗੋਂ ਵਿਕਾਸ ਅਤੇ ਸਿਰਫ਼ ਨਾਅਰੇ ਦੇਣ ਵਾਲਿਆਂ ਵਿਚਾਲੇ ਚੋਣ ਹੋਵੇਗੀ। 

ਇਹ ਵੀ ਪੜ੍ਹੋ : ਮਹਾਰਾਸ਼ਟਰ ਸਰਕਾਰ ਦਾ ਵੱਡਾ ਫ਼ੈਸਲਾ, 'ਨਾਂਦੇੜ ਗੁਰਦੁਆਰਾ ਕਮੇਟੀ 'ਚ ਸਿਰਫ਼ ਸਿੱਖ ਹੀ ਹੋਣਗੇ ਸ਼ਾਮਲ'

ਇਸ ਕਾਰਨ ਐੱਨ.ਡੀ.ਓ. ਤੋਂ ਵੱਖ ਹੋਈ ਸੀ ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ 1997 ਤੋਂ ਲੈ ਕੇ ਸਤੰਬਰ 2020 ਤੱਕ ਭਾਜਪਾ ਦੀ ਸਹਿਯੋਗੀ ਪਾਰਟੀ ਰਹੀ ਹੈ। ਹਾਲਾਂਕਿ ਸਾਲ 2020 'ਚ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਦੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਦੇ ਕੁਝ ਦਿਨਾਂ ਬਾਅਦ ਹੀ ਦੋਹਾਂ ਪਾਰਟੀਆਂ ਦੇ ਰਸਤੇ ਵੱਖ ਹੋ ਗਏ ਸਨ। ਬਾਅਦ 'ਚ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈ ਲਿਆ ਗਿਆ। ਦੋਹਾਂ ਦਲਾਂ ਨੇ ਪੰਜਾਬ ਵਿਧਾਨ ਸਭਾ ਚੋਣ ਵੀ ਵੱਖ-ਵੱਖ ਹੀ ਲੜੀ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News