ISRO ਨੂੰ ਮਿਲੀ ਵੱਡੀ ਕਾਮਯਾਬੀ ! ਸੁਪਰੀਮ ਲੈਵਲ ''ਤੇ ਸੈਮੀ-ਕ੍ਰਾਇਓਜੈਨਿਕ ਇੰਜਣ ਦਾ ਕੀਤਾ ਸਫ਼ਲ ਹਾਟ ਟੈਸਟ

Saturday, Jun 27, 2026 - 01:06 PM (IST)

ISRO ਨੂੰ ਮਿਲੀ ਵੱਡੀ ਕਾਮਯਾਬੀ ! ਸੁਪਰੀਮ ਲੈਵਲ ''ਤੇ ਸੈਮੀ-ਕ੍ਰਾਇਓਜੈਨਿਕ ਇੰਜਣ ਦਾ ਕੀਤਾ ਸਫ਼ਲ ਹਾਟ ਟੈਸਟ

ਚੇਨਈ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸਰਵਉੱਚ ਥ੍ਰਸਟ ਲੈਵਲ 'ਤੇ ਸੈਮੀ-ਕ੍ਰਾਇਓਜੈਨਿਕ ਇੰਜਣ ਪਾਵਰ ਹੈੱਡ ਟੈਸਟ ਆਰਟੀਕਲ (PHTA) ਦਾ ਹਾਟ ਟੈਸਟ ਸਫਲਤਾਪੂਰਵਕ ਪੂਰਾ ਕੀਤਾ। ਇਸਰੋ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ PHTA ਦੀ ਵਰਤੋਂ ਕਰਦੇ ਹੋਏ ਅੱਠਵਾਂ ਹਾਟ ਟੈਸਟ ਹੈ, ਜੋ 24 ਜੂਨ 2026 ਨੂੰ ਤਾਮਿਲਨਾਡੂ ਦੇ ਮਹੇਂਦਰਗਿਰੀ 'ਚ ਇਸਰੋ ਪ੍ਰੋਪਲਸ਼ਨ ਕੰਪਲੈਕਸ (IPRC) ਵਿਖੇ 175 ਟਨ ਦੇ ਥ੍ਰਸਟ ਪੱਧਰ 'ਤੇ ਕੀਤਾ ਗਿਆ ਸੀ।

PHTA 'ਚ ਥ੍ਰਸਟ ਚੈਂਬਰ ਨੂੰ ਛੱਡ ਕੇ ਇੰਜਣ ਦੇ ਸਾਰੇ ਸਿਸਟਮ ਸ਼ਾਮਲ ਹੁੰਦੇ ਹਨ। ਇਸ ਟੈਸਟ ਦੇ ਉਦੇਸ਼ਾਂ 'ਚ ਪ੍ਰੀ-ਬਰਨਰ ਇਗਨੀਸ਼ਨ ਤੋਂ ਬਾਅਦ ਦਬਾਅ ਵਧਣ ਦਾ ਅਧਿਐਨ ਕਰਨਾ ਅਤੇ ਵੱਧ ਥ੍ਰਸਟ ਲੈਵਲ 'ਤੇ ਸਥਿਰ ਆਪਰੇਸ਼ਨ ਦਾ ਪ੍ਰਦਰਸ਼ਨ ਕਰਨਾ ਸ਼ਾਮਲ ਸੀ। ਪਿਛਲੇ PHTA ਟੈਸਟ 47 ਫੀਸਦੀ (94 ਟਨ) ਅਤੇ 60 ਫੀਸਦੀ (120 ਟਨ) ਥ੍ਰਸਟ ਲੈਵਲ 'ਤੇ ਕੀਤੇ ਗਏ ਸਨ। ਇਸ ਟੈਸਟ 'ਚ, PHTA ਦਾ ਪਹਿਲੀ ਵਾਰ 175-ਟਨ ਥ੍ਰਸਟ ਪੱਧਰ (88 ਫੀਸਦੀ) 'ਤੇ ਟੈਸਟ ਕੀਤਾ ਗਿਆ ਸੀ ਅਤੇ 400 ਅਤੇ 500 ਬਾਰ ਆਊਟਲੈੱਟ ਪ੍ਰੈਸ਼ਰ ਦੇਣ ਵਾਲੇ ਮੁੱਖ ਟਰਬੋਪੰਪਾਂ ਦੇ ਸਫਲ ਆਪਰੇਸ਼ਨ ਦਾ ਵੀ ਪ੍ਰਦਰਸ਼ਨ ਕੀਤਾ ਗਿਆ।

ਟੈਸਟ ਉਮੀਦ ਅਨੁਸਾਰ ਹੋਇਆ ਅਤੇ ਇੰਜਣ ਦੇ ਸਾਰੇ ਪੈਰਾਮੀਟਰ ਵੀ ਉਮੀਦ ਦੇ ਅਨੁਸਾਰ ਰਹੇ। ਇਸ ਟੈਸਟ ਨਾਲ 200 ਟਨ (100 ਫੀਸਦੀ) ਥ੍ਰਸਟ ਲੈਵਲ 'ਤੇ ਇੰਜਣ ਪਾਰਵਹੈੱਡ ਦੀ ਸਥਿਰ ਕਾਰਜ ਸਮਰੱਥਾ ਦਿਖਾਉਣ ਦਾ ਭਰੋਸਾ ਮਿਲਿਆ ਹੈ ਅਤੇ ਸੈਮੀ-ਕ੍ਰਾਇਓਜੈਨਿਕ ਇੰਜਣ ਦੇ ਸਵਦੇਸ਼ੀ ਵਿਕਾਸ 'ਚ ਇਕ ਵੱਡੀ ਉਪਲੱਬਧੀ ਵੀ ਹਾਸਲ ਹੋਈ ਹੈ। 2000 ਕੇਐੱਨ-ਕਲਾਸ ਐੱਸਈ 2000 ਇੰਜਣ ਨਾਲ ਚੱਲਣ ਵਾਲੇ ਸੈਮੀ-ਕ੍ਰਾਇਓਜੈਨਿਕ ਪ੍ਰੋਪਲਸ਼ਨ ਸਟੇਜ (ਐੱਸਸੀ 120) ਨੂੰ ਐੱਲਵੀਐੱਮ 3 ਲਾਂਚ ਵਾਹਨ ਦੇ ਮੌਜੂਦਾ ਐੱਲ110 ਕੋਰ ਸਟੇਜ ਦੀ ਜਗ੍ਹਾ ਲੈਣ ਲਈ ਵਿਕਸਿਤ ਕੀਤਾ ਜਾ ਰਿਹਾ ਹੈ।

ਇਸ ਰਣਨੀਤਕ ਅਪਗ੍ਰੇਡ ਤੋਂ ਪੇਲੋਡ ਸਮਰੱਥਾ 'ਚ ਕਾਫ਼ੀ ਵਾਧਾ ਅਤੇ ਆਪਰੇਸ਼ਨਲ ਕੁਸ਼ਲਤਾ 'ਚ ਸੁਧਾਰ ਦੀ ਉਮੀਦ ਹੈ। ਸੈਮੀ-ਕ੍ਰਾਇਓਜੈਨਿਕ ਪ੍ਰਣਾਲੀ ਸਵੱਛ ਅਤੇ ਗੈਰ-ਜ਼ਹਿਰੀਲੇ ਪ੍ਰੋਪੈਲੈਂਟਸ ਦੀ ਵਰਤੋਂ ਕਰਦੀ ਹੈ, ਜੋ ਰਵਾਇਤੀ ਪ੍ਰੋਪਲਸ਼ਨ ਪੜਾਵਾਂ ਦੀ ਤੁਲਨਾ 'ਚ ਬਿਹਤਰ ਪ੍ਰਦਰਸ਼ਨ ਪ੍ਰਦਾਨ ਕਦਰੀ ਹੈ। ਸੈਮੀ-ਕ੍ਰਾਇਓਜੈਨਿਕ ਪ੍ਰੋਪਲਸ਼ਨ ਸਿਸਟਮ ਨੂੰ ਅਪਗ੍ਰੇਡ ਕੀਤੇ ਗਏ ਕ੍ਰਾਇਓਜੈਨਿਕ ਅਪਰ ਸਟੇਜ ਨਾਲ ਜੋੜਣ ਨਾਲ ਐੱਲਵੀਐੱਮ 3 ਦੀ ਪੇਲੋਡ ਸਮਰੱਥਾ ਵਧਾਉਣ ਵੱਲ ਇਸਰੋ ਦੇ ਰੋਡਮੈਪ 'ਚ ਇਕ ਵੱਡੀ ਤਰੱਕੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News