ਦੁਨੀਆ ਦੇ ਸਭ ਤੋਂ 'ਬੇਕਾਰ' ਪਕਵਾਨਾਂ 'ਚ ਸ਼ਾਮਲ ਹੋਈ ਇਹ ਭਾਰਤੀ Dish, ਕਈ ਲੋਕਾਂ ਦੀ ਹੈ ਪਸੰਦੀਦਾ!
Wednesday, Jan 29, 2025 - 02:10 PM (IST)
 
            
            ਇੰਟਰਨੈਸ਼ਨਲ ਡੈਸਕ- Taste Atlas ਦੁਆਰਾ ਦੁਨੀਆ ਦੇ ਸਭ ਤੋਂ ਬੇਕਾਰ ਪਕਵਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਇੱਕ ਭਾਰਤੀ ਪਕਵਾਨ ਵੀ ਸ਼ਾਮਲ ਹੈ ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੱਥੇ ਦੱਸ ਦੇਈਏ ਕਿ ਜਿਸ ਭਾਰਤੀ ਭੋਜਨ ਨੂੰ ਬੇਕਾਰ ਮੰਨਿਆ ਜਾ ਰਿਹਾ ਹੈ, ਉਹ ਭਾਰਤ ਦੇ ਕਈ ਹਿੱਸਿਆਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੈ। ਦਰਅਸਲ ਭਾਰਤ ਦੀ ਮਿਸੀ ਰੋਟੀ (missi roti) ਨੂੰ ਦੁਨੀਆ ਦੇ ਸਭ ਤੋਂ ਬੇਕਾਰ ਪਕਵਾਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ ਨੇ ਭਾਰਤੀ ਧਾਗੇ ਦੀ ਖੇਪ 'ਚੋਂ ਜ਼ਬਤ ਕੀਤੀਆਂ 70 ਹਜ਼ਾਰ ਨੀਂਦ ਦੀਆਂ ਗੋਲੀਆਂ, ਇੰਨੀ ਹੈ ਕੀਮਤ
ਟੇਸਟ ਐਟਲਸ ਨੇ 8 ਜਨਵਰੀ 2025 ਤੱਕ ‘ਵਿਸ਼ਵ ਦੇ 100 ਸਭ ਤੋਂ ਘਟੀਆ ਦਰਜੇ ਵਾਲੇ ਭੋਜਨਾਂ’ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਪੰਜਾਬੀ ਪਕਵਾਨਾਂ ਵਿੱਚ ਪ੍ਰਸਿੱਧ ਮਿਸੀ ਰੋਟੀ ਨੂੰ 56ਵੇਂ ਸਥਾਨ ‘ਤੇ ਰੱਖਿਆ ਗਿਆ ਹੈ। ਆਮ ਤੌਰ ‘ਤੇ ਇਸ ਨੂੰ ਕਣਕ ਦਾ ਆਟਾ, ਚਨੇ ਦਾ ਆਟਾ, ਨਮਕ, ਪਾਣੀ, ਲਾਲ ਮਿਰਚ ਪਾਊਡਰ, ਜੀਰਾ ਪਾਊਡਰ, ਹਲਦੀ, ਧਨੀਆ ਅਤੇ ਸੁੱਕੇ ਅਨਾਰ ਦੇ ਬੀਜਾਂ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਇਸ ਡਿਸ਼ ਨੇ ਭਾਰਤੀ ਭੋਜਨ ਪ੍ਰੇਮੀਆਂ ਦਾ ਧਿਆਨ ਖਿੱਚਿਆ। ਇਸ ਸੂਚੀ ਵਿੱਚ ਇਹ ਇੱਕੋ ਇੱਕ ਭਾਰਤੀ ਪਕਵਾਨ ਹੈ ਤੇ ਭਾਰਤ ਦੇ ਲੋਕ ਇਸ 'ਤੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            