ਪ੍ਰਭੂ ਦਾ ਰੇਲ ਯਾਤਰੀਆਂ ਨੂੰ ਤੋਹਫਾ, ਹੁਣ ਟਿਕਟ ਬੁੱਕ ਕਰਵਾਉਣ ਲਈ ਨਹੀਂ ਲੱਗਣਾ ਪਵੇਗਾ ਲੰਬੀਆਂ ਲਾਈਨਾਂ ''ਚ

07/11/2017 8:10:39 PM

ਨਵੀਂ ਦਿੱਲੀ— ਰੇਲ ਟਿਕਟ ਖਰੀਦਣ ਦੇ ਲਈ ਹੁਣ ਤੁਹਾਨੂੰ ਲੰਬੀਆਂ ਲਾਈਨਾਂ 'ਚ ਖੜ੍ਹੇ ਰਹਿਣ ਦੀ ਲੋੜ ਨਹੀਂ ਹੈ। ਸੂਤਰਾਂ ਮੁਤਾਬਕ 13 ਜੁਲਾਈ ਮਤਲਬ ਵੀਰਵਾਰ ਨੂੰ ਰੇਲ ਮੰਤਰੀ ਸੁਰੇਸ਼ ਪ੍ਰਭੂ ਮੋਬਾਈਲ ਐਪਲੀਕੇਸ਼ਨ ਲਾਂਚ ਕਰਨਗੇ। ਇਹ ਮੋਬਾਈਲ ਐਪ ਹਰ ਤਰ੍ਹਾਂ ਦੀ ਰੇਲ ਨਾਲ ਸਬੰਧੀ ਜਾਣਕਾਰੀ ਮੁਹੱਈਆ ਕਰਵਾਏਗੀ। ਇਸ ਐਪ 'ਤੇ ਰੇਲ ਟਿਕਟ ਦੇ ਇਲਾਵਾ ਪਲੇਟਫਾਰਮ ਟਿਕਟ, ਸਬ-ਅਰਬਨ ਦੀ ਐੱਮ.ਐੱਸ.ਟੀ., ਆਨਲਾਈਨ ਖਾਣਾ, ਕੈਬ ਬੁੱਕ ਕਰਵਾਉਣ ਤੇ ਰੇਲਾਂ ਦੀ ਆਵਾਜਾਈ ਨਾਲ ਸਬੰਧਿਤ ਜੁੜੀ ਹਰ ਤਰ੍ਹਾਂ ਦੀ ਜਾਣਕਾਰੀ ਇਕ ਹੀ ਜਗ੍ਹਾ 'ਤੇ ਮਿਲੇਗੀ।
ਦਰਜ ਕਰਵਾ ਸਕੋਗੇ ਆਪਣੀ ਸ਼ਿਕਾਇਤ
ਜੇਕਰ ਤੁਹਾਨੂੰ ਖਾਣ ਪੀਣ ਜਾਂ ਸਾਫ ਸਫਾਈ ਨਾਲ ਸਬੰਧਿਤ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਸੀਂ ਇਸ ਐਪ ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕੋਗੇ। ਇਸ ਐਪ ਨੂੰ ਹਰ ਵਿਅਕਤੀ ਤੱਕ ਪਹੁੰਚਾਉਣ ਲਈ ਇਸ ਨੂੰ ਵਿੰਡੋ ਤੇ ਐਂਡਰਾਇਡ ਦੋਵਾਂ ਪਲੈਟਫਾਰਮਾਂ 'ਤੇ ਲਾਂਚ ਕੀਤਾ ਜਾਵੇਗਾ।
ਘਰ ਬੈਠੇ ਬੁੱਕ ਕਰ ਸਕੋਗੇ ਰੇਲ ਟਿਕਟ
ਇਸ ਐਪ ਨੂੰ ਵਰਤੋਂ 'ਚ ਬਹੁਤ ਆਸਾਨ ਬਣਾਇਆ ਜਾ ਰਿਹਾ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਟਿਕਟ ਕਾਉਂਟਰ 'ਤੋਂ ਭੀੜ ਨੂੰ ਘਟਾਇਆ ਜਾ ਸਕੇਗਾ। ਇਸ ਐਪ ਰਾਹੀਂ ਕੁਝ ਆਸਾਨ ਵਿਕਲਪਾਂ ਦੀ ਚੋਣ ਕਰਕੇ ਤੁਸੀਂ ਘਰ ਬੈਠੇ ਆਪਣੀ ਰੇਲ ਟਿਕਟ ਬੁੱਕ ਕਰ ਸਕੋਗੇ। ਇਸ ਮੋਬਾਈਲ ਐਪ ਨੂੰ ਮੰਤਰਾਲੇ ਨੇ ਕ੍ਰਿਸ (ਸੈਂਟਰ ਫਾਰ ਰੇਲਵੇ ਇੰਫਾਰਮੇਸ਼ਨ ਸਿਸਟਮ) ਤੇ ਆਈ.ਆਰ.ਟੀ.ਸੀ. ਦੇ ਨਾਲ ਮਿਲ ਕੇ ਤਿਆਰ ਕੀਤਾ ਹੈ।
ਇਸ ਦੇ ਇਲਾਵਾ ਯਾਤਰੀਆਂ ਰੇਲ ਯਾਤਰੀਆਂ ਦਾ ਡਾਟਾ ਸੇਫ ਰੱਖਣ ਲਈ ਰੇਲ ਕਲਾਉਡਜ਼ ਵੀ ਲਾਂਚ ਕੀਤੇ ਜਾ ਰਹੇ ਹਨ। ਰੇਲਵੇ ਦੇ ਮੁਤਾਬਕ ਡਿਜੀਟਲ ਸਰਵਿਸਜ਼ 'ਚ ਵਾਧਾ ਕਰਨ ਦੇ ਲਈ ਜ਼ਰੂਰੀ ਹੈ ਕਿ ਸਰਵਰ ਤੇ ਸਟੋਰੇਜ 'ਚ ਸਪੇਸ ਨੂੰ ਵਧਾਇਆ ਜਾਵੇ। ਅਜਿਹੇ 'ਚ ਰੇਲ ਕਲਾਉਡ ਰੇਲਵੇ ਦੀ ਇਸ ਚਿੰਤਾ ਨੂੰ ਦੂਰ ਕਰ ਸਕਦਾ ਹੈ।


Related News