ਬਾਲ ਵਿਆਹ ਦਾ ਸ਼ਿਕਾਰ ਹੋਣ ਤੋਂ ਬਚਾਈ ਗਈ ਵਿਦਿਆਰਥਣ ਇੰਟਰਮੀਡੀਏਟ ''ਚ ਆਈ ਅਵੱਲ
Saturday, Apr 13, 2024 - 04:40 PM (IST)

ਅਮਰਾਵਤੀ (ਭਾਸ਼ਾ)- ਬਾਲ ਵਿਆਹ ਦੀ ਕੁਪ੍ਰਥਾ ਤੋਂ ਬਚਾਈ ਗਈ ਇਕ ਵਿਦਿਆਰਥਣ ਸਾਰੀਆਂ ਰੁਕਾਵਟਾਂ ਪਾਰ ਕਰਦੇ ਹੋਏ ਆਂਧਰਾ ਪ੍ਰਦੇਸ਼ 'ਚ ਇੰਟਰਮੀਡੀਏਟ ਬੋਰਡ ਦੇ ਪਹਿਲੇ ਸਾਲ ਦੀ ਪ੍ਰੀਖਿਆ 'ਚ ਅਵੱਲ ਆਈ ਹੈ। 'ਬੋਰਡ ਆਫ਼ ਇੰਟਰਮੀਡੀਏਟ' ਦੇ ਸਕੱਤਰ ਗੌਰਵ ਗੌੜ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੁਰਨੂਲ ਜ਼ਿਲ੍ਹੇ ਦੀ ਵਿਦਿਆਰਥਣ ਜੀ ਨਿਰਮਲਾ ਨੇ 440 'ਚੋਂ 421 ਅੰਕ ਹਾਸਲ ਕੀਤੇ ਹਨ ਅਤੇ 'ਟੌਪ' ਕੀਤਾ ਹੈ।
ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ,''ਆਪਣੇ ਪਰਿਵਾਰ ਵਲੋਂ ਬਾਲ ਵਿਆਹ ਲਈ ਮਜ਼ਬੂਰ ਕੀਤੇ ਜਾਣ ਅਤੇ ਪਿਛਲੇ ਸਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਚਾਏ ਜਾਣ ਨੂੰ ਲੈ ਕੇ ਇੰਟਰਮੀਡੀਏਟ ਪ੍ਰੀਖਿਆ 'ਚ ਅਵੱਲ ਆਉਣ ਤੱਕ ਉਸ ਨੇ (ਨਿਰਮਲਾ ਨੇ) ਲੰਬਾ ਸਫ਼ਰ ਤੈਅ ਕੀਤਾ ਹੈ।'' ਨਿਰਮਲਾ ਭਾਰਤੀ ਪੁਲਸ ਸੇਵਾ ਦੀ ਅਧਿਕਾਰੀ ਬਣਨਾ ਚਾਹੁੰਦੀ ਹੈ ਅਤੇ ਬਾਲ ਵਿਆਹ ਦੀ ਕੁਪ੍ਰਥਾ ਨੂੰ ਖ਼ਤਮ ਕਰਨ ਦੀ ਦਿਸ਼ਾ 'ਚ ਕੰਮ ਕਰਨਾ ਚਾਹੁੰਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e