ਬਿਜਲੀ ਡਿੱਗਣ ਨਾਲ ਤਿੰਨ ਸੂਬਿਆਂ ਵਿਚ 35 ਲੋਕਾਂ ਨੇ ਆਪਣੀ ਜਾਨ ਗਵਾਈ

Wednesday, Sep 16, 2020 - 02:15 AM (IST)

ਬਿਜਲੀ ਡਿੱਗਣ ਨਾਲ ਤਿੰਨ ਸੂਬਿਆਂ ਵਿਚ 35 ਲੋਕਾਂ ਨੇ ਆਪਣੀ ਜਾਨ ਗਵਾਈ

ਦਮੋਹ/ਪਟਨਾ/ਲਖਨਊ (ਏਜੰਸੀਆਂ)- ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਮੰਗਲਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਿਚ 35 ਲੋਕਾਂ ਦੀ ਮੌਤ ਹੋ ਗਈ। ਮੱਧ ਪ੍ਰਦੇਸ਼ ਦੇ ਦਮੋਹ ਜ਼ਿਲੇ ਵਿਚ ਮੀਂਹ ਦੇ ਨਾਲ ਬਿਜਲੀ ਡਿੱਗਣ ਨਾਲ ਤਿੰਨ ਵੱਖ-ਵੱਖ ਘਟਨਾਵਾਂ ਵਿਚ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਸਣੇ 7 ਲੋਕਾਂ ਦੀ ਮੌਤ ਹੋ ਗਈ। ਬਿਹਾਰ ਦੇ 6 ਜ਼ਿਲਿਆਂ ਗੋਪਾਲਗੰਜ, ਭੋਜਪੁਰ ਅਤੇ ਰੋਹਤਾਸ ਵਿਚ ਤਿੰਨ-ਤਿੰਨ ਅਤੇ ਸਾਰਣ, ਕੈਮੂਰ ਅਤੇ ਵੈਸ਼ਾਲੀ ਵਿਚ ਦੋ-ਦੋ ਲੋਕ (ਕੁਲ 15) ਬਿਜਲੀ ਡਿੱਗਣ ਨਾਲ ਜਾਨ ਤੋਂ ਹੱਥ ਧੋ ਬੈਠੇ। ਉੱਤਰ ਪ੍ਰਦੇਸ਼ ਵਿਚ ਗਾਜ਼ੀਪੁਰ ਵਿਚ ਚਾਰ, ਕੌਸ਼ਾਂਬੀ ਵਿਚ ਤਿੰਨ, ਕੁਸ਼ੀਨਗਰ ਅਤੇ ਚਿੱਤਰਕੂਟ ਵਿਚ ਦੋ-ਦੋ ਜਦੋਂ ਕਿ ਜੌਨਪੁਰ ਅਤੇ ਚੰਦੌਲੀ ਵਿਚ ਇਕ-ਇਕ ਵਿਅਕਤੀ (ਕੁੱਲ 13) ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ।
 


author

Gurdeep Singh

Content Editor

Related News