ਆਮ ਆਦਮੀ ਨੂੰ ਮਿਲੇਗੀ ਵੱਡੀ ਰਾਹਤ! ਸਸਤੀਆਂ ਹੋ ਸਕਦੀਆਂ ਹਨ ਇਹ ਚੀਜ਼ਾਂ

Wednesday, Jul 02, 2025 - 02:29 PM (IST)

ਆਮ ਆਦਮੀ ਨੂੰ ਮਿਲੇਗੀ ਵੱਡੀ ਰਾਹਤ! ਸਸਤੀਆਂ ਹੋ ਸਕਦੀਆਂ ਹਨ ਇਹ ਚੀਜ਼ਾਂ

ਨੈਸ਼ਨਲ ਡੈਸਕ- ਕੇਂਦਰ ਸਰਕਾਰ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਵੱਡਾ ਕਦਮ ਚੁੱਕਣ 'ਤੇ ਵਿਚਾਰ ਕਰ ਰਹੀ ਹੈ। ਇਨਕਮ ਟੈਕਸ 'ਚ ਛੋਟ ਤੋਂ ਬਾਅਦ, ਹੁਣ ਸਰਕਾਰ ਜੀਐੱਸਟੀ ਦਰਾਂ 'ਚ ਵੱਡੀ ਕਟੌਤੀ ਕਰ ਸਕਦੀ ਹੈ। ਇਹ ਖ਼ਬਰ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈ ਹੈ। ਇਸ ਫੈਸਲੇ ਨਾਲ ਆਮ ਆਦਮੀ ਦੀਆਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਬਹੁਤ ਸਸਤੀਆਂ ਹੋ ਜਾਣਗੀਆਂ। ਖਾਸ ਕਰਕੇ ਉਨ੍ਹਾਂ ਚੀਜ਼ਾਂ 'ਤੇ ਜੀਐੱਸਟੀ ਘਟਾਉਣ ਦੀ ਤਿਆਰੀ ਹੈ ਜੋ ਆਮ ਤੌਰ 'ਤੇ ਮੱਧ ਅਤੇ ਘੱਟ ਆਮਦਨ ਵਰਗ ਦੇ ਘਰਾਂ 'ਚ ਵਰਤੀਆਂ ਜਾਂਦੀਆਂ ਹਨ ਅਤੇ ਜਿਨ੍ਹਾਂ 'ਤੇ ਇਸ ਸਮੇਂ 12 ਫੀਸਦੀ ਜੀਐੱਸਟੀ ਲੱਗਦਾ ਹੈ।

ਇਹ ਵੀ ਪੜ੍ਹੋ : 3,4,5,6,7 ਤੇ 8 ਜੁਲਾਈ ਤੱਕ ਭਾਰੀ ਬਾਰਿਸ਼ ਦਾ Alert, ਪੰਜਾਬ ਸਣੇ ਇਨ੍ਹਾਂ ਸੂਬਿਆਂ ਲਈ ਚਿਤਾਵਨੀ ਜਾਰੀ

ਕੀ ਬਦਲਾਅ ਹੋ ਸਕਦਾ ਹੈ?

ਸਰਕਾਰ ਇਸ ਸਬੰਧ 'ਚ 2 ਮੁੱਖ ਵਿਕਲਪਾਂ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ:

12 ਫੀਸਦੀ ਸਲੈਬ ਨੂੰ 5 ਫੀਸਦੀ ਤੱਕ ਲਿਆਉਣਾ: ਸਰਕਾਰ ਦਾ ਪਹਿਲਾ ਵਿਚਾਰ 12 ਫੀਸਦੀ GST ਸਲੈਬ 'ਚ ਆਉਣ ਵਾਲੇ ਜ਼ਿਆਦਾਤਰ ਸਮਾਨ ਨੂੰ ਸਿੱਧੇ 5 ਫੀਸਦੀ ਦੇ ਸਲੈਬ 'ਚ ਤਬਦੀਲ ਕਰਨਾ ਹੈ।

12 ਫੀਸਦੀ ਸਲੈਬ ਨੂੰ ਖਤਮ ਕਰਨਾ: ਦੂਜਾ ਵਿਕਲਪ 12 ਫੀਸਦੀ ਦੇ GST ਸਲੈਬ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ।

ਇਹ ਵੀ ਪੜ੍ਹੋ : Smart TV ਵੀ ਕਰ ਸਕਦਾ ਹੈ ਤੁਹਾਡੀ ਜਾਸੂਸੀ, ਬਚਣਾ ਹੈ ਤਾਂ ਤੁਰੰਤ ਕਰੋ ਇਹ Settings

ਇਹ ਸਮਾਨ ਸਸਤਾ ਹੋਵੇਗਾ

ਟੁੱਥ ਪਾਊਡਰ ਅਤੇ ਟੁੱਥਪੇਸਟ
ਛੱਤਰੀ
ਸਿਲਾਈ ਮਸ਼ੀਨ
ਪ੍ਰੈਸ਼ਰ ਕੁੱਕਰ ਅਤੇ ਭਾਂਡੇ
ਆਇਰਨ (ਪ੍ਰੈਸ)
ਗੀਜ਼ਰ
ਛੋਟੀ ਵਾਸ਼ਿੰਗ ਮਸ਼ੀਨ
ਸਾਈਕਲ
1000 ਰੁਪਏ ਤੋਂ ਉੱਪਰ ਦੇ ਕੱਪੜੇ
500 ਤੋਂ 1000 ਰੁਪਏ ਦੇ ਵਿਚਕਾਰ ਜੁੱਤੇ
ਜ਼ਿਆਦਾਤਰ ਟੀਕੇ
ਸਟੇਸ਼ਨਰੀ
ਟਾਈਲਾਂ
ਖੇਤੀ ਦੇ ਔਜਾਰ

ਇਹ ਕਦਮ ਆਮ ਆਦਮੀ ਲਈ ਇਕ ਵੱਡੀ ਰਾਹਤ ਹੋਵੇਗੀ, ਜਿਸ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ ; ਭਾਰੀ ਬਾਰਿਸ਼ ਮਗਰੋਂ ਪ੍ਰਸ਼ਾਸਨ ਨੇ ਸਕੂਲ-ਕਾਲਜ ਬੰਦ ਕਰਨ ਦੇ ਦਿੱਤੇ ਹੁਕਮ

ਸਰਕਾਰ 'ਤੇ ਵਿੱਤੀ ਬੋਝ ਪਵੇਗਾ, ਪਰ...

ਇਸ ਵੱਡੇ ਬਦਲਾਅ ਨਾਲ ਕੇਂਦਰ ਸਰਕਾਰ 'ਤੇ ਲਗਭਗ 40,000 ਤੋਂ 50,000 ਕਰੋੜ ਦਾ ਵਿੱਤੀ ਬੋਝ ਪੈਣ ਦੀ ਉਮੀਦ ਹੈ। ਕੇਂਦਰ ਸਰਕਾਰ ਇਸ ਚੁਣੌਤੀ ਲਈ ਤਿਆਰ ਹੈ ਅਤੇ ਇਸ ਦੇ ਲਈ ਜ਼ਰੂਰੀ ਪ੍ਰਬੰਧ ਕਰਨ ਦੀ ਯੋਜਨਾ ਬਣਾ ਰਹੀ ਹੈ। ਸਰਕਾਰ ਦਾ ਮੰਨਣਾ ਹੈ ਕਿ ਜੀਐੱਸਟੀ ਦਰਾਂ ਘਟਾਉਣ ਨਾਲ ਖਪਤ ਵਧੇਗੀ, ਜਿਸ ਨਾਲ ਆਉਣ ਵਾਲੇ ਸਾਲਾਂ 'ਚ ਮਾਲੀਆ ਵੀ ਵਧੇਗਾ ਅਤੇ ਇਸ ਵਿੱਤੀ ਬੋਝ ਦੀ ਭਰਪਾਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਹਾਲ ਹੀ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਕ ਇੰਟਰਵਿਊ 'ਚ ਇਹ ਵੀ ਸੰਕੇਤ ਦਿੱਤਾ ਸੀ ਕਿ ਸਰਕਾਰ ਜੀਐੱਸਟੀ ਦਰਾਂ ਨੂੰ ਘਟਾਉਣ ਲਈ ਕੰਮ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News