ਫੜਿਆ ਗਿਆ ''ਦਾਰੂ ਦੇ ਨਾਲ ਚਿਪਸ ਵੀ ਰੱਖਿਆ ਕਰੋ'' ਲਿਖਣ ਵਾਲਾ ਚੋਰ, ਇੰਝ ਚੜ੍ਹਿਆ ਪੁਲਸ ਅੜਿੱਕੇ
Thursday, Apr 09, 2026 - 05:22 PM (IST)
ਨੈਸ਼ਨਲ ਡੈਸਕ : ਰਾਜਸਥਾਨ ਦੇ ਜੈਸਲਮੇਰ ਵਿੱਚ ਪੁਲਸ ਨੇ ਇੱਕ ਅਜਿਹੇ ਸ਼ਾਤਰ ਤੇ ਅਨੋਖੇ ਚੋਰ ਨੂੰ ਗ੍ਰਿਫਤਾਰ ਕੀਤਾ ਹੈ, ਜੋ ਨਾ ਸਿਰਫ ਕੀਮਤੀ ਸਾਮਾਨ ਚੋਰੀ ਕਰਦਾ ਸੀ, ਸਗੋਂ ਵਾਰਦਾਤ ਵਾਲੀ ਥਾਂ 'ਤੇ ਅਜੀਬੋ-ਗਰੀਬ ਮੈਸੇਜ ਵੀ ਛੱਡਦਾ ਸੀ। ਇਸ ਚੋਰ ਦੀ ਪਛਾਣ ਤੇਜਾਰਾਮ ਸੁਥਾਰ ਵਜੋਂ ਹੋਈ ਹੈ, ਜੋ ਖੁਦ ਨੂੰ 'ਬਿਹਾਰੀ ਬਾਬੂ' ਕਹਾਉਣਾ ਪਸੰਦ ਕਰਦਾ ਹੈ। ਇਹ ਮਾਮਲਾ 31 ਜਨਵਰੀ ਦੀ ਰਾਤ ਦਾ ਹੈ, ਜਦੋਂ ਆਈ.ਜੀ.ਐਨ.ਪੀ. ਕਾਲੋਨੀ ਵਿੱਚ ਇੱਕ ਸਹਾਇਕ ਇੰਜੀਨੀਅਰ ਦੇ ਸਰਕਾਰੀ ਘਰ ਵਿੱਚ ਚੋਰੀ ਹੋਈ ਸੀ। ਚੋਰ ਨੇ ਉੱਥੋਂ ਲੈਪਟਾਪ, ਟੀਵੀ, ਪਰਫਿਊਮ ਅਤੇ ਬ੍ਰਾਂਡਿਡ ਕੱਪੜੇ ਚੋਰੀ ਕੀਤੇ। ਪਰ ਹੈਰਾਨੀ ਉਦੋਂ ਹੋਈ ਜਦੋਂ ਘਰ ਦੀ ਕੰਧ 'ਤੇ ਲਿਪਸਟਿਕ ਨਾਲ ਲਿਖਿਆ ਇੱਕ ਮੈਸੇਜ ਮਿਲਿਆ।
ਚੋਰ ਨੇ ਲਿਖਿਆ ਸੀ- "ਜੇ ਘਰ ਵਿੱਚ ਦਾਰੂ ਰੱਖ ਰਹੇ ਹੋ ਤਾਂ ਨਾਲ ਆਲੂ ਦੇ ਚਿਪਸ ਵੀ ਰੱਖਿਆ ਕਰੋ"। ਇੰਨਾ ਹੀ ਨਹੀਂ, ਉਸ ਨੇ ਪੁਲਸ ਨੂੰ ਚੁਣੌਤੀ ਦਿੰਦੇ ਹੋਏ ਲਿਖਿਆ ਕਿ ਥਾਣੇ ਰਿਪੋਰਟ ਕਰ ਕੇ ਵਕਤ ਬਰਬਾਦ ਨਾ ਕਰਨਾ। ਪੁਲਸ ਪੁੱਛਗਿੱਛ ਵਿੱਚ ਖੁਲਾਸਾ ਹੋਇਆ ਕਿ ਤੇਜਾਰਾਮ ਚੋਰੀ ਕਰਨ ਤੋਂ ਬਾਅਦ ਤੁਰੰਤ ਭੱਜਦਾ ਨਹੀਂ ਸੀ। ਉਹ ਵਾਰਦਾਤ ਵਾਲੀ ਥਾਂ 'ਤੇ 2-3 ਘੰਟੇ ਰੁਕਦਾ, ਫਰਿੱਜ ਵਿੱਚੋਂ ਕੱਢ ਕੇ ਆਰਾਮ ਨਾਲ ਖਾਣਾ ਖਾਂਦਾ ਅਤੇ ਘਰ ਵਿੱਚ ਮੌਜੂਦ ਬ੍ਰਾਂਡਿਡ ਪਰਫਿਊਮ ਤੇ ਕੱਪੜਿਆਂ ਦੀ ਵਰਤੋਂ ਵੀ ਕਰਦਾ ਸੀ।
18 ਮਾਮਲੇ ਪਹਿਲਾਂ ਹੀ ਹਨ ਦਰਜ
ਪੁਲਸ ਨੇ ਤਕਨੀਕੀ ਜਾਂਚ ਦੇ ਆਧਾਰ 'ਤੇ ਤੇਜਾਰਾਮ ਨੂੰ ਜੋਧਪੁਰ ਤੋਂ ਗ੍ਰਿਫਤਾਰ ਕੀਤਾ ਹੈ ਤੇ ਉਸ ਕੋਲੋਂ ਚੋਰੀ ਕੀਤਾ ਲੈਪਟਾਪ ਵੀ ਬਰਾਮਦ ਕਰ ਲਿਆ ਹੈ। ਪਤਾ ਲੱਗਾ ਹੈ ਕਿ ਉਸ ਖਿਲਾਫ ਪਹਿਲਾਂ ਹੀ 18 ਚੋਰੀ ਦੇ ਮਾਮਲੇ ਦਰਜ ਹਨ। ਉਹ ਅਕਸਰ ਅਦਾਲਤ 'ਚ ਆਪਣਾ ਜ਼ੁਰਮ ਕਬੂਲ ਕਰ ਲੈਂਦਾ ਹੈ ਤੇ ਸਜ਼ਾ ਕੱਟ ਕੇ ਬਾਹਰ ਆਉਣ ਤੋਂ ਬਾਅਦ ਫਿਰ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਫਿਲਹਾਲ ਪੁਲਿਸ ਉਸ ਨੂੰ ਰਿਮਾਂਡ 'ਤੇ ਲੈ ਕੇ ਹੋਰ ਚੋਰੀਆਂ ਬਾਰੇ ਪੁੱਛਗਿੱਛ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
