''ਥਰਮਾਕੋਲ ਨਾਲ ਬਣਿਆ ਪੁਲ਼...'', ਸੋਸ਼ਲ ਮੀਡੀਆ ''ਤੇ ਵਾਇਰਲ ਵੀਡੀਓ ਨੇ ਛੇੜੀ ਨਵੀਂ ਬਹਿਸ

Saturday, Mar 21, 2026 - 06:37 PM (IST)

''ਥਰਮਾਕੋਲ ਨਾਲ ਬਣਿਆ ਪੁਲ਼...'', ਸੋਸ਼ਲ ਮੀਡੀਆ ''ਤੇ ਵਾਇਰਲ ਵੀਡੀਓ ਨੇ ਛੇੜੀ ਨਵੀਂ ਬਹਿਸ

ਪਟਨਾ: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਵਿਅਕਤੀ ਪੁਲ਼ ਤੋਂ ਥਰਮਾਕੋਲ ਦੀ ਪਰਤ ਲਾਹ ਕੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਰਿਹਾ ਹੈ। ਹਾਲਾਂਕਿ, ਵੀਡੀਓ 'ਤੇ ਕੁਮੈਂਟਸ ਵਿਚ ਯੂਜ਼ਰਸ ਇਸ ਨੂੰ 'ਸਟੈਂਡਰਡ ਕੰਸਟ੍ਰਕਸ਼ਨ ਟੈਕਨੀਕ' ਆਖ਼ ਰਹੇ ਹਨ। 

 
 
 
 
 
 
 
 
 
 
 
 
 
 
 
 

A post shared by Riyal Genz India (@riyalgenzindia)

ਦਰਅਸਲ, ਇਹ ਵੀਡੀਓ ਬਿਹਾਰ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿਚ ਇਕ ਵਿਅਕਤੀ ਪੁਲ਼ ਦੇ ਢਾਂਚੇ ਵਿਚੋਂ ਥਰਮਾਕੋਲ ਕੱਢਦਾ ਹੋਇਆ ਇਸ ਨੂੰ ਸਰਕਾਰੀ ਭ੍ਰਿਸ਼ਟਾਚਾਰ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਦਾ ਸਬੂਤ ਦੱਸ ਰਿਹਾ ਹੈ। ਹਾਲਾਂਕਿ, ਇਸ ਮਾਮਲੇ ਵਿਚ ਇੰਟਰਨੈੱਟ ਯੂਜ਼ਰਸ ਨੇ ਵਿਅਕਤੀ ਦਾ ਸਾਥ ਦੇਣ ਦੀ ਬਜਾਏ ਅਧਿਕਾਰੀਆਂ ਅਤੇ ਇੰਜੀਨੀਅਰਿੰਗ ਵਿਗਿਆਨ ਦਾ ਬਚਾਅ ਕੀਤਾ ਹੈ। ਵਾਇਰਲ ਵੀਡੀਓ ਵਿਚ ਇਕ ਵਿਅਕਤੀ ਪੁਲ਼ ਦੇ ਇਕ ਹਿੱਸੇ ਵਿਚੋਂ ਥਰਮਾਕੋਲ ਦੀਆਂ ਪਰਤਾਂ ਪੁੱਟਦਾ ਨਜ਼ਰ ਆ ਰਿਹਾ ਹੈ। ਉਹ ਲਗਾਤਾਰ ਸਰਕਾਰ ਨੂੰ ਨਿਸ਼ਾਨਾ ਬਣਾ ਰਿਹਾ ਸੀ ਕਿ ਪੁਲ਼ ਦੇ ਨਿਰਮਾਣ ਵਿਚ ਘਟੀਆ ਸਮੱਗਰੀ ਅਤੇ ਥਰਮਾਕੋਲ ਦੀ ਵਰਤੋਂ ਕੀਤੀ ਗਈ ਹੈ।

ਲੋਕਾਂ ਨੇ ਦਿੱਤੀ ਤਕਨੀਕੀ ਦਲੀਲ

ਵੀਡੀਓ ਦੇ ਵਾਇਰਲ ਹੁੰਦੇ ਹੀ ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਨੂੰ 'ਸਟੈਂਡਰਡ ਕੰਸਟ੍ਰਕਸ਼ਨ ਟੈਕਨੀਕ' ਕਰਾਰ ਦਿੱਤਾ। ਮਾਹਿਰਾਂ ਅਤੇ ਜਾਗਰੂਕ ਯੂਜ਼ਰਸ ਨੇ ਕੁਮੈਂਟ ਕਰਦਿਆਂ ਸਮਝਾਇਆ ਕਿ ਪੁਲ ਦੇ 'ਐਕਸਪੈਂਸ਼ਨ ਜੁਆਇੰਟਸ' ਵਿਚ ਥਰਮੋਕੋਲ ਦੀ ਵਰਤੋਂ 'ਕੁਸ਼ਨਿੰਗ' ਵਜੋਂ ਕੀਤੀ ਜਾਂਦੀ ਹੈ। ਇਹ ਤਕਨੀਕ ਤਾਪਮਾਨ ਵਿਚ ਬਦਲਾਅ ਜਾਂ ਨਮੀ ਕਾਰਨ ਕੰਕਰੀਟ ਦੇ ਫੈਲਣ ਅਤੇ ਸੁੰਗੜਨ ਦੀ ਪ੍ਰਕਿਰਿਆ ਦੌਰਾਨ ਢਾਂਚੇ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਕਰਦੀ ਹੈ।ਫਿਲਹਾਲ, ਇਹ ਵੀਡੀਓ ਇੰਟਰਨੈੱਟ 'ਤੇ ਚਰਚਾ ਦਾ ਕੇਂਦਰ ਬਣੀ ਹੋਈ ਹੈ।


author

Anmol Tagra

Content Editor

Related News