10-10 ਦੇ ਸਿੱਕਿਆਂ ਨਾਲ ਖਰੀਦੀ ਸਕੂਟਰੀ ! ਪੈਸੇ ਗਿਣ-ਗਿਣ ਸ਼ੋਅਰੂਮ ਵਾਲੇ ਵੀ ਹੋ ਗਏ ਕਮਲੇ, ਵੀਡੀਓ ਵਾਇਰਲ
Tuesday, Oct 13, 2026 - 04:47 PM (IST)
ਨੈਸ਼ਨਲ ਡੈਸਕ : ਤੇਲੰਗਾਨਾ ਦੇ ਮਾਂਚੇਰੀਅਲ ਜ਼ਿਲ੍ਹੇ ਦੇ ਲਕਸ਼ੇਟੀਪੇਟ ਤੋਂ ਬਚਤ ਤੇ ਦ੍ਰਿੜ ਇਰਾਦੇ ਦੀ ਇੱਕ ਅਨੋਖੀ ਮਿਸਾਲ ਸਾਹਮਣੇ ਆਈ ਹੈ। ਇੱਥੋਂ ਦੇ 51 ਸਾਲਾ ਪਾਦਰੀ ਬੀ. ਰਵੀ ਜੋਸਫ ਨੇ ਪਿਛਲੇ ਤਿੰਨ ਸਾਲਾਂ ਤੋਂ ਰੋਜ਼ਾਨਾ ਦੀ ਖਰੀਦਦਾਰੀ ਤੋਂ ਬਚੇ 10 ਰੁਪਏ ਦੇ ਸਿੱਕੇ ਇਕੱਠੇ ਕਰਕੇ 1.23 ਲੱਖ ਰੁਪਏ ਦੀ ਨਵੀਂ ਹੋਂਡਾ ਐਕਟਿਵਾ ਸਕੂਟੀ ਖਰੀਦੀ ਹੈ। ਇਸ ਸਬੰਧੀ ਰਵੀ ਜੋਸਫ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਰਕਮ ਇਕੋ ਵਾਰ ਵੱਡੀ ਬਚਤ ਕਰਕੇ ਨਹੀਂ, ਸਗੋਂ ਆਪਣੀ ਰੋਜ਼ਾਨਾ ਦੀ ਖਰੀਦਦਾਰੀ ਤੋਂ ਬਚੇ ਸਿੱਕਿਆਂ ਤੋਂ ਇਕੱਠੀ ਕੀਤੀ ਹੈ। ਰਾਸ਼ਨ, ਸਬਜ਼ੀਆਂ ਜਾਂ ਹੋਰ ਘਰੇਲੂ ਸਮਾਨ ਖਰੀਦਣ ਤੋਂ ਬਾਅਦ ਛੁੱਟੇ ਵਜੋਂ ਮਿਲੇ 10 ਰੁਪਏ ਦੇ ਹਰੇਕ ਸਿੱਕੇ ਨੂੰ ਉਹ ਅਲੱਗ ਰੱਖਦੇ ਸਨ। ਹੌਲੀ-ਹੌਲੀ ਇਹ ਬਚਤ 12,300 ਸਿੱਕਿਆਂ ਵਿੱਚ ਬਦਲ ਗਈ, ਜਿਨ੍ਹਾਂ ਦਾ ਕੁੱਲ ਮੁੱਲ 1,23,000 ਰੁਪਏ ਬਣਿਆ।
ਰਵੀ ਜੋਸਫ ਲੰਮੇ ਸਮੇਂ ਤੋਂ ਰੋਇਲ ਐਨਫੀਲਡ ਬੁਲੇਟ ਖਰੀਦਣਾ ਚਾਹੁੰਦੇ ਸਨ, ਪਰ ਆਰਥਿਕ ਤੰਗੀ ਕਾਰਨ ਉਹ ਸੰਭਵ ਨਹੀਂ ਹੋ ਸਕਿਆ। ਬਾਅਦ ਵਿੱਚ ਉਨ੍ਹਾਂ ਨੇ ਆਪਣੀ ਜਮ੍ਹਾਂ ਪੂੰਜੀ ਨਾਲ ਸਕੂਟੀ ਖਰੀਦਣ ਦਾ ਫੈਸਲਾ ਕੀਤਾ। ਬਾਜ਼ਾਰ ਵਿੱਚ 10 ਰੁਪਏ ਦੇ ਸਿੱਕੇ ਅਮਾਨਯ ਹੋਣ ਦੀਆਂ ਅਫਵਾਹਾਂ ਕਾਰਨ ਪਰਿਵਾਰ ਵਾਲਿਆਂ ਨੇ ਵੀ ਉਨ੍ਹਾਂ ਨੂੰ ਸਿੱਕੇ ਜੋੜਨ ਤੋਂ ਮਨ੍ਹਾ ਕੀਤਾ ਸੀ, ਪਰ ਪਰਿਵਾਰਕ ਸ਼ੰਕਾਵਾਂ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਬਚਤ ਜਾਰੀ ਰੱਖੀ।
ਜਦੋਂ ਰਵੀ ਜੋਸਫ ਆਪਣੇ ਪਰਿਵਾਰ ਨਾਲ ਲਕਸ਼ੇਟੀਪੇਟ ਸਥਿਤ ਜਗਦੰਬਾ ਹੋਂਡਾ ਸ਼ੋਅਰੂਮ ਵਿੱਚ ਬੋਰੀਆਂ ਵਿੱਚ ਸਿੱਕੇ ਲੈ ਕੇ ਪਹੁੰਚੇ, ਤਾਂ ਸ਼ੋਅਰੂਮ ਦਾ ਸਟਾਫ ਵੀ ਹੈਰਾਨ ਰਹਿ ਗਿਆ। ਸ਼ੋਅਰੂਮ ਦੇ ਕਰਮਚਾਰੀਆਂ ਨੂੰ ਕੁੱਲ 12,300 ਸਿੱਕਿਆਂ ਦੀ ਗਿਣਤੀ ਕਰਨ ਅਤੇ 1.23 ਲੱਖ ਰੁਪਏ ਦੀ ਪੁਸ਼ਟੀ ਕਰਨ ਲਈ ਲਗਭਗ ਦੋ ਘੰਟੇ ਦਾ ਸਮਾਂ ਲੱਗਿਆ। ਸ਼ੋਅਰੂਮ ਵਿੱਚ ਸਿੱਕਿਆਂ ਨਾਲ ਭੁਗਤਾਨ ਕਰਨ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿੱਥੇ ਲੋਕ ਪਾਦਰੀ ਦੀ ਇਸ ਬਚਤ ਦੀ ਆਦਤ ਅਤੇ ਅਟੁੱਟ ਸੰਕਲਪ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
