ਜੰਮੂ ਕਸ਼ਮੀਰ ''ਚ ਕੋਰੋਨਾ ਦੇ 149 ਮਾਮਲੇ ਆਏ ਸਾਹਮਣੇ, ਗਿਣਤੀ 5,555 ਹੋਈ

Friday, Jun 19, 2020 - 12:46 AM (IST)

ਜੰਮੂ ਕਸ਼ਮੀਰ ''ਚ ਕੋਰੋਨਾ ਦੇ 149 ਮਾਮਲੇ ਆਏ ਸਾਹਮਣੇ, ਗਿਣਤੀ 5,555 ਹੋਈ

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਵੀਰਵਾਰ ਨੂੰ ਪੰਜ ਪੁਲਸ ਕਰਮਚਾਰੀਆਂ ਸਮੇਤ 149 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਜਿਸ ਨਾਲ ਪੀੜਤ ਦੇ ਕੁੱਲ ਮਾਮਲਿਆਂ ਦੀ ਗਿਣਤੀ 5,555 ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਦੇ ਤਾਜ਼ਾ ਆਏ ਮਾਮਲਿਆਂ 'ਚ 49 ਜੰਮੂ ਦੇ ਹਨ ਤੇ 100 ਕਸ਼ਮੀਰ ਦੇ ਹਨ। ਵੀਰਵਾਰ ਨੂੰ ਸਾਹਮਣੇ ਆਏ ਮਾਮਲਿਆਂ 'ਚ 44 ਕੋਰੋਨਾ ਦੇ ਉਹ ਹਨ ਜੋ ਹਾਲ ਹੀ 'ਚ ਜੰਮੂ-ਕਸ਼ਮੀਰ ਵਾਪਸ ਆਏ ਹਨ। ਇਕ ਅਧਿਕਾਰੀ ਨੇ ਕਿਹਾ ਕਿ ਕੋਰੋਨਾ ਦੇ ਮਾਮਲਿਆਂ 'ਚ ਜੰਮੂ ਪੁਲਸ ਦੇ ਪੰਜ ਪੁਲਸ ਕਰਮਚਾਰੀ ਵੀ ਸ਼ਾਮਲ ਹਨ। ਸੰਘ ਸ਼ਾਸਤ ਪ੍ਰਦੇਸ਼ 'ਚ ਕੋਵਿਡ-19 ਨਾਲ ਹੁਣ ਤੱਕ 72 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Gurdeep Singh

Content Editor

Related News