ਭਾਜਪਾ ਦਾ ਸਪੀਕਰ ਨਹੀਂ ਹੋਣਾ ਚਾਹੀਦਾ : ਸੰਜੇ ਸਿੰਘ

06/08/2024 5:51:51 PM

ਲਖਨਊ (ਵਾਰਤਾ)- ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੀ ਨਵੀਂ ਸਰਕਾਰ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਸਪੀਕਰ ਨਹੀਂ ਹੋਣਾ ਚਾਹੀਦਾ। ਸੰਜੇ ਸਿੰਘ ਨੇ ਸ਼ਨੀਵਾਰ ਨੂੰ ਇੱਥੇ ਪਾਰਟੀ ਹੈੱਡ ਕੁਆਰਟਰ 'ਚ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਭਾਜਪਾ ਦਾ ਸਪੀਕਰ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਭਾਜਪਾ ਆਸਾਨੀ ਨਾਲ ਪਾਰਟੀਆਂ ਤੋੜੇਗੀ, ਸੰਸਦ ਮੈਂਬਰਾਂ ਨੂੰ ਮੁਅੱਤਲ ਕਰੇਗੀ, ਸੰਵਿਧਾਨ ਵਿਰੋਧੀ ਬਿੱਲ ਪਾਸ ਕਰੇਗੀ। ਉਨ੍ਹਾਂ ਕਿਹਾ ਕਿ 2014 ਦੀ ਤੁਲਨਾ 'ਚ ਭਾਜਪਾ ਦੀਆਂ 160 ਸੀਟਾਂ ਘੱਟ ਆਈਆਂ ਅਤੇ 2019 ਦੀ ਤੁਲਨਾ 'ਚ 63 ਸੀਟਾਂ ਘੱਟ ਆਈਆਂ। ਇਹ ਜਨਾਦੇਸ਼ ਦੇਸ਼ ਦੀ ਜਨਤਾ ਨੇ ਬੇਰੁਜ਼ਗਾਰੀ, ਮਹਿੰਗਾਈ, ਅਗਨੀਵੀਰ ਯੋਜਨਾ ਖ਼ਿਲਾਫ਼ ਦਿੱਤਾ ਹੈ। ਸੰਵਿਧਾਨ ਅਤੇ ਰਾਖਵਾਂਕਰਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਦੇ ਖ਼ਿਲਾਫ਼ ਦਿੱਤਾ ਹੈ। ਭਾਜਪਾ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ।

ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਭਾਜਪਾ ਕਿਸੇ ਦੀ ਸਕੀ ਨਹੀਂ ਹੈ। ਅਯੁੱਧਿਆ 'ਚ ਹਾਰ ਜਾਣ ਤੋਂ ਬਾਅਦ ਹੁਣ ਅਯੁੱਧਿਆ ਵਾਸੀਆਂ ਨੂੰ ਭਾਜਪਾ ਵਾਲੇ ਗਾਲ੍ਹਾਂ ਕੱਢ ਰਹੇ ਹਨ। ਉੱਤਰ ਪ੍ਰਦੇਸ਼ ਦੀਆਂ ਤਿੰਨ ਸੀਟਾਂ 'ਤੇ ਧਾਂਦਲੀ ਦਾ ਖ਼ਦਸ਼ਾ ਜਤਾਉਂਦੇ ਹੋਏ ਸੰਜੇ ਸਿੰਘ ਨੇ ਕਿਹਾ ਕਿ ਫਰੂਖਾਬਾਦ, ਬਾਂਸਗਾਂਵ ਅਤੇ ਫੂਲਪੁਰ ਦੀਆਂ ਸੀਟਾਂ 'ਤੇ ਭਾਜਪਾ ਦੇ ਜਿੱਤ ਦਾ ਅੰਤਰ 2 ਤੋਂ 4 ਹਜ਼ਾਰ ਹੈ। ਗਿਣਤੀ ਦੇ ਅੰਤਿਮ ਸਮੇਂ ਬਿਜਲੀ ਕੱਟ ਦਿੱਤੀ ਗਈ ਸੀ। ਉਨ੍ਹਾਂ ਕਿਹਾ,''ਇਹ ਐੱਨ.ਡੀ.ਏ. ਦੀ ਸਰਕਾਰ 13 ਮਹੀਨੇ ਵੀ ਚੱਲ ਸਕਦੀ ਹੈ 6 ਮਹੀਨੇ ਵੀ ਅਤੇ 13 ਦਿਨ ਵੀ। ਬਹੁਤ ਜਲਦੀ ਇਨ੍ਹਾਂ ਦੀ ਵਿਦਾਈ ਹੋ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News