ਤੁਸੀਂ ਵੀ ਕਰਦੇ ਹੋ Online Payment? ਅਗਲੇ ਹਫਤੇ UPI ''ਚ ਹੋਣ ਵਾਲਾ ਹੈ ਵੱਡਾ ਬਦਲਾਅ, ਜਾਣੋ ਕੀ ਹੈ ਖਾਸ

Monday, Sep 16, 2024 - 09:21 AM (IST)

ਤੁਸੀਂ ਵੀ ਕਰਦੇ ਹੋ Online Payment? ਅਗਲੇ ਹਫਤੇ UPI ''ਚ ਹੋਣ ਵਾਲਾ ਹੈ ਵੱਡਾ ਬਦਲਾਅ, ਜਾਣੋ ਕੀ ਹੈ ਖਾਸ

ਨਵੀਂ ਦਿੱਲੀ : ਤੁਸੀਂ ਵੀ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਦੀ ਵਰਤੋਂ ਕਰਦੇ ਹੋਵੋਗੇ। UPI 'ਚ ਜਲਦ ਹੀ ਵੱਡਾ ਬਦਲਾਅ ਹੋਣ ਵਾਲਾ ਹੈ। ਸਰਕਾਰ ਨੇ ਸਰਕੂਲਰ 'ਚ ਕਿਹਾ ਸੀ ਕਿ ਟੈਕਸਦਾਤਾ ਜਲਦ ਹੀ UPI ਰਾਹੀਂ 5 ਲੱਖ ਰੁਪਏ ਤੱਕ ਦਾ ਟੈਕਸ ਅਦਾ ਕਰ ਸਕਦੇ ਹਨ। ਪਹਿਲਾਂ ਇਹ ਸੀਮਾ ਬਹੁਤ ਘੱਟ ਸੀ। ਇਸ ਬਦਲਾਅ ਨਾਲ ਲੱਖਾਂ ਟੈਕਸਦਾਤਿਆਂ ਨੂੰ ਵੱਡੀ ਰਾਹਤ ਮਿਲੇਗੀ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਦੇਸ਼ ਦੇ ਲੱਖਾਂ ਟੈਕਸਦਾਤਿਆਂ ਦੀ ਮਦਦ ਲਈ UPI ਦੀ ਵਰਤੋਂ ਕਰਦੇ ਹੋਏ ਟੈਕਸ ਭੁਗਤਾਨਾਂ ਲਈ ਲੈਣ-ਦੇਣ ਦੀ ਸੀਮਾ ਵਧਾ ਦਿੱਤੀ ਹੈ।

NPCI ਦੁਆਰਾ 24 ਅਗਸਤ 2024 ਨੂੰ ਸਰਕੂਲਰ ਜਾਰੀ ਕੀਤਾ ਗਿਆ ਸੀ। ਇਹ ਕਿਹਾ ਗਿਆ ਸੀ ਕਿ UPI ਇੱਕ ਤਰਜੀਹੀ ਭੁਗਤਾਨ ਵਿਧੀ ਦੇ ਰੂਪ ਵਿੱਚ ਉਭਰ ਰਿਹਾ ਹੈ, ਇਸ ਲਈ ਖਾਸ ਸ਼੍ਰੇਣੀਆਂ ਲਈ UPI ਵਿਚ ਪ੍ਰਤੀ ਲੈਣ-ਦੇਣ ਸੀਮਾ ਨੂੰ ਵਧਾਉਣ ਦੀ ਲੋੜ ਹੈ। ਸਰਕੂਲਰ ਵਿਚ ਅੱਗੇ ਕਿਹਾ ਗਿਆ ਹੈ ਕਿ ਅਦਾਰਿਆਂ ਲਈ ਯੂਪੀਆਈ ਵਿਚ ਪ੍ਰਤੀ ਲੈਣ-ਦੇਣ ਦੀ ਸੀਮਾ ਟੈਕਸ ਭੁਗਤਾਨ ਲਈ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ।

NPCI ਨੇ ਬੈਂਕਾਂ ਨੂੰ ਦਿੱਤੇ ਨਿਰਦੇਸ਼
NPCI ਨੇ ਬੈਂਕਾਂ, ਭੁਗਤਾਨ ਸੇਵਾ ਪ੍ਰਦਾਤਾਵਾਂ ਅਤੇ UPI ਐਪਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ MCC 9311 ਸ਼੍ਰੇਣੀ ਦੇ ਪ੍ਰਮਾਣਿਤ ਵਪਾਰੀਆਂ ਲਈ ਲੈਣ-ਦੇਣ ਦੀ ਸੀਮਾ ਵਧਾਈ ਜਾਵੇ। NPCI ਨੇ ਕਿਹਾ ਕਿ ਟੈਕਸਦਾਤਾਵਾਂ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਟੈਕਸ ਭੁਗਤਾਨ ਸ਼੍ਰੇਣੀਆਂ ਲਈ ਵਧੀ ਹੋਈ ਸੀਮਾ ਲਈ ਭੁਗਤਾਨ ਮੋਡ ਵਜੋਂ UPI ਯੋਗ ਹੈ।

ਇਹ ਸੀਮਾ ਕਦੋਂ ਤੱਕ ਲਾਗੂ ਰਹੇਗੀ?
NPCI ਨੇ ਬੈਂਕਾਂ, ਭੁਗਤਾਨ ਸੇਵਾ ਪ੍ਰਦਾਤਾਵਾਂ ਅਤੇ UPI ਐਪਸ ਨੂੰ 15 ਸਤੰਬਰ ਤੱਕ ਵਧੀ ਹੋਈ ਟੈਕਸ ਭੁਗਤਾਨ ਸੀਮਾ ਨੂੰ ਲਾਗੂ ਕਰਨ ਲਈ ਕਿਹਾ ਹੈ। ਇਸ ਦਾ ਮਤਲਬ ਹੈ ਕਿ 16 ਸਤੰਬਰ ਤੋਂ ਤੁਸੀਂ 5 ਲੱਖ ਰੁਪਏ ਦਾ ਟੈਕਸ ਭੁਗਤਾਨ ਕਰਨ ਲਈ UPI ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ, ਵਿਅਕਤੀ ਹੁਣ ਹੋਰ ਸ਼੍ਰੇਣੀਆਂ ਲਈ ਵੀ ਪ੍ਰਤੀ ਲੈਣ-ਦੇਣ 5 ਲੱਖ ਰੁਪਏ ਤੱਕ ਦਾ UPI ਭੁਗਤਾਨ ਕਰ ਸਕਦੇ ਹਨ।

ਇਨ੍ਹਾਂ ਸੇਵਾਵਾਂ ਲਈ ਵੀ ਕਰ ਸਕਦੇ ਹੋ 5 ਲੱਖ ਰੁਪਏ ਤੱਕ ਦਾ ਭੁਗਤਾਨ
ਹਸਪਤਾਲਾਂ ਅਤੇ ਸਿੱਖਿਆ ਸੰਸਥਾਵਾਂ, IPO ਅਤੇ RBI ਦੀਆਂ ਰਿਟੇਲ ਸਿੱਧੀਆਂ ਸਕੀਮਾਂ ਲਈ 5 ਲੱਖ ਰੁਪਏ ਤੱਕ ਦਾ UPI ਭੁਗਤਾਨ ਵੀ ਕੀਤਾ ਜਾ ਸਕਦਾ ਹੈ। ਪਰ ਧਿਆਨ ਦੇਣ ਯੋਗ ਹੈ ਕਿ ਇਹ ਕੁਝ ਲੈਣ-ਦੇਣ 'ਤੇ ਹੀ ਲਾਗੂ ਹੋਵੇਗਾ। ਇਸ ਤੋਂ ਇਲਾਵਾ, ਤੁਹਾਨੂੰ ਆਪਣੇ ਬੈਂਕ ਅਤੇ UPI ਨਾਲ ਇਹ ਦੇਖਣ ਦੀ ਲੋੜ ਹੁੰਦੀ ਹੈ ਕਿ ਉਹ ਕਿਹੜੀ ਸੀਮਾ ਦੀ ਇਜਾਜ਼ਤ ਦਿੰਦੇ ਹਨ।

ਕਿਹੜੀਆਂ ਸੇਵਾਵਾਂ ਦੀ ਸੀਮਾ ਕੀ ਹੈ?
ਜ਼ਿਆਦਾਤਰ ਪੀਅਰ-ਟੂ-ਪੀਅਰ ਲੈਣ-ਦੇਣ ਲਈ 1 ਲੱਖ ਰੁਪਏ ਤੱਕ ਦੀ UPI ਸੀਮਾ ਦਿੱਤੀ ਗਈ ਹੈ। ਹਾਲਾਂਕਿ, ਇਹ ਬੈਂਕ ਤੈਅ ਕਰਦੇ ਹਨ ਕਿ ਉਨ੍ਹਾਂ ਦੀ UPI ਸੀਮਾ ਕੀ ਹੋਵੇਗੀ। ਉਦਾਹਰਨ ਲਈ, ਇਲਾਹਾਬਾਦ ਬੈਂਕ 25000 ਰੁਪਏ ਤੱਕ UPI ਭੁਗਤਾਨ ਕਰਨ ਦੀ ਸੀਮਾ ਦਿੰਦਾ ਹੈ। ਜਦੋਂ ਕਿ HDFC ਬੈਂਕ ਅਤੇ ICICI ਬੈਂਕ ਨੇ 1 ਲੱਖ ਰੁਪਏ ਦੀ ਸੀਮਾ ਤੈਅ ਕੀਤੀ ਹੈ। ਜਦੋਂ ਕਿ ਪੂੰਜੀ ਬਾਜ਼ਾਰ, ਕੁਲੈਕਸ਼ਨ, ਬੀਮਾ ਅਤੇ ਵਿਦੇਸ਼ੀ ਲੈਣ-ਦੇਣ ਲਈ UPI ਦੀ ਸੀਮਾ 2 ਲੱਖ ਰੁਪਏ ਤੱਕ ਹੈ।


author

Baljit Singh

Content Editor

Related News