ਵਕਫ਼ ਬੋਰਡ ’ਚ ਸੁਧਾਰ ਦੀ ਲੋੜ, ਬਿੱਲ ਪਾਸ ਹੋਣਾ ਇਸ ਦਿਸ਼ਾ ’ਚ ਠੋਸ ਕਦਮ : ਬਿਹਾਰ ਦੇ ਰਾਜਪਾਲ

Saturday, Apr 05, 2025 - 11:11 PM (IST)

ਵਕਫ਼ ਬੋਰਡ ’ਚ ਸੁਧਾਰ ਦੀ ਲੋੜ, ਬਿੱਲ ਪਾਸ ਹੋਣਾ ਇਸ ਦਿਸ਼ਾ ’ਚ ਠੋਸ ਕਦਮ : ਬਿਹਾਰ ਦੇ ਰਾਜਪਾਲ

ਪਟਨਾ, (ਭਾਸ਼ਾ)- ਬਿਹਾਰ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਵਕਫ਼ ਬੋਰਡ ਦੇ ਕੰਮਕਾਜ ਵਿਚ ਬਹੁਤ ਸੁਧਾਰ ਦੀ ਲੋੜ ਹੈ ਅਤੇ ਸੰਸਦ ਦੇ ਦੋਵਾਂ ਸਦਨਾਂ ਵੱਲੋਂ ਪਾਸ ਕੀਤਾ ਗਿਆ ਵਕਫ਼ (ਸੋਧ) ਬਿੱਲ ਇਸ ਦਿਸ਼ਾ ਵਿਚ ਇਕ ਠੋਸ ਕਦਮ ਹੈ। ਇੱਥੇ ਇਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਾਨ ਨੇ ਕਿਹਾ ਕਿ ਪਟਨਾ ਵਿਚ ਕਈ ਵਕਫ਼ ਬੋਰਡ ਹਨ ਪਰ ਉਨ੍ਹਾਂ ਵਿਚੋਂ ਕੋਈ ਵੀ ਅਨਾਥ ਆਸ਼ਰਮ ਜਾਂ ਹਸਪਤਾਲ ਨਹੀਂ ਚਲਾਉਂਦਾ।

ਰਾਜਪਾਲ ਨੇ ਕਿਹਾ ਕਿ ਇਹ ਕਿਹਾ ਜਾਂਦਾ ਹੈ ਕਿ ਵਕਫ਼ ਜਾਇਦਾਦ ਅੱਲ੍ਹਾ ਦੀ ਹੈ... ਪਰ ਇਸ ਦੇ ਉਲਟ ਬੋਰਡ ਦੇ ਲੋਕ ਕੇਸ ਲੜਨ ਵਿਚ ਰੁੱਝੇ ਹੋਏ ਹਨ। ਖਾਨ ਨੇ ਦਾਅਵਾ ਕੀਤਾ ਕਿ ਬੋਰਡ ਮੈਂਬਰਾਂ ਦੇ ਰਿਸ਼ਤੇਦਾਰ ਵਕਫ਼ ਜਾਇਦਾਦਾਂ ਦਾ ਫਾਇਦਾ ਉਠਾ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਗੈਰ-ਇਸਲਾਮੀ ਹੈ।


author

Rakesh

Content Editor

Related News