ਆਦਿਵਾਸੀਆਂ ਦੇ ਅਧਿਕਾਰਾਂ ਨੂੰ ਖੋਹਣ ਦੀ ਸਾਜਿਸ਼ ਹੋ ਰਹੀ ਹੈ : ਰਾਹੁਲ ਗਾਂਧੀ

Tuesday, Aug 09, 2022 - 12:19 PM (IST)

ਆਦਿਵਾਸੀਆਂ ਦੇ ਅਧਿਕਾਰਾਂ ਨੂੰ ਖੋਹਣ ਦੀ ਸਾਜਿਸ਼ ਹੋ ਰਹੀ ਹੈ : ਰਾਹੁਲ ਗਾਂਧੀ

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਿਸ਼ਵ ਆਦਿਵਾਸੀ ਦਿਹਾੜਾ ਮੌਕੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ 'ਹਮ ਦੋ, ਹਮਾਰੇ ਦੋ' ਦੇ ਮੁਨਾਫ਼ੇ ਲਈ ਨਵੇਂ ਨਿਯਮ-ਕਾਨੂੰਨ ਲਿਆ ਕੇ ਆਦਿਵਾਸੀਆਂ ਦੇ ਅਧਿਕਾਰਾਂ ਨੂੰ ਖੋਹਣ ਦੀ ਸਾਜਿਸ਼ ਹੋ ਰਹੀ ਹੈ।

PunjabKesari

ਉਨ੍ਹਾਂ ਟਵੀਟ ਕੀਤਾ,''ਕਾਂਗਰਸ ਨੇ ਹਮੇਸ਼ਾ ਆਦਿਵਾਸੀਆਂ ਦੇ ਹੱਕ ਅਤੇ ਉਨ੍ਹਾਂ ਦੇ ਜਲ-ਜੰਗਲ-ਜ਼ਮੀਨ ਦੀ ਲੜਾਈ ਲੜੀ ਹੈ। 'ਹਮ ਦੋ, ਹਮਾਰੇ ਦੋ' ਦੇ ਮੁਨਾਫ਼ੇ ਲਈ ਨਵੇਂ ਨਿਯਮ-ਕਾਨੂੰਨ ਲਿਆ ਕੇ ਉਨ੍ਹਾਂ ਦੇ ਅਧਿਕਾਰਾਂ ਨੂੰ ਖੋਹਣ ਦੀ ਸਾਜਿਸ਼ ਹੋ ਰਹੀ ਹੈ।'' ਰਾਹੁਲ ਨੇ ਕਿਹਾ,''ਵਿਸ਼ਵ ਆਦਿਵਾਸੀ ਦਿਹੜੇ 'ਤੇ, ਮੈਂ ਵਾਅਦਾ ਕਰਦਾ ਹਾਂ, ਆਖ਼ਰੀ ਦਮ ਤੱਕ ਉਨ੍ਹਾਂ ਨੂੰ ਨਿਆਂ ਦਿਵਾਉਣ ਦੀ ਲੜਾਈ ਲੜਦਾ ਰਹਾਂਗਾ। ਜੈ ਜੋਹਾਰ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News