ਕਰਨਾਟਕ ਹਾਈ ਕੋਰਟ ਦੀ ਟਿੱਪਣੀ-ਨਾਜਾਇਜ਼ ਮਾਤਾ-ਪਿਤਾ ਹੋ ਸਕਦੇ ਹਨ, ਬੱਚੇ ਨਹੀਂ
Friday, Jul 16, 2021 - 10:54 AM (IST)
ਬੇਂਗਲੁਰੂ, (ਭਾਸ਼ਾ)– ਕਰਨਾਟਕ ਹਾਈ ਕੋਰਟ ਨੇ ਕਿਹਾ ਕਿ ਮਾਤਾ-ਪਿਤਾ ਨਾਜਾਇਜ਼ ਹੋ ਸਕਦੇ ਹਨ ਪਰ ਬੱਚੇ ਨਾਜਾਇਜ਼ ਨਹੀਂ ਹੁੰਦੇ ਕਿਉਂਕਿ ਬੱਚੇ ਦੇ ਜਨਮ ’ਚ ਉਸ ਦੀ ਆਪਣੀ ਕੋਈ ਭੂਮਿਕਾ ਨਹੀਂ ਹੁੰਦੀ। ਜਸਟਿਸ ਬੀ. ਵੀ. ਨਾਗਰਤਨ ਤੇ ਜਸਟਿਸ ਐੱਚ. ਸੰਜੀਵ ਕੁਮਾਰ ਦੀ ਬੈਂਚ ਨੇ ਇਹ ਟਿੱਪਣੀ ਹਾਲ ਹੀ ’ਚ ਸਿੰਗਲ ਬੈਂਚ ਦੇ ਫੈਸਲੇ ਨੂੰ ਰੱਦ ਕਰਨ ਦੌਰਾਨ ਕੀਤੀ, ਜਿਸ ਨੇ ਕੇ. ਸੰਤੋਸ਼ ਦੀ ਪਟੀਸ਼ਨ ਨੂੰ ਖਾਰਜ਼ ਕਰ ਦਿੱਤਾ ਸੀ।
ਇਹ ਵੀ ਪੜ੍ਹੋ– ਇਕੋ ਪਰਿਵਾਰ ਦੀਆਂ 5 ਧੀਆਂ ਬਣੀਆਂ ਅਫ਼ਸਰ, ਇੰਝ ਰਚਿਆ ਇਤਿਹਾਸ
ਸੰਤੋਸ਼ ਨੇ ਸਰਕਾਰੀ ਬੇਂਗਲੁਰੂ ਇਲੈਕਟ੍ਰੀਸਿਟੀ ਸਪਲਾਈ ਕੰਪਨੀ (ਬੀ. ਈ. ਐੱਸ. ਸੀ. ਓ. ਐੱਮ.) ’ਚ ਪਿਤਾ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ ’ਤੇ ਨੌਕਰੀ ਦੇਣ ਦਾ ਨਿਰਦੇਸ਼ ਦੇਣ ਦੀ ਅਪੀਲ ਅਦਾਲਤ ਨੂੰ ਕੀਤੀ ਸੀ। ਹਾਲਾਂਕਿ ਪਟੀਸ਼ਨਰ ਦਾ ਜਨਮ ਮ੍ਰਿਤਕ ਦੀ ਦੂਜੀ ਪਤਨੀ ਤੋਂ ਹੋਇਆ ਸੀ, ਜਿਸ ਨਾਲ ਉਸ ਨੇ ਪਹਿਲੀ ਪਤਨੀ ਦੇ ਹੁੰਦਿਆਂ ਵਿਆਹ ਕੀਤਾ ਸੀ। ਬੀ. ਈ. ਐੱਸ. ਸੀ. ਓ. ਐੱਮ. ਨੇ ਸੰਤੋਸ਼ ਦੀ ਅਰਜ਼ੀ ਨੂੰ ਨਕਾਰ ਦਿੱਤਾ ਸੀ। ਕੰਪਨੀ ਦੇ ਫੈਸਲੇ ਵਿਰੁੱਧ ਪਟੀਸ਼ਨਰ ਨੇ ਹਾਈ ਕੋਰਟ ’ਚ ਅਰਜ਼ੀ ਦਾਖਲ ਕੀਤੀ, ਜਿਸ ਨੂੰ ਸਿੰਗਲ ਬੈਂਚ ਨੇ ਰੱਦ ਕਰ ਦਿੱਤਾ। 2 ਜੱਜਾਂ ਦੀ ਬੈਂਚ ਨੇ ਸਿੰਗਲ ਬੈਂਚ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਕਿਹਾ,‘ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਸ ਦੁਨੀਆ ’ਚ ਕੋਈ ਵੀ ਬੱਚਾ ਮਾਂ ਤੇ ਪਿਤਾ ਤੋਂ ਬਿਨਾਂ ਪੈਦਾ ਨਹੀਂ ਹੁੰਦਾ। ਕਾਨੂੰਨ ਨੂੰ ਇਹ ਤੱਥ ਮੰਣਨਾ ਚਾਹੀਦਾ ਕਿ ਮਾਤਾ-ਪਿਤਾ ਨਾਜਾਇਜ਼ ਹੋ ਸਕਦੇ ਹਨ ਪਰ ਬੱਚਾ ਨਾਜਾਇਜ਼ ਨਹੀਂ ਹੋ ਸਕਦਾ।’
ਇਹ ਵੀ ਪੜ੍ਹੋ– ਗੰਗਥ ਦੇ ਇਸ ਪਿੰਡ ’ਚ 7 ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ, ਲੋਕਾਂ ’ਚ ਮਚੀ ਹਾਹਾਕਾਰ